ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ-ਚੁੱਕ ਸਮਾਗਮ ਅੱਜ ਖਟਕੜ ਕਲਾਂ ਵਿੱਖੇ ਸ਼ੁਰੂ ਹੈ।ਇਸ ਦੌਰਾਨ ਆਪਣੇ ਪਿਤਾ ਨੂੰ ਸਹੁੰ ਚੁੱਕਦਿਆਂ ਵੇਖਣ ਲਈ ਭਗਵੰਤ ਮਾਨ ਦੇ ਦੋਵੇਂ ਬੱਚੇ ਅਮਰੀਕਾ ਤੋਂ ਪੰਜਾਬ ਪਹੁੰਚ ਚੁੱਕੇ ਹਨ। ਭਗਵੰਤ ਮਾਨ ਦੀ ਧੀ ਵੱਡੀ ਹੈ ਤੇ ਮੁੰਡਾ ਉਸ ਤੋਂ ਛੋਟਾ ਹੈ। ਸੰਨ 2011 ਵਿਚ ਤਲਾਕ ਹੋ ਜਾਣ ਮਗਰੋਂ ਭਗਵੰਤ ਮਾਨ ਦੇ ਦੋਵੇਂ ਬੱਚੇ ਪੁੱਤਰ ਦਿਲਸ਼ਾਨ ਮਾਨ ਅਤੇ ਬੇਟੀ ਸੀਰਤ ਕੌਰ ਮਾਨ ਆਪਣੀ ਮਾਂ ਇੰਦਰਪ੍ਰੀਤ ਕੌਰ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ।
ਆਪਣੇ ਰਿਸ਼ਤੇ ਬਾਰੇ ਭਗਵੰਤ ਮਾਨ ਦੀ ਪਤਨੀ ਇੰਦਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਦਾ ਤਲਾਕ ਹੋ ਗਿਆ ਸੀ ਪਰ ਅਸੀਂ ਮਾਨ ਵਾਸਤੇ ਹਮੇਸ਼ਾ ਅਰਦਾਸਾਂ ਕੀਤੀਆਂ ਹਨ।