Punjab

ਸਕੂਲ ਅਧਿਆਪਕਾਂ ਨੂੰ ਆਪਣੀ ਨਿੱਜੀ ਫੌਜ ਵਾਂਗ ਵਰਤ ਰਹੀ ਹੈ ਮਾਨ ਸਰਕਾਰ : ਸੁਖਪਾਲ ਖਹਿਰਾ

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੀਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਤੇ ਸਖ਼ਤ ਤੰਜ ਕੱਸਿਆ ਹੈ। ਖਹਿਰਾ ਮੁਤਾਬਕ, ਮਾਨ ਸਰਕਾਰ ਨੇ ਸੂਬੇ ਦੇ ਅਧਿਆਪਕਾਂ ਨੂੰ ਟਵਿੱਟਰ ਅਕਾਊਂਟ ਬਣਾਉਣ ਅਤੇ ਆਪਣੀ ਪ੍ਰੋਫਾਈਲ ‘ਤੇ ਮੁੱਖ ਮੰਤਰੀ ਦੀ ਤਸਵੀਰ ਲਗਾਉਣ ਦੇ ਹੁਕਮ ਦਿੱਤੇ ਹਨ। ਨਾਲ ਹੀ, ਅਧਿਆਪਕਾਂ ਨੂੰ #PunjabSikhyaKranti ਹੈਸ਼ਟੈਗ ਨਾਲ ਸਿਰਫ਼ ਸਕਾਰਾਤਮਕ ਪੋਸਟਾਂ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਸਕੂਲਾਂ ਦੀ ਆਮ ਮੁਰੰਮਤ ਨੂੰ ਵੀ “ਕ੍ਰਾਂਤੀ” ਵਜੋਂ ਪੇਸ਼ ਕੀਤਾ ਜਾ ਸਕੇ।

ਖਹਿਰਾ ਨੇ ਦੱਸਿਆ ਕਿ ਹਰ ਸਕੂਲ ਨੂੰ ਛੋਟੇ-ਮੋਟੇ ਕੰਮਾਂ ਲਈ ਫਲੈਕਸ ਲਗਾਉਣ ਅਤੇ ਵਿਧਾਇਕਾਂ ਤੋਂ ਉਦਘਾਟਨ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਨੇ AAP ਸਰਕਾਰ ‘ਤੇ ਅਧਿਆਪਕਾਂ ਨੂੰ ਨਿੱਜੀ ਫੌਜ ਵਾਂਗ ਵਰਤਣ ਦਾ ਦੋਸ਼ ਲਗਾਇਆ ਅਤੇ ਮੁੱਖ ਮੰਤਰੀ ਵੱਲੋਂ ਆਪਣੇ ਨਿੱਜੀ ਏਜੰਡੇ ਦੇ ਪ੍ਰਚਾਰ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਦੁਰਵਰਤੋਂ ਦੀ ਸਖ਼ਤ ਨਿੰਦਾ ਕੀਤੀ। ਖਹਿਰਾ ਨੇ ਸਰਕਾਰ ਦੀ ਇਸ ਨੀਤੀ ਨੂੰ ਸਿੱਖਿਆ ਦੇ ਨਾਂ ‘ਤੇ ਰਾਜਨੀਤੀ ਕਰਨ ਦਾ ਯਤਨ ਦੱਸਿਆ।