The Khalas Tv Blog Punjab 7 ਹਜ਼ਾਰ ਦੀਆਂ ਕਿਤਾਬਾਂ ! ਸਰਚਾਰਜ ਦੇ ਨਾਂ ‘ਤੇ ਫੀਸ ਵਧਾਉਣ ਦਾ ਖੇਡ ! ਪਰੇਸ਼ਾਨ ਮਾਪੇ ਨੋਟ ਕਰੋ ਮਾਨ ਵੱਲੋਂ ਜਾਰੀ ਇਹ ਈ-ਮੇਲ !
Punjab

7 ਹਜ਼ਾਰ ਦੀਆਂ ਕਿਤਾਬਾਂ ! ਸਰਚਾਰਜ ਦੇ ਨਾਂ ‘ਤੇ ਫੀਸ ਵਧਾਉਣ ਦਾ ਖੇਡ ! ਪਰੇਸ਼ਾਨ ਮਾਪੇ ਨੋਟ ਕਰੋ ਮਾਨ ਵੱਲੋਂ ਜਾਰੀ ਇਹ ਈ-ਮੇਲ !

ਬਿਊਰੋ ਰਿਪੋਰਟ : 1 ਅਪ੍ਰੈਲ ਤੋਂ ਪੰਜਾਬ ਦੇ ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਮਾਤਾ-ਪਿਤਾ ਜਿੱਥੇ ਬੱਚੇ ਦੇ ਅਗਲੀ ਕਲਾਸ ਵਿੱਚ ਜਾਣ ਤੋਂ ਖੁਸ਼ ਹਨ ਉੱਥੇ ਹੀ ਉਨ੍ਹਾਂ ਦੇ ਲਈ ਸਕੂਲ ਵਾਲਿਆਂ ਨੇ ਸਿਰਦਰਦੀ ਵੱਧਾ ਦਿੱਤਾ ਹੈ। ਪ੍ਰਾਈਵੇਟ ਸਕੂਲਾਂ ਨੇ ਕਿਤਾਬਾਂ,ਡਰੈਸ ਅਤੇ ਸਕੂਲ ਫੀਸ ਵਧਾ ਕੇ ਲੁੱਟ ਮਚਾ ਦਿੱਤੀ ਹੈ । 7-7 ਹਜ਼ਾਰ ਦੀਆਂ ਕਿਤਾਬਾਂ ਵੇਚਿਆਂ ਜਾ ਰਹੀਆਂ ਹਨ ਇੱਕ-ਇੱਕ ਕਿਤਾਬ ਦੀ ਕੀਮਤ 600 ਤੋਂ 700 ਰੁਪਏ ਰੱਖੀ ਗਈ ਹੈ। ਸਿੱਖਿਆ ਮੰਤਰੀ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਸਰਕਾਰ ਹੁਣ ਐਕਸ਼ਨ ਵਿੱਚ ਹੈ । ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਫ ਕਰ ਦਿੱਤਾ ਹੈ ਕਿ ਪ੍ਰਾਈਵੇਟ ਸਕੂਲਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਦੇ ਲਈ ਸਿੱਖਿਆ ਮੰਤਰੀ ਨੇ ਮਾਪਿਆਂ ਲਈ ਇੱਕ ਈ-ਮੇਲ ਜਾਰੀ ਕੀਤੀ ਹੈ ਜਿਸ ‘ਤੇ ਕਿਤਾਬਾਂ,ਫੀਸ ਅਤੇ ਡਰੈਸ ਸਬੰਧੀ ਸ਼ਿਕਾਇਤਾਂ ਦਰਜ ਕੀਤੀਆਂ ਜਾਣਗੀਆਂ। ਸਕੂਲ ਖਿਲਾਫ ਫੌਰਨ ਐਕਸ਼ਨ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪਰ ਇੱਕ ਜ਼ਿਲ੍ਹੇ ਵਿੱਚ 3-3 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ ਜੋ ਮਾਪਿਆਂ ਵੱਲੋਂ ਭੇਜੀ ਸ਼ਿਕਾਇਤ ਦੀ ਜਾਂਚ ਕਰਕੇ ਫੌਰਨ ਕਾਰਵਾਈ ਕਰੇਗਾ ।

ਸ਼ਿਕਾਇਤ ਦੇ ਲਈ ਈਮੇਲ ਜਾਰੀ

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਮਾਤਾ-ਪਿਤਾ EMOfficepunjab@gmail.com’ਤੇ ਮੈਸੇਜ ਭੇਜ ਕੇ ਸ਼ਿਕਾਇਤ ਕਰ ਸਕਦੇ ਹਨ, ਸਕੂਲਾਂ ਦੇ ਖਿਲਾਫ ਫੌਰਨ ਨੋਟਿਸ ਲਿਆ ਜਾਵੇਗਾ । ਹਰਜੋਤ ਸਿੰਘ ਬੈਂਸ ਨੇ ਕਿਹਾ ਪ੍ਰਾਈਵੇਟ ਸਕੂਲ ਮਨਮਾਨੀ ਕਰ ਰਹੇ ਹਨ ਇੱਕ ਕਲਾਸ ਦੀਆਂ ਕਿਤਾਬਾਂ ਦੀ ਕੀਮਤ 7 ਹਜ਼ਾਰ ਰੱਖੀ ਗਈ ਹੈ,ਹਿਸਾਬ,ਵਿਗਿਆਨ ਦੀਆਂ ਕਿਤਾਬਾਂ ਦੀ ਕੀਮਤ 600 ਤੋਂ 700 ਰੁਪਏ ਹੈ,ਕਿਤਾਬਾਂ ਦੀ ਜਿਲਤ, ਨੋਟ ਬੁਕ, ਸਟੇਸ਼ਨਰੀ ਦੇ ਨਾਂ ‘ਤੇ ਮਾਪਿਆਂ ਤੋਂ ਪੈਸੇ ਲੁੱਟੇ ਜਾ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲ ਰਹੀ ਕਿ ਕਈ ਸਕੂਲ ਡਰੈਸ ਬਦਲਣ ਅਤੇ ਫੀਸ ਵਧਾਉਣ ਦੇ ਲਈ ਕਈ ਹੋਰ ਚਾਰਜ ਲਗਾ ਕੇ ਬੱਚਿਆਂ ਦੇ ਮਾਤਾ ਪਿਤਾ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਉਹ ਭਾਵੇਂ CBSE ਦਾ ਸਕੂਲ ਕਿਉਂ ਨਾ ਹੋਵੇ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਲੈਕੇ ਕਾਫੀ ਸੰਜੀਦਾ ਅਤੇ ਸਖਤ ਹਨ । ਇਸ ਤੋਂ ਪਹਿਲਾਂ ਪਿਛਲੇ ਸਾਲ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਗਾਈਡ ਲਾਈਨ ਜਾਰੀ ਕੀਤੀਆਂ ਸਨ ।

ਕਿਤਾਬਾਂ ਲਈ ਗਾਈਡ ਲਾਈਨ

ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਤਾਬਾਂ ਅਤੇ ਡਰੈਸ ਨੂੰ ਲੈਕੇ ਗਾਈਡ ਲਾਈਨ ਜਾਰੀ ਕੀਤੀ ਸੀ । ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਕੂਲ ਪ੍ਰਸ਼ਾਸਨ ਮਾਪਿਆਂ ਨੂੰ ਸਿਰਫ ਇੱਕ ਹੀ ਦੁਕਾਨ ਤੋਂ ਡਰੈਸ ਜਾਂ ਫਿਰ ਕਿਤਾਬਾਂ ਖਰੀਦਣ ਦਾ ਦਬਾਅ ਨਹੀਂ ਪਾ ਸਕਦਾ ਹੈ,ਸਕੂਲ ਨੂੰ ਘੱਟੋ-ਘੱਟ 3 ਤੋਂ 4 ਦੁਕਾਨਾਂ ਦੱਸਣੀਆਂ ਹੋਣੀਆਂ,ਮਾਪਿਆਂ ਕੋਲੋ ਬਦਲ ਹੋਣਾ ਚਾਹੀਦਾ ਹੈ ਜਿੱਥੇ ਸਸਤੀ ਕਿਤਾਬਾਂ ਮਿਲਣਗੀਆਂ ਉੱਥੇ ਹੀ ਉਹ ਜਾਕੇ ਖਰੀਦ ਸਕਦੇ ਹਨ । ਪਰ ਸਰਕਾਰ ਦੀ ਸਖਤੀ ਦੇ ਬਾਵਜੂਦ ਮੁੜ ਤੋਂ ਸਕੂਲਾਂ ਦੀ ਮਨਮਾਨੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਲਈ ਹੁਣ ਸਰਕਾਰ ਨੇ ਵੱਲੋਂ ਈ-ਮੇਲ ਜਾਰੀ ਕੀਤਾ ਗਿਆ ਹੈ।

Exit mobile version