‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਮਲੇਰਕੋਟਲਾ ਚ ਰੋ ਸ ਧ ਰਨੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ । ਮੁਸਲਮਾਨ ਭਾਈਚਾਰੇ ਵਲੋਂ ਇਹ ਰੋਸ ਪ੍ਰਦਰਸ ਨ ਭਾਜਪਾ ਲੀਡਰ ਵਲੋਂ ਹਜ਼ਰਤ ਮੁਹੰਮਦ ਸਾਹਿਬ ਬਾਰੇ ਗ਼ਲਤ ਸ਼ਬ ਦਾਵਲੀ ਬੋਲ ਣ ਦੇ ਖ਼ਿਲਾ ਫ਼ ਦਿੱਤਾ ਜਾ ਰਿਹਾ ਸੀ ।
ਧਰਨੇ ਚ ਸ਼ਾਮਲ ਹੋਣ ਲਈ ਸਿਮਰਨਜੀਤ ਸਿੰਘ ਮਾਨ ਆਏ ਤਾਂ ਪੁ ਲਿਸ ਨੇ ਉਨ੍ਹਾਂ ਨੂੰ ਧਰਨੇ ਚ ਸ਼ਾਮਲ ਹੋਣ ਤੇ ਰੋਕਿਆ ਗਿਆ ਤਾਂ ਸਿਮਰਨਜੀਤ ਸਿੰਘ ਮਾਨ ਮੁਸਲਮਾਨ ਭਾਈਚਾਰੇ ਦੇ ਹੱਕ ਵਾਸਤੇ ਪੁਲਿ ਸ ਨਾਲ ਅੜ ਗਏ । ਮੁਸਲਮਾਨ ਭਾਈਚਾਰਾ ਵੀ ਸਿਮਰਨਜੀਤ ਮਾਨ ਦੇ ਹੱਕ ਵਿੱਚ ਨਾਅਰੇ ਮਾ ਰਨ ਲੱਗ ਪਿਆ। ਮਹੌਲ ਗਰਮ ਹੁੰਦਾ ਵੇਖ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਧਰਨੇ ਵਾਲੀ ਜਗ੍ਹਾ ਜਾਣ ਦਿੱਤਾ ਗਿਆ।