ਬਿਊਰੋ ਰਿਪੋਰਟ : ਗੁਰਬਾਣੀ ਦੇ ਪ੍ਰਸਾਰਨ ਸਮੇਤ ਹੋਰ ਮੁੱਦਿਆਂ ਨੂੰ ਲੈਕੇ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਲਾਨ ਕੀਤੇ ਹੈ । ਉਨ੍ਹਾਂ ਨੇ ਦੱਸਿਆ ਕਿ ਅਸੀਂ ‘ਦ ਸਿੱਖ ਗੁਰਦੁਆਰਾ ਸੋਧ ਐਕਟ 2023 ਲੈਕੇ ਆ ਰਹੇ ਹਾਂ, ਜਿਸ ਮੁਤਾਬਿਕ ਫ੍ਰੀ ਗੁਰਬਾਣੀ ਦੇ ਪ੍ਰਸਾਰਨ ਦਾ ਅਧਿਕਾਰ ਸਭ ਨੂੰ ਮਿਲੇਗਾ। ਉਨ੍ਹਾਂ ਕਿਹਾ ਇਸ ਦਾ ਪ੍ਰਬੰਧਨ SGPC ਹੀ ਕਰੇਗੀ । ਮੁੱਖ ਮੰਤਰੀ ਨੇ ਦੱਸਿਆ ਕਿ ਨਵੇਂ ਸੋਧੇ ਹੋਏ ਐਕਟ ਵਿੱਚ ਸਾਫ ਤੌਰ ‘ਤੇ ਲਿਖਿਆ ਹੋਇਆ ਹੈ ਕਿ ਪ੍ਰਸਾਸਨ ਦੇ ਅੱਧੇ ਘੰਟੇ ਪਹਿਲਾਂ ਅਤੇ ਅੱਧੇ ਘੰਟੇ ਬਾਅਦ ਕਿਸੇ ਤਰ੍ਹਾਂ ਦੇ ਕਮਰਸ਼ਨ ਵਿਗਿਆਪਨ ਚਲਾਉਣ ਦਾ ਇਜਾਜ਼ਤ ਨਹੀਂ ਹੋਵੇਗੀ । ਜੇਕਰ ਕਿਸੇ ਨੇ ਚਲਾਇਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਐਕਟ ਵਿੱਚ ਇਹ ਸਾਫ ਤੌਰ ‘ਤੇ ਲਿਖਿਆ ਹੈ । ਮੁੱਖ ਮੰਤਰੀ ਨੇ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਦੇ ਅਧਿਕਾਰ ਨੂੰ ਲੈਕੇ ਵੀ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ।
ਅੱਜ ਕੈਬਨਿਟ ਦੀ ਮੀਟਿੰਗ 'ਚ ਲਏ ਗਏ ਅਹਿਮ ਫ਼ੈਸਲਿਆਂ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ… ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ Live… https://t.co/vqW3CMywsD
— Bhagwant Mann (@BhagwantMann) June 19, 2023
‘ਸੁਪਰੀਮ ਕੋਰਟ ਨੇ ਦਿੱਤਾ ਅਧਿਕਾਰ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ SGPC ਅਤੇ ਅਕਾਲੀ ਦਲ ਕਹਿੰਦਾ ਹੈ ਕਿ ਗੁਰਦੁਆਰਾ ਐਕਟ 1925 ਕੇਂਦਰ ਅਧੀਨ ਹੈ ਸੂਬਾ ਸਰਕਾਰ ਇਸ ਵਿੱਚ ਸੋਧ ਨਹੀਂ ਕਰ ਸਕਦੀ ਹੈ । ਜਦਕਿ ਸੁਪਰੀਮ ਕੋਰਟ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਸਾਫ ਕਰ ਦਿੱਤਾ ਸੀ ਕਿ ਪੰਜਾਬ ਪੁਨਰ ਗਠਨ ਤੋਂ ਬਾਅਦ ਸੂਬਾ ਸਰਕਾਰ ਇਸ ‘ਤੇ ਆਪਣੇ ਹਿਸਾਬ ਨਾਲ ਕਾਨੂੰਨ ਬਣਾ ਸਕਦੀ ਹੈ। ਉਨ੍ਹਾਂ ਕਿਹਾ ਅਦਾਲਤ ਨੇ ਆਪਣੇ ਫੈਸਲੇ ਵਿੱਚ ਸਾਫ ਕਿਹਾ ਸੀ ਕਿ ਜਦੋਂ ਤੱਕ ਸੂਬਾ ਸਰਕਾਰ ਗੁਰਦੁਆਰਾ ਐਕਟ ਵਿੱਚ ਆਪਣਾ ਕਾਨੂੰਨੀ ਨਹੀਂ ਲੈਕੇ ਆਉਂਦੀ ਉਨ੍ਹਾਂ ਚਿਰ ਹੀ ਕੇਂਦਰ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਰਹੇਗਾ । ਅਸੀਂ ਹੁਣ ‘ਦ ਸਿੱਖ ਗੁਰਦੁਆਰਾ ਸੋਧ ਐਕਟ 2023 ਲੈਕੇ ਆ ਰਹੇ ਹਾਂ ਯਾਨੀ ਹੁਣ ਅਸੀਂ ਇਸ ‘ਤੇ ਕਾਨੂੰਨ ਬਣਾ ਸਕਦੇ ਹਾਂ, ਸੁਪਰੀਮ ਕੋਰਟ ਨੇ ਸਾਨੂੰ ਅਧਿਕਾਰ ਦਿੱਤਾ ਹੈ । ਮੁੱਖ ਮੰਤਰੀ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਤਿੱਖੇ ਸਵਾਲ ਕੀਤੇ ।
ਮਾਨ ਦਾ SGPC ਨੂੰ ਸਵਾਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖ ਗੁਰਦੁਆਰਾ ਐਕਟ 1925 ਅਧੀਨ ਬਣਾਈ ਗਈ, ਉਸ ਵਿੱਚ ਕਿਧਰੇ ਵੀ ਲਾਈਵ ਟੈਲੀਕਾਸਟ ਦਾ ਕੋਈ ਅੱਖਰ ਨਹੀਂ ਲਿੱਖਿਆ ਹੈ, ਕਮੇਟੀ ‘ਤੇ ਇੱਕ ਪਰਿਵਾਰ ਦਾ ਕਬਜ਼ਾ ਹੈ, ਜਿਸ ਨੇ ਆਪਣਾ ਟੈਲੀਵਿਜਨ ਚੈੱਨਲ ਖੋਲ ਲਿਆ, ਕਿਉਂਕਿ ਉਹ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨਾ ਚਾਹੁੰਦੇ ਸਨ, ਉਨ੍ਹਾਂ ਨੇ 2012 ਵਿੱਚ 11 ਸਾਲ ਲਈ ਸੱਚਖੰਡ ਹਰਮਿੰਦਰ ਸਾਹਿਬ ਦੇ ਅਧਿਕਾਰ ਖਰੀਦ ਲਏ। ਮਾਨ ਨੇ ਕਿਹਾ ਸੁਖਬੀਰ ਬਾਦਲ ਨੂੰ ਪਤਾ ਹੈ ਕਿਉਂਕਿ ਗੁਰਬਾਣੀ ਦਾ ਪ੍ਰਸਾਰਨ PTC ‘ਤੇ ਆਉਂਦਾ ਹੈ ਇਸ ਲਈ ਸੰਗਤਾਂ ਨੂੰ ਇਹ ਚੈਨਲ ਲਗਾਉਣਾ ਹੀ ਪੈਂਦਾ ਹੈ,ਇਸ ਦੇ ਨਾਲ PTC 3 ਤੋਂ 4 ਆਪਣੇ ਚੈੱਨਲ ਜੋੜ ਕੇ ਪੈਕੇਜ ਬਣਾ ਦਿੰਦਾ ਹੈ । ਮਾਨ ਨੇ ਪੁੱਛਿਆ ਕਿ ਇਹ ਫ੍ਰੀ ਟੂ ਏਅਰ ਕਿਉਂ ਨਹੀਂ ਹੈ ? ਜਦੋਂ ਅਸੀਂ ਕਿਹਾ ਤਾਂ SGPC ਨੇ ਕਿਹਾ ਟੈਂਡਰ ਕਰਾਂਗੇ,ਮਸੰਦਾਂ ਤੋਂ ਗੁਰਦੁਆਰੇ ਛੁਡਾਏ ਸੀ ਅਸੀਂ ਹੁਣ ਮਾਡਨ ਮਸੰਦਾਂ ਤੋਂ ਗੁਰਬਾਣੀ ਛੁਡਾਉਣੀ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ PTC ਵੀ ਬਿਨਾਂ ਪੈਸੇ ਵਿਖਾ ਸਕਦਾ ਹੈ, ਤੁਸੀਂ ਕਹਿੰਦੇ ਹੋ ਇਹ ਪੰਥ ‘ਤੇ ਹਮਲਾ ਹੈ, ਸੁਖਬੀਰ ਸਿੰਘ ਬਾਦਲ ਦੱਸਣ ਕਿ PTC ਕਿਵੇਂ ਪੰਥ ਹੋ ਸਕਦਾ ਹੈ । ਮਾਨ ਨੇ SGPC ਚੋਣਾਂ ਨੂੰ ਲੈਕੇ ਵੀ ਸਵਾਲ ਚੁੱਕੇ ।
11 ਸਾਲ ਵਿੱਚ ਚੋਣਾਂ ਕਿਉਂ ਨਹੀਂ ਹੋਇਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੰਜ ਕੱਸਦੇ ਹੋਏ ਕਿਹਾ 11 ਸਾਲ ਬਾਅਦ ਵੀ SGPC ਦੀਆਂ ਚੋਣਾਂ ਹੁਣ ਤੱਕ ਨਹੀਂ ਹੋਇਆ ਹੈ ਯਾਨੀ ਮੌਜੂਦਾ ਕਮੇਟੀ ਕਾਰਜਕਾਰੀ ਕਮੇਟੀ ਹੈ,ਜਦੋਂ ਇਹ ਕਾਰਜਕਾਰੀ ਜਥੇਦਾਰ ਨੂੰ ਉਤਾਰ ਸਕਦੇ ਹਨ ਤਾਂ ਕਾਰਜਕਾਰੀ ਕਮੇਟੀ ਕਿਵੇਂ ਫੈਸਲੇ ਲੈ ਸਕਦੀ ਹੈ । ਮਾਨ ਨੇ ਇਲਜ਼ਾਮ ਲਗਾਇਆ ਕਿ ਗੁਰਦੁਆਰਾ ਚੋਣ ਕਮਿਸ਼ਨ ਨੂੰ ਕੇਂਦਰ ਸਰਕਾਰ ਸਟਾਫ ਨਹੀਂ ਦੇ ਰਹੀ ਹੈ,ਉਹ ਕਿਵੇਂ ਕੰਮ ਕਰੇਗਾ, ਇਹ ਸਾਰਾ ਕੁਝ ਅਕਾਲੀ ਦਲ ਬੀਜੇਪੀ ਦੀ ਮਦਦ ਨਾਲ ਕਰ ਰਿਹਾ ਹੈ ।
ਕੈਬਨਿਟ ਦੇ ਹੋਰ ਫੈਸਲੇ
ਪੰਜਾਬ ਕੈਬਨਿਟ ਨੇ ਅਸਿਸਟੈਂਡ ਪ੍ਰੋਫਸਰਾਂ ਦੀਆਂ ਪੋਸਟਾਂ ਕੱਢੀਆਂ ਹਨ,ਜਿਸ ਦੀ ਉਮਰ ਦੀ ਲਿਮਟ ਵਿੱਚ ਵਾਧਾ ਕੀਤਾ ਗਿਆ ਹੈ, ਹੁਣ 37 ਦੀ ਥਾਂ 42 ਸਾਲ ਤੱਕ ਦੇ ਲੋਕ ਇਸ ਲਈ ਅਪਲਾਈ ਕਰ ਸਕਣਗੇ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੌਕਰੀ ਲੈਣ ਦੇ ਲਈ ਨੌਜਵਾਨਾਂ ਨੂੰ ਧਰਨਾ ਲਗਾਉਣਾ ਪਿਆ ਟੈਂਕੀਆਂ ‘ਤੇ ਚੜਨਾ ਪਿਆ ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ ਇਸ ਲਈ ਸਰਕਾਰ ਨੇ ਉਨ੍ਹਾਂ ਦੀ ਉਮਰ ਵਧਾਉਣ ਦਾ ਫੈਸਲਾ ਲਿਆ ਹੈ । ਇਸ ਤੋਂ ਇਲਾਵਾ ਕੈਬਨਿਟ ਨੇ ਇਹ ਵੀ ਪਾਸ ਕਰ ਦਿੱਤਾ ਹੈ ਕਿ ਪਾਵਰ ਆਫ ਅਟਾਰਨੀ ਹੁਣ ਸਿਰਫ਼ ਬਲੱਡ ਰਿਲੇਸ਼ਨ ਵਿੱਚ ਹੀ ਹੋਵੇਗੀ ਜਿਸ ਵਿੱਚ ਮਾਤਾ-ਪਿਤਾ,ਬੱਚੇ,ਪਤਨੀ,ਭੈਣ,ਦਾਦਾ,ਦਾਦੀ,ਸ਼ਾਮਲ ਹੋਣਗੇ । ਇਸ ਦੇ ਬਾਹਰ ਪਾਵਰ ਆਫ ਅਟਾਰਨੀ ਲੈਣ ਲਈ 2 ਫੀਸਦੀ ਫੀਸ ਦੇਣੀ ਹੋਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕੁਝ ਲੋਕ ਰਜਿਸਟ੍ਰੀ ਫੀਸ ਤੋਂ ਬਚਣ ਦੇ ਲਈ ਪਾਵਰ ਆਫ ਅਟਾਰਨੀ ਕਰਵਾਉਂਦੇ ਸਨ ਇਸ ਨਾਲ ਧੋਖਾਧੜੀ ਵੀ ਕਾਫੀ ਹੁੰਦੀ ਸੀ,ਇਸ ਤੋਂ ਬਚਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ ।