Punjab

ਮਾਨ ਕੈਬਨਿਟ ਵਿੱਚ ਵੱਡਾ ਫੇਰਬਦਲ ! ਇੱਕ ਮੰਤਰੀ ਦੇ ਵਿਭਾਗ ਨੂੰ ਹੀ ਖਤਮ ਕੀਤਾ

ਬਿਉਰੋ ਰਿਪੋਰਟ – ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵਿਭਾਗਾਂ ਵਿੱਚ ਬਦਲਾਅ ਕੀਤਾ ਹੈ । ਹੁਣ ਉਨ੍ਹਾਂ ਦੇ ਕੋਲ ਸਿਰਫ਼ NRI ਮਾਮਲਿਆਂ ਦਾ ਵਿਭਾਗ ਹੀ ਰਹੇਗਾ । ਜਦਕਿ ਪਹਿਲਾਂ ਉਨ੍ਹਾਂ ਦੇ ਕੋਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੀ ਸੀ ।

ਪੰਜਾਬ ਸਰਕਾਰ ਨੇ ਇਸ ਦੇ ਲਈ ਸਰਕਾਰੀ ਗੈਜੇਟ ਦੀ ਅਧਿਸੂਚਨਾ ਜਾਰੀ ਕਰ ਦਿੱਤੀ ਹੈ ਜਿਸ ਦੇ ਮੁਤਾਬਿਕ ਪ੍ਰਸ਼ਾਸਨਿਕ ਸੁਧਾਰ ਵਿਭਾਗ ਹੁਣ ਹੋਂਦ ਵਿੱਚ ਨਹੀਂ ਹੈ । ਜਿਸ ਦੇ ਚੱਲ ਦੇ ਮੁੱਖ ਮੰਤਰੀ ਦੀ ਸਲਾਹ ‘ਤੇ ਪੰਜਾਬ ਦੇ ਰਾਜਪਾਲ ਦਾ ਇਹ ਬਦਲਾਅ 7 ਫਰਵਰੀ 2025 ਤੋਂ ਪ੍ਰਭਾਵੀ ਕਰ ਦਿੱਤਾ ਹੈ ।

ਇਹ ਫੈਸਲਾ 21 ਫਰਵਰੀ 2024 ਨੂੰ ਜਾਰੀ ਨੋਟੀਫਿਕੇਸ਼ਨ ਨਾਲ ਲਾਗੂ ਹੋ ਗਿਆ ਹੈ । ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ.ਪੀ ਸਿਨਹਾ ਵੱਲੋਂ ਜਾਰੀ ਹੁਕਮਾਂ ਵਿੱਚ ਇਸ ਸੋਧ ਦੀ ਪੁਸ਼ਟੀ ਕੀਤੀ ਗਈ ਹੈ।

ਕੁਲਦੀਪ ਸਿੰਘ ਧਾਲੀਵਾਲ ਹੁਣ ਪੰਜਾਬ ਦੇ NRI ਵਿਭਾਗ ਦੇ ਹੀ ਮੰਤਰੀ ਹਨ । ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਹਟਣ ਦੇ ਬਾਅਦ ਉਨ੍ਹਾਂ ਦਾ ਕਾਰਜਕਾਲ ਸਿਰਫ਼ NRI ਮਾਮਲਿਆ ਵਿੱਚ ਹੀ ਧਿਆਨ ਕੇਂਦਰਤ ਰਹੇਗਾ ।