The Khalas Tv Blog Punjab ਮਾਨ ਸਰਕਾਰ ਨੂੰ ਪੰਜਾਬ ਦੀ ਸੱਤਾ ‘ਚ ਹੋਇਆ ਇੱਕ ਸਾਲ , ਸਾਡਾ ਮਕਸਦ ਅਗਲੀ ਸਰਕਾਰ ਨਹੀਂ, ਅਗਲੀ ਪੀੜੀ ਹੈ : CM ਮਾਨ
Punjab

ਮਾਨ ਸਰਕਾਰ ਨੂੰ ਪੰਜਾਬ ਦੀ ਸੱਤਾ ‘ਚ ਹੋਇਆ ਇੱਕ ਸਾਲ , ਸਾਡਾ ਮਕਸਦ ਅਗਲੀ ਸਰਕਾਰ ਨਹੀਂ, ਅਗਲੀ ਪੀੜੀ ਹੈ : CM ਮਾਨ

Mann's government has been in power for one year in Punjab, our aim is not the next government, but the next generation: CM Mann

ਮਾਨ ਸਰਕਾਰ ਨੂੰ ਪੰਜਾਬ ਦੀ ਸੱਤਾ 'ਚ ਹੋਇਆ ਇੱਕ ਸਾਲ , ਸਾਡਾ ਮਕਸਦ ਅਗਲੀ ਸਰਕਾਰ ਨਹੀਂ, ਅਗਲੀ ਪੀੜੀ ਹੈ : CM ਮਾਨ

ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ( Aam Aadmi Party ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ( Punjab government  )ਨੂੰ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ। ਅੱਜ ਦੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ( CM Bhagwant Singh Mann  ) ਨੇ ਪੰਜਾਬ ਦੇ CM ਵਜੋਂ ਸਹੁੰ ਚੁੱਕੀ ਸੀ। ਇਸ ਮੌਕੇ ਆਪਣੀ ਪਾਰਟੀ ਦੀ ਸਰਕਾਰ ਦੇ ਇੱਕ ਸਾਲ ਹੋਣ ‘ਤੇ ਲਾਈਵ ਹੋ ਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਇਸ ਨੂੰ “ ਇੱਕ ਸਾਲ ਪੰਜਾਬ ਦੇ ਨਾਲ” ਦਾ ਨਾਅਰਾ ਦਿੱਤਾ ਹੈ।

ਮਾਨ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਨੇ ਇੱਕ ਇਤਿਹਾਸ ਰਚਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਹੋਰ ਪਾਰਟੀ ਨੇ ਵੀ ਹੂਝਾਫੇਰ ਜਿੱਤ ਪ੍ਰਾਪਤ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੀ ਪਾਰਟੀ ਦੇ ਸੌਹਲੇ ਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦਾ ਵਿਧਾਇਕ ਜਾਂ ਮੰਤਰੀ ਗੈਰਰਾਜਨਿਤਕ ਪਰਿਵਾਰਾਂ ਵਿੱਚੋਂ ਹਨ , ਆਮ ਪਰਿਵਾਰਾਂ ਵਿੱਚੋਂ ਹਨ।

CM ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੋਣਾਂ ਦੌਰਾਨ ਸੂਬੇ ਦੋ ਲੋਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਸਨ ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਰੁਜ਼ਗਾਰ ਨੂੰ ਲੈ ਕੇ ਸਾਡੀ ਸਰਕਾਰ ਨੇ ਜੋ ਗਾਰੰਟੀ ਅਤੇ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰੇ ਚੜ੍ਹਾਇਆ ਹੈ। ਇਸਦੇ ਨਾਲ ਹੀ ਮਾਨ ਨੇ ਇੱਕ ਸਾਲ ਦੌਰਾਨ ਕੀਤੇ ਗਏ ਕੰਮਾਂ ਦਾ ਬਿਊਰਾ ਦਿੱਤਾ।

  • ਇੱਕ ਸਾਲ 26 ਹਜ਼ਾਰ 797 ਨੌਕਰੀਆਂ ਦਿੱਤੀਆਂ
  • 1 ਜੁਲਾਈ 2022 ਨੂੰ ਅਸੀਂ ਬਿਜਲੀ ਮੁਫ਼ਤ ਕੀਤੀ
  • 87 ਫੀਸਦ ਘਰਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆ ਰਿਹਾ
  • 14 ਹਜ਼ਾਰ ਐਜੂਕੇਸ਼ਨ ਵਿਭਾਗ ‘ਚ ਅਤੇ ਵੱਖ ਵੱਖ ਵਿਭਾਗਾਂ ‘ਚ ਵੀ 14 ਹਜ਼ਾਰ ਮੁਲਾਜ਼ਮ ਪੱਕੇ ਕਰਨ ਦਾ ਕੀਤਾ ਫੈਸਲਾ
  • ਮੂੰਗੀ ‘ਤੇ ਅਸੀਂ ਐਮਐਸਪੀ ਦਿੱਤੀ, ਝੋਨੇ ਦੀ ਬਿਜਾਈ ਸਿੱਧੀ ਕਰਨ ‘ਤੇ ਮੁਆਵਜ਼ਾ ਦਿੱਤਾ
  • 12 ਲੱਖ ਲੋਕਾਂ ਨੇ ਮੁਹੱਲਾ ਕਲੀਨਿਕਾਂ ਤੋਂ ਇਲਾਜ਼ ਕਰਵਾਇਆ, 500 ਕਲੀਨਿਕ ਖੋਲ੍ਹੇ
  • ਮਜ਼ਦੂਰਾਂ ਦੀ ਦਿਹਾੜੀ ‘ਚ ਵਾਧਾ ਕੀਤਾ
  • ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਤੇ ਚਲਾਨ ਪੇਸ਼ ਕੀਤਾ
  • ਕੋਟਕਪੁਰਾ ਗੋਲੀ ਕਾਂਡ ਮਾਮਲੇ ‘ਚ 7000 ਪੇਜ਼ਾਂ ਦਾ ਚਲਾਨ ਪੇਸ਼ ਕੀਤਾ

ਉਨ੍ਹਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਵੀ ਕਿਹਾ ਕਿ ਹੁਣ ਤੁਹਾਡੀ ਸਰਕਾਰ ਹੈ, ਆਓ ਤੁਸੀਂ ਸਾਡਾ ਸਾਥ ਦਿਓ ਅਗਲੇ ਵਰ੍ਹੇ ਪੰਜਾਬ ਨੂੰ ਹੋਰ ਤਰੱਕੀ ਉਤੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਦੂਜੇ ਸਾਲ ਪੰਜਾਬ ਤਰੱਕੀ ਦੀ ਸਪੀਡ ਫੜ੍ਹੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਅਗਲੀ ਸਰਕਾਰ ਨਹੀਂ, ਸਾਡਾ ਮਕਸਦ ਅਗਲੀ ਪੀੜ੍ਹੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਉਤੇ ਯਕੀਨ ਕੀਤਾ ਹੈ, ਯਕੀਨ ਰੱਖਣਾ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਗਲੇ ਸਾਲ ਹੁਣ ਤਰੱਕੀ ਦਾ ਦੂਸਰਾ ਗੇਅਰ ਪਾਵਾਂਗੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਬਹੁਤ ਸਾਰੇ ਇਨਵੈਸਟਰ ਆ ਰਹੇ ਹਨ ਜਿਸ ਨਾਲ ਪੰਜਾਹ ਵਿੱਚ ਉਦਯੋਗ ਲੱਗਣ ਕਾਰਨ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਮਾਨ ਨੇ ਕਿਹਾ ਕਿ ਉਹ ਡਰੱਗ ਦੇ ਖਿਲਾਫ਼ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਮੁੜ ਤੋਂ ਲੀਹਾਂ ‘ਤੇ ਆ ਗਏ ਹਾਂ।

ਮੁੱਖ ਮੰਤਰੀ ਮਾਨ ਨੇ ਗਿਣਾਏ ਆਪਣੀ ਪਾਰਟੀ ਦੇ ਕੰਮ

  • ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਉਂਦਿਆਂ ਦੀ ਭ੍ਰਿਸ਼ਟਾਚਾਰ ਤੇ ਨਕੇਲ ਕੱਸੀ ਅਤੇ ਬਹੁਤ ਵੱਡੇ ਮੰਤਰੀ, ਅਫ਼ਸਰ ਅਤੇ ਸਾਡੇ ਬੰਦੇ ਵੀ ਜੇਲ੍ਹਾਂ ‘ਚ ਬੰਦ ਹਨ।
  • ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਕਿਸੇ ਸਰਕਾਰ ਨੇ ਆਪਣੇ ਮੰਤਰੀਆਂ ਖਿਲਾਫ਼ ਕਾਰਵਾਈ ਕੀਤੀ
  • ਬਾਕੀ ਸਰਕਾਰਾਂ ਜਿਹੜਾ ਕੰਮ ਆਖਰੀ 6 ਮਹੀਨਿਆਂ ‘ਚ ਕਰਦੀਆਂ, ਉਹ ਅਸੀਂ ਪਹਿਲੈ 6 ਮਹੀਨਿਆਂ ‘ਚ ਕੀਤਾ
  • ਹੁਣ ਸਾਡਾ ਟਾਰਗੇਟ ਅਗਲੀ ਪੀੜੀ ਨੂੰ ਮਜ਼ਬੂਤ ਕਰਨਾ
  • ਨਵੇਂ ਚੁਣੇ ਮੰਤਰੀ ਵਿਧਾਇਕ ਮਹਿਲਾ ਵਾਲੇ ਨਹੀਂ, ਆਮ ਲੋਕਾਂ ‘ਚੋਂ ਹਨ

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਗਾਮੀ ਵਿੱਤੀ ਵਰ੍ਹੇ ਵਿੱਚ ਸਕੂਲ ਤੇ ਉਚੇਰੀ ਸਿੱਖਿਆ ਲਈ 17,072 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਸਰਕਾਰੀ ਸਕੂਲਾਂ ਨੂੰ ‘ਸਕੂਲ ਆਫ ਐਮੀਨੈਂਸ’ ਵਿੱਚ ਬਦਲਣ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਸਕੂਲ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ ਉਤੇ ਕੰਮ ਕਰ ਰਹੇ ਅਧਿਆਪਕਾਂ, ਸਕੂਲ ਮੁਖੀਆਂ ਤੇ ਸਿੱਖਿਆ ਪ੍ਰਬੰਧਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਇੰਟਰਨੈਸ਼ਨਲ ਐਜੂਕੇਸ਼ਨ ਅਫੇਅਰਜ਼ ਸੈੱਲ (ਆਈ.ਈ.ਏ.ਸੀ.) ਸਥਾਪਤ ਕੀਤਾ ਗਿਆ ਹੈ

Exit mobile version