Punjab

ਮਾਨ ਸਰਕਾਰ-60 ਦਿਨਾਂ ‘ਚ 38 ਕਰੋੜ ਦੇ ਵਿਗਿਆਪਨ, ਸਭ ਨੂੰ ਛੱਡਿਆ ਪਿੱਛੇ

ਮਾਨਸਾ ਦੇ RTI ਕਾਰਜਕਰਤਾ ਮਾਨਿਕ ਗੋਇਲ ਨੇ ਖੁਲਾਸਾ ਕੀਤਾ ਹੈ ਕਿ ਮਾਨ ਸਰਕਾਰ ਨੇ 2 ਮਹੀਨੇ ਦੇ ਅੰਦਰ 38 ਕਰੋੜ ਵਿਗਿਆਪਨਾ ਦੇ ਖਰਚ ਕੀਤੇ

‘ਦ ਖ਼ਾਲਸ ਬਿਊਰੋ : ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਵਿੱਚ ਪੰਜਾਬ ਦੇ ਸਿਰ ‘ਤੇ ਚੜੇ ਪੌਣੇ ਤਿੰਨ ਲੱਖ ਕਰੋੜ ਦੇ ਕਰਜ਼ੇ ਦੀ ਜ਼ਿੰਮੇਵਾਰੀ 70 ਸਾਲਾਂ ਤੋਂ ਸੂਬੇ ‘ਤੇ ਰਾਜ ਕਰ ਰਹੀਆਂ ਸਿਆਸੀ ਧਿਰਾਂ ਤੇ ਮੜ ਦਿੱਤੀ । ਸੂਬਾ ਸਰਕਾਰ ਨੇ ਇਸ ਦੇ ਲਈ ਬਕਾਇਦਾ WHITE PAPER ਜਾਰੀ ਕਰਕੇ ਕਿੱਥੇ-ਕਿੱਥੇ ਲੁੱ ਟ ਹੋਈ, ਉਸ ਦਾ ਸਿਲਸਿਲੇਵਾਰ ਜ਼ਿਕਰ ਕੀਤਾ ਹੈ। ਹੁਣ 70 ਸਾਲ ਦੇ ਹਿਸਾਬ ਦੇ ਮੁਕਾਬਲੇ ਵਿ ਰੋਧੀ ਧਿਰਾਂ ਨੇ RTI ਦੀ ਇੱਕ ਜਾਣਕਾਰੀ ਦੇ ਜ਼ਰੀਏ ਮਾਨ ਸਰਕਾਰ ਦੇ ਪਹਿਲੇ 60 ਦਿਨਾਂ ਦੇ ਕੁੱਝ ਅਜਿਹੇ ਹੈਰਾਨਕੁੰਨ ਅੰਕੜੇ ਜਾਰੀ ਕੀਤੇ ਹਨ ਜੋ ਵਿਕਾਸ ਤਾਂ ਨਹੀਂ ਪਰ ਪ੍ਰਚਾਰ ਤੰਤਰ ਦੇ ਬੇਹਿਸਾਬ ਖ਼ਰਚ ਨੂੰ ਜ਼ਰੂਰ ਬਿਆਨ ਕਰਦੇ ਹਨ। ਇਸ RTI ਵਿੱਚ ਵੱਡਾ ਖੁਲਾਸਾ ਇਹ ਹੋਇਆ ਕਿ ਪੰਜਾਬ ਦੇ ਕਿਸਾਨਾਂ ਦਾ ਅਕਸ ਖ਼ਰਾਬ ਕਰਨ ਵਾਲੇ ਮੀਡੀਆ ਹਾਊਸ ਨੂੰ ਕਰੋੜਾਂ ਦੇ ਗੱਫ਼ੇ ਵਿਗਿਆਪਨਾਂ ਦੇ ਰੂਪ ਵਿੱਚ ਦਿੱਤੇ ਗਏ ਹਨ । ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਵਿਗਿਆਪਨਾਂ ਦੇ ਜ਼ਰੀਏ ਖਾਲੀ ਕਰਨ ਦਾ ਸਿਲਸਿਲਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ।

60 ਦਿਨਾਂ ਦੇ ਅੰਦਰ 38 ਕਰੋੜ ਖਰਚ

ਵਿਰੋਧੀ ਵਾਰ-ਵਾਰ ਸਰਕਾਰ ‘ਤੇ ਇਲ ਜ਼ਾਮ ਲੱਗਾ ਰਹੇ ਹਨ ਕਿ ਮਾਨ ਸਰਕਾਰ ਕੰਮ ਘੱਟ ਪ੍ਰਚਾਰ ‘ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਚੋਣਾਂ ਦੌਰਾਨ ਵੀ ਅਕਾਲੀ ਅਤੇ ਕਾਂਗਰਸ ਨੇ ਦਿੱਲੀ ਦਾ ਪੈਸਾ ਪ੍ਰਚਾਰ ਲਈ ਪੰਜਾਬ ਵਿੱਚ ਲਗਾਉਣ ਅਤੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਸੂਬੇ ਦਾ ਪੈਸਾ ਪ੍ਰਚਾਰ ਲਈ ਹੋਰ ਸੂਬਿਆਂ ਵਿੱਚ ਖਰਚ ਕਰਨ ਦਾ ਆਮ ਆਦਮੀ ਪਾਰਟੀ ‘ਤੇ ਜਿਹੜਾ ਇਲ ਜ਼ਾਮ ਲਗਾਇਆ ਸੀ ਉਹ RTI ਦੇ ਖੁਲਾਸੇ ਨਾਲ ਕਿੱਧਰੇ ਨਾ ਕਿੱਧਰੇ ਸੱਚ ਸਾਬਿਤ ਹੋ ਰਿਹਾ ਹੈ। ਮਾਨਸਾ ਦੇ ਮਾਨਿਕ ਗੋਇਲ ਨੇ ਮਿਤੀ 2-6-2022 ਨੂੰ RTI ਦੇ ਜ਼ਰੀਏ ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਤੋਂ ਮਾਨ ਸਰਕਾਰ ਵੱਲੋਂ ਵੱਖ-ਵੱਖ ਮੀਡੀਆਂ ਸੰਸਥਾਂ ਨੂੰ ਦਿੱਤੇ ਗਏ ਵਿਗਿਆਪਨਾਂ ਦਾ ਸਿਲਸਿਲੇ ਵਾਰ ਬਿਊਰਾ ਮੰਗਿਆ ਸੀ ਜਿਸ ਦੀ ਜਾਣਕਾਰੀ ਹਾਸਲ ਹੋਣ ਤੋਂ ਬਾਅਦ ਮਾਨ ਸਰਕਾਰ ‘ਤੇ ਕਈ ਸਵਾਲ ਉੱਠ ਰਹੇ ਹਨ ।

ਸਿਰਫ਼ 60 ਦਿਨਾਂ ਦੇ ਅੰਦਰ ਆਪਣੇ ਪ੍ਰਚਾਰ ਦੇ ਲਈ ਪੰਜਾਬ ਸਰਕਾਰ ਨੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ‘ਤੇ 38 ਕਰੋੜ ਖਰਚ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਪੈਸਾ ਸਿਰਫ਼ ਪੰਜਾਬ ਦੇ ਮੀਡੀਆ ਨੂੰ ਨਹੀਂ ਦਿੱਤਾ ਗਿਆ ਹੈ ਬਲਕਿ ਰਾਜਸਥਾਨ ਤੋਂ ਲੈ ਕੇ ਗੁਰਜਾਤ ਮੀਡੀਆ ਤੱਕ ਇਸ਼ਤਿਹਾਰਾਂ ਦੇ ਜ਼ਰੀਏ ਪ੍ਰਚਾਰ ਕੀਤਾ ਗਿਆ ਹੈ। ਇਹ ਉਹ ਸੂਬੇ ਨੇ ਜਿੰਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਆਪਣਾ ਸਿਆਸੀ ਭਵਿੱਖ ਨਜ਼ਰ ਆ ਰਿਹਾ ਹੈ। ਸਿਰਫ ਇੰਨਾਂ ਹੀ ਨਹੀਂ ਉਨ੍ਹਾਂ ਕੌਮੀ ਚੈਨਲਾਂ ਨੂੰ ਵੀ ਕਰੋੜਾਂ ਰੁਪਏ ਇਸ਼ਤਿਹਾਰ ਦੇ ਰੂਪ ਵਿੱਚ ਦਿੱਤੇ ਗਏ ਨੇ ਜਿੰਨਾਂ ਦੀ ਨਿਰਪੱਖਤਾ ‘ਤੇ ਆਮ ਆਦਮੀ ਪਾਰਟੀ ਆਪ ਸਵਾਲ ਚੁੱਕ ਦੀ ਰਹੀ ਹੈ। ਇਸ ਵਿੱਚ ਉਹ ਮੀਡੀਆ ਵੀ ਸ਼ਾਮਲ ਹੈ ਜਿੰਨਾਂ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੂੰ ਅੱਤ ਵਾਦੀ ਅਤੇ ਵੱਖ ਵਾਦੀ ਦੱਸਦੇ ਹੋਏ ਅੰਦੋਲਨ ਖਿਲਾਫ਼ ਨਫਰਤੀ ਭਾਵਨਾਵਾਂ ਪੈਦਾ ਕੀਤੀਆਂ ਸਨ।

ਸੁਹੁੰ ਚੁੱਕ ਸਮਾਗਮ ਦੇ ਪ੍ਰਚਾਰ ਲਈ ਖਰਚ

ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਪਰ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਣ ਦੇ ਲਈ ਪ੍ਰਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਸੂਬੇ ਦੇ ਪ੍ਰਿੰਟ ਅਤੇ ਇਲੈਕ੍ਰੋਨਿਕ ਮੀਡੀਆ ਤੋਂ ਇਲਾਵਾ ਦੇਸ਼ ਦੇ ਸਾਰੇ ਕੌਮੀ ਚੈਨਲਾਂ ਵਿੱਚ ਸਹੁੰ ਚੁੱਕ ਸਮਾਗਮ ਦੇ ਸੱਦੇ ਲਈ ਵਿਗਿਆਪਨ ਦਿੱਤਾ ਗਿਆ। RTI ਦੇ ਖੁਲਾਸੇ ਤੋਂ ਜਾਣਕਾਰੀ ਮਿਲੀ ਹੈ ਕਿ ਇਸ ‘ਤੇ 8,84,55,672 ਕਰੋੜ ਖਰਚ ਕੀਤੇ ਗਏ। ਉਸ ਵੇਲੇ ਵੀ ਪਾਰਟੀ ਵੱਲੋਂ ਕਰੋੜਾ ਰੁਪਏ ਖਰਚ ਕੀਤੇ ਜਾਣ ਤੇ ਸਵਾਲ ਚੁੱਕੇ ਗਏ ਸਨ ਪਰ RTI ਦੇ ਖੁਲਾਸੇ ਨਾਲ ਇਸ ‘ਤੇ ਮੋਹਰ ਲੱਗ ਗਈ ਹੈ । ਵਿਰੋਧੀਆਂ ਨੇ ਸਵਾਲ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਸੀਐੱਮ ਦਾ ਅਹੁਦਾ ਦਿੱਤਾ ਹੈ ਇਸ ਲਈ ਵਿਗਿਆਪਨਾਂ ਨੂੰ ਪੰਜਾਬ ਤੱਕ ਸੀਮਿਤ ਰੱਖਣਾ ਚਾਹੀਦਾ ਸੀ ਨਾਲ ਹੀ ਸਰਕਾਰ ਬਣਨ ਤੋਂ ਪਹਿਲਾਂ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਸਨ।

ਕੌਮੀ ਮੀਡੀਆ ਨੂੰ ਵਿਗਿਆਪਨਾ ਦੇ ਗੱਫ਼ੇ

ਮਾਨਸਾ ਦੇ ਮਾਨਿਕ ਗੋਇਲ ਵੱਲੋਂ RTI ਦੇ ਜ਼ਰੀਏ ਲਈ ਗਈ ਜਾਣਕਾਰੀ ਦੇ ਮੁਤਾਬਿਕ 11 ਮਾਰਚ 2022 ਤੋਂ ਲੈਕੇ 10 ਮਈ 2022 ਤੱਕ ਸਰਕਾਰ ਨੇ ਇਲੈਕ੍ਰੋਟਿਕ ਮੀਡੀਆ ਤੇ 20 ਕਰੋੜ 15 ਲੱਖ 24 ਹਜ਼ਾਰ 496 ਰੁਪਏ ਖਰਚ ਕੀਤੇ ਜਿਸ ਵਿੱਚ ਸਭ ਤੋਂ ਵੱਧ ਪੈਸਾ ਕੌਮੀ ਚੈਨਲ AAJ TAK ਨੂੰ 1,54,81,305 ਰੁਪਏ ਦਿੱਤੇ ਗਏ ਜਦਕਿ ਦੂਜੇ ਨੰਬਰ ‘ਤੇ REPUBLICE MEDIA ਹੈ ਜਿਸ ਦੇ ਹਿੰਦੀ ਚੈੱਨਲ ਨੂੰ REPUBLIC TV BHARAT 1,044,57,44 ਕਰੋੜ ਦਿੱਤੇ ਗਏ । ਜਦਕਿ ਇਸ ਗਰੁੱਪ ਦੇ ਅੰਗਰੇਜ਼ੀ ਚੈਨਲ REPUBLIC TV ਨੂੰ 18,21,950 ਕਰੋੜ ਦਿੱਤੇ ਗਏ। ਯਾਨੀ ਕੁੱਲ ਮਿਲਾ ਕੇ ਤਕਰੀਬਨ 1 ਕਰੋੜ 62 ਲੱਖ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਸਰਾਕਰ ਨੇ ਉਸ ਚੈਨਲ ਦੇ ਮਾਲਕ ਨੂੰ ਵੀ ਵਿਗਿਆਪਨਾਂ ਦੇ ਰੂਪ ਵਿੱਚ ਗੱਫ਼ੇ ਦਿੱਤੇ ਜਿੰਨਾਂ ਦੇ ਮਾਲਕ ਨੂੰ ਸੁਪਰੀਮ ਕੋਰਟ ਨੇ ਵੀ ਨਫਰਤੀ ਭਾਸ਼ਾ ਬੋਲਣ ਦੇ ਲਈ ਫਟਕਾਰ ਲਗਾਈ ਸੀ ।

RTI ਮੁਤਾਬਿਕ SUDHARSHAN NEWS ਨੂੰ ਪੰਜਾਬ ਸਰਾਕਰ ਨੇ 17,39,202 ਦੇ ਵਿਗਿਆਪਨ ਦਿੱਤੇ ਜਦਕਿ ABP ਦੇ ਹਿੰਦੀ ਚੈਨਲ ਨੂੰ ਪੰਜਾਬ ਸਰਕਾਰ ਨੇ 60 ਦਿਨਾਂ ਵਿੱਚ 1 ਕਰੋੜ 20 ਲੱਖ ਅਤੇ 36 ਹਜ਼ਾਰ ਦਿੱਤੇ । ਇਸੇ ਗਰੁੱਪ ਦੇ ਗੁਜਰਾਤੀ ਚੈੱਨਲ ABP ASMITA ਨੂੰ ਪੰਜਾਬ ਸਰਕਾਰ ਨੇ ਇਸ਼ਤਿਹਾਰ ਦੇ ਲਈ 27 ਲੱਖ 20 ਹਜ਼ਾਰ 136 ਰੁਪਏ ਦਿੱਤੇ। ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੂੰ ਆਪਣਾ ਮਜਬੂਤ ਸਿਆਸੀ ਭਵਿੱਖ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਤਾਜ਼ਾ ਮਾਮਲੇ ਵਿੱਚ ਮੁਆਫੀ ਮੰਗਣ ਵਾਲੇ ZEE NEWS ‘ਤੇ ਵੀ ਪੰਜਾਬ ਦੀ ਆਪ ਸਰਕਾਰ ਮਿਹਰਬਾਨ ਨਜ਼ਰ ਆਈ। ਸੂਬਾ ਸਰਕਾਰ ਨੇ ZEE NEWS ਨੂੰ 84 ਲੱਖ 62 ਹਜ਼ਾਰ 813 ਰੁਪਏ ਦਿੱਤੇ।

ਪ੍ਰਿੰਟ ਮੀਡੀਆ ਨੂੰ 17 ਕਰੋੜ ਦਾ ਵਿਗਿਆਪਨ

ਇਲੈਕਟ੍ਰੋਨਿਕ ਮੀਡੀਆ ਦੇ ਨਾਲ ਮਾਨ ਸਰਕਾਰ ਨੇ ਪ੍ਰਿੰਟ ਮੀਡੀਆ ਨੂੰ 60 ਦਿਨਾਂ ਦੇ ਅੰਦਰ ਵੱਡੇ ਗੱਫ਼ੇ ਦਿੱਤੇ, ਪੰਜਾਬ ਦੇ ਨਾਲ ਦੂਜੇ ਸੂਬਿਆਂ ਦੇ ਪ੍ਰਿੰਟ ਮੀਡੀਆ ‘ਤੇ 17 ਕਰੋੜ 20 ਲੱਖ 93 ਹਜ਼ਾਰ 427 ਰੁਪਏ ਖਰਚ ਕੀਤੇ ਗਏ। ਇੰਨਾਂ ਵਿੱਚ ਗੁਜਰਾਤ ਦੇ ਛੋਟੇ ਤੋਂ ਛੋਟੇ ਅਤੇ ਵੱਡੇ-ਵੱਡੇ ਤੋਂ ਮੀਡੀਆ ਹਾਊਸ ਨੂੰ ਲੱਖਾਂ ਰੁਪਏ ਦਿੱਤੇ ਗਏ। ਇੰਨਾਂ ਵਿੱਚ KUCH MITRA,GUJRAT SAMACHAR,PHUL CHHAB ਵਰਗੇ ਮੀਡੀਆ ਸੰਸਥਾਨ ਪ੍ਰਮੁੱਖ ਹਨ ।

ਮਾਨ ਸਰਕਾਰ ‘ਤੇ ਵਿਰੋਧੀਆਂ ਦੇ ਸਵਾਲ

ਮਾਨਸਾ ਦੇ ਮਾਨਿਕ ਗੋਇਲ ਨੇ RTI ਦੇ ਜ਼ਰੀਏ ਵਿਗਿਆਪਨਾਂ ‘ਤੇ ਆਪ ਸਰਕਾਰ ਵੱਲੋਂ 2 ਮਹੀਨੇ ਅੰਦਰ ਕੀਤੇ ਗਏ ਖਰਚ ‘ਤੇ ਜੋ ਜਾਣਕਾਰੀ ਨਸ਼ਰ ਕੀਤਾ ਹੈ ਉਸ ‘ਤੇ ਵਿਰੋ ਧੀ ਧਿਰਾਂ ਨੇ ਸਰਕਾਰ ਨੂੰ ਘੇਰਨਾਂ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸੀਐੱਮ ਭਗਵੰਤ ਮਾਨ ਨੂੰ ਟਵੀਟ ਕਰਦੇ ਹੋਏ ਲਿਖਿਆ ਹੈ ‘ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਨਫਰਤ ਫੈਲਾਉਣ ਅਤੇ SURDARSHAN ਅਤੇ REPUBLIC TV ਵਰਗੇ ਚੈਨਲਾਂ ਜਿੰਨਾਂ ਨੇ ਅੰਦੋਲਨ ਦੌਰਾਨ ਕਿਸਾਨ ਵਿਰੋਧੀ ਰੋਲ ਅਦਾ ਕੀਤਾ ਸੀ ।ਉਨ੍ਹਾਂ ਨੂੰ ਤੁਸੀਂ ਪੰਜਾਬ ਦਾ ਪੈਸਾ ਦਿੱਤਾ, RTI ਤੋਂ ਮਿਲੀ ਜਾਣਕਾਰੀ ਤੁਹਾਡੀ ਇਸੀ ਫਰਜ਼ੀ ਕਰਾਂਤੀ ਨੂੰ ਦਰਸ਼ਾਉਂਦੀ ਹੈ’ ਇਸ ਦੇ ਇਲਾਵਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ‘ਤੇ ਸਖ਼ਤ ਟਿਪਣੀ ਕੀਤੀ ਹੈ।

ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ‘ਇਸ ਸਰਕਾਰ ਕੋਲ ਪੰਜਾਬੀ ਯੂਨੀਵਰਸਿਟੀ ਨੂੰ ਬੁਰੀ ਮਾਲੀ ਹਾਲਤ ਤੋਂ ਬਾਹਰ ਕੱਢਣ ਦੇ ਲਈ ਕੋਈ ਪੈਸਾ ਨਹੀਂ ਹੈ ਨਾ ਹੀ ਬਿਜਲੀ ਸੁਧਾਰ ਲਈ ਕੋਈ ਪੈਸਾ ਹੈ,ਪਰ ਵਿਗਿਆਪਨਾਂ ਦੇ ਜ਼ਰੀਏ ਆਪਣੇ ਪ੍ਰਚਾਰ ਲਈ ਪੂਰਾ ਪੈਸਾ ਹੈ, ਬਦਲਾਅ ਦੇ ਨਾਂ ‘ਤੇ ਲੋਕਾਂ ਦੇ ਪੈਸੇ ਨੂੰ ਗੁਜਰਾਤ ਅਤੇ ਹੋਰ ਸੂਬਿਆਂ ਵਿੱਚ ਇਸ ਤਰ੍ਹਾਂ ਵਰਤਨਾ ਸ਼ਰਮਨਾਕ ਹੈ।

ਪਰਗਟ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਆਪ PR ਏਜੰਸੀ ਵਰਗਾ ਵਤੀਰਾ ਕਰ ਰਹੀ ਹੈ, RTI ਨੇ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ 60 ਦਿਨਾਂ ਦੇ ਅੰਦਰ 38 ਕਰੋੜ ਦੇ ਇਸ਼ਤਿਹਾਰ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਦਿੱਤੇ ਗਏ ਨੇ ਜਿਸ ਵਿੱਚ REPULIC ਅਤੇ SURDARSHAN ਵਰਗੇ ਮੀਡੀਆ ਹਾਊਸ ਵੀ ਹਨ।

ਸਾਬਕਾ ਐੱਮਪੀ ਧਰਮਵੀਰ ਗਾਂਧੀ ਨੇ ਆਪਣੇ ਫੇਸਬੁੱਕ ਐਕਾਉਂਟ ਤੇ ਲਿਖਿਆ ਕੀ ਇਹ ਬੇਹੱਦ ਸ਼ਰਮਨਾਕ ਖੁਲਾਸਾ ਹੈ ‘ਕਿ Bhagwant Mann ਸਰਕਾਰ ਨੇ 60 ਦਿਨਾਂ ਵਿੱਚ ਸਰਕਾਰੀ ਖਜਾਨੇ ਚੋਂ 38 ਕਰੋੜ ਤੋਂ ਵੱਧ ਦਾ ਇਸ਼ਤਿਹਾਰ ਦਿੱਤਾ। ਇਹ ਇਸ਼ਤਿਹਾਰ ਜਿਆਦਾਤਰ ਪੰਜਾਬ ਤੋਂ ਬਾਹਰ ਉਹਨਾਂ ਸੂਬਿਆਂ ਵਿੱਚ ਦਿੱਤਾ ਗਿਆ ਜਿੱਥੇ ਅੱਗੇ ਚੋਣ ਹੋਣੀ ਹੈ। ਮਤਲਬ ਸਾਫ ਹੈ ਕਿ ਪੰਜਾਬੀਆਂ ਦੇ ਟੈਕਸ ਦੇ ਪੈਸੇ ਨਾਲ ਹੋਰ ਸੂਬਿਆਂ ਵਿੱਚ ਆਪ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਤੇ ਕਰੀਬ 5.70 ਕਰੋੜ ਦਾ ਇਸ਼ਤਿਹਾਰ ਦਿੱਤਾ ਜੋ ਜਿਆਦਾ ਤਰ ਪੰਜਾਬ ਚੋਂ ਬਾਹਰ ਸੀ। ਐਂਟੀ ਕੁਰੱਪਸ਼ਨ ਲਾਈਨ ਪੰਜਾਬ ਦੀ ਇਸ਼ਤਿਹਾਰ ਦਿੱਤਾ ਗਿਆ ਕਰੀਬ 14.50 ਕਰੋੜ ਦਾ ਉਹ ਵੀ ਜਿਆਦਾਤਰ ਪੰਜਾਬ ਤੋਂ ਬਾਹਰ। ਇਸੇ ਤਰਾਂ 60 ਦਿਨਾਂ ਵਿੱਚ ਕਰੀਬ 28 ਇਸ਼ਤਿਹਾਰਾਂ ਤੇ ਪੰਜਾਬ ਦੇ ਲੋਕਾਂ ਦਾ ਕਰੋੜਾ ਰੁਪੱਇਆ ਬਰਬਾਦ ਕਰ ਦਿੱਤਾ ਗਿਆ,ਸਭ ਤੋਂ ਸ਼ਰਮਨਾਕ ਇਹ ਹੈ ਕਿ ਆਪ ਸਰਕਾਰ ਨੇ ਸੁਦਰਸ਼ਨ ਟੀਵੀ , ਰਿਪਬਲਿਕ ਟੀਵੀ ਅਤੇ ਹੋਰ ਕਈ ਉਹਨਾ ਟੀਵੀਆਂ ਤੇ ਅਖਬਾਰਾ ਨੂੰ ਕਰੋੜਾਂ ਦਾ ਇਸ਼ਤਿਹਾਰ ਜੋ ਸਮਾਜ ਵਿੱਚ ਫਿਰਕੂ ਪਾੜ ਪਾਉਂਦੇ ਹਨ। ਉਪਰ ਇਹ ਲੋਕ ਇਹਨਾਂ ਚੈਨਲਾਂ ਨੂੰ ਮਾੜਾ ਕਹਿੰਦੇ ਹਨ ਤੇ ਅੰਦਰੋ ਫੰਡਿੰਗ ਹੋ ਰਹੀ ਹੈ। ਕੀ ਹੋਵੇਗਾ ਇਸਤੋਂ ਸ਼ਰਮਨਾਕ ?ਪੜ੍ਹੋ ਨੌਜਵਾਨ RTI ਐਕਟਿਵਿਸਟ Manik Goyal ਦੁਆਰਾ ਕੱਢਿਆ ਡਾਟਾ, ਤੇ ਦੇਖੋ ਕਿਸ ਤਰ੍ਹਾਂ ਬਦਲਾਅ ਖਜ਼ਾਨੇ ਦੇ ਪਰਖੱਚੇ ਉਡਾ ਰਿਹਾ ਹੈ।