Punjab

ਮਾਨ ਨੇ ਮੰਤਰੀਆਂ ਨੂੰ ਵੰਡੀਆਂ ਵਜ਼ੀਰੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਜ਼ੀਰੀਆਂ ਵੰਡ ਦਿੱਤੀਆਂ ਹਨ। ਸਹੁੰ ਚੁੱਕ ਸਮਾਗਮ ਤੋਂ ਤੀਜੇ ਦਿਨ ਵੰਡੀਆਂ ਵਜ਼ੀਰੀਆਂ ਵਿੱਚ ਮੁੱਖ ਮੰਤਰੀ ਨੇ ਖੁਦ ਕੋਲ ਗ੍ਰਹਿ ਮੰਤਰਾਲਾ, ਕਰ ਤੇ ਆਬਕਾਰੀ ਵਿਭਾਗ ਸਮੇਤ 25 ਹੋਰ ਮੰਤਰਾਲੇ ਰੱਖੇ ਹਨ।

  • ਹਰਪਾਲ ਸਿੰਘ ਚੀਮਾ ਨੂੰ ਵਿੱਤ ਵਿਭਾਗ ਸਮੇਤ ਮਿਲੇ ਚਾਰ ਹੋਰ ਮਹਿਕਮੇ
  • ਮਾਨਸਾ ਤੋਂ ਵਿਧਾਇਕ ਡਾ.ਵਿਜੇ ਸਿੰਗਲਾ ਨੂੰ ਮਿਲਿਆ ਸਿਹਤ ਵਿਭਾਗ ਤੇ ਮੈਡੀਕਲ ਸਿੱਖਿਆ ਤੇ ਰਿਸਰਚ ਵਿਭਾਗ
  • ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰਾਲੇ ਸਮੇਤ ਮਿਲੇ ਦੋ ਹੋਰ ਵਿਭਾਗ
  • ਡਾ.ਬਲਜੀਤ ਕੌਰ ਨੂੰ ਮਿਲਿਆ ਮਹਿਲਾ ਬਾਲ ਵਿਕਾਸ ਤੇ ਇੱਕ ਹੋਰ ਵਿਭਾਗ
  • ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲੇ ਪੇਂਡੂ ਪੰਚਾਇਤ ਅਤੇ ਵਿਕਾਸ ਸਮੇਤ ਦੋ ਹੋਰ ਵਿਭਾਗ
  • ਹਰਜੋਤ ਸਿੰਘ ਬੈਂਸ ਕਾਨੂੰਨ ਅਤੇ ਸੈਰ ਸਪਾਟਾ ਸਮੇਤ ਸੰਭਾਲਣਗੇ ਤਿੰਨ ਹੋਰ ਵਿਭਾਗ
  • ਲਾਲਜੀਤ ਸਿੰਘ ਭੁੱਲਰ ਨੂੰ ਮਿਲੇ ਪਾਣੀ ਅਤੇ ਕੁਦਰਤੀ ਆਫ਼ਤ ਵਿਭਾਗ ਸਮੇਤ ਦੋ ਹੋਰ ਵਿਭਾਗ
  • ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ ਪਾਣੀ ਅਤੇ ਕੁਦਰਤੀ ਆਫ਼ਤ ਵਿਭਾਗ
  • ਹਰਭਜਨ ਸਿੰਘ ਈਟੀਓ ਨੂੰ ਬਿਜਲੀ ਵਿਭਾਗ ਤੇ ਪਬਲਿਕ ਵਰਕਸ ਵਿਭਾਗ
  • ਲਾਲਚੰਦ ਕਟਾਰੂਚੱਕ ਨੂੰ ਮਿਲੇ ਫੂਡ ਸਪਲਾਈ ਵਿਭਾਗ ਸਮੇਤ ਦੋ ਹੋਰ ਵਿਭਾਗ