Punjab

CM ਮਾਨ ਦੇ ਘਰ ‘ਚ ਲੋਹੜੀ ਦੀਆਂ ਰੌਣਕਾਂ ! ਮੁੱਖ ਮੰਤਰੀ ਲਈ ਡਬਲ ਖੁਸ਼ੀ,ਵੇਖੋ ਤਸਵੀਰਾਂ

CM Mann lohri programme

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਘਰ ਵਿੱਚ ਲੋਹੜੀ ਦੀਆਂ ਰੌਣਕਾਂ ਵੇਖਣ ਨੂੰ ਮਿਲਿਆ । ਇਸ ਮੌਕੇ ਮਾਨ ਵਜ਼ਾਰਤ ਦੇ ਸਾਰੇ ਮੰਤਰੀ ਪਹੁੰਚੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ । ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇਸ ਵਾਰ ਦੀ ਲੋਹੜੀ  ਡਬਲ ਖੁਸ਼ੀ ਲੈਕੇ ਆਈ ਹੈ । ਮਾਨ ਸਰਕਾਰ ਦੀ ਪਹਿਲੀ ਲੋਹੜੀ ਸੀ ਦੂਜਾ ਉਨ੍ਹਾਂ ਦੇ ਵਿਆਹ ਦੀ ਵੀ ਪਹਿਲੀ ਲੋਹੜੀ ਸੀ । ਮੁੱਖ ਮੰਤਰੀ ਆਪ ਵੀ ਲੋਹੜੀ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਸਨ । ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਦੀਆਂ ਰੌਣਕਾ ਉਨ੍ਹਾਂ ਦੇ ਚਹਿਰੇ ‘ਤੇ ਸਾਫ ਵੇਖਿਆ ਜਾ ਰਹੀਆਂ ਸਨ । ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਲੋਹੜੀ ਨਾਲ ਜੁੜੇ ਸਭਿਆਚਾਰਕ ਗੀਤ ਗਾਏ ਤਾਂ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬੋਲੀਆਂ ਦੇ ਨਾਲ ਗਿੱਧਾ ਵੀ ਪਾਇਆ ।  ਸੀਐੱਮ ਮਾਨ ਦੀ ਮਾਂ ਅਤੇ ਭੈਣ ਵੀ ਆਪਣੇ ਪੁੱਤਰ ਅਤੇ ਭਰਾ ਦੇ ਵਿਆਹ ਦੀ ਪਹਿਲੀ ਲੋਹੜੀ ਨੂੰ ਲੈਕੇ ਕਾਫੀ ਉਤਸ਼ਾਹਿਤ ਸੀ । ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ‘ਤੇ ਸੂਬਾ ਵਾਸਿਆਂ ਨੂੰ ਖਾਸ ਸੁਨੇਹਾ ਵੀ ਦਿੱਤਾ । ਉਨ੍ਹਾਂ ਕਿਹਾ ਲੋਹੜੀ ਦੇ ਤਿਉਹਾਰ ਦੀਆਂ ਸਭ ਨੂੰ ਵਧਾਈਆਂ… ਅੱਜ ਪਰਿਵਾਰ ਸਮੇਤ ਮੰਤਰੀ ਸਾਹਿਬਾਨਾਂ ਤੇ ਵਿਧਾਇਕ ਸਾਥੀਆਂ ਨਾਲ ਲੋਹੜੀ ਮਨਾਈ… ਪਰਮਾਤਮਾ ਸਭਨਾਂ ਦੇ ਵਿਹੜੇ ਖੁਸ਼ੀਆਂ-ਖੇੜੇ ਲੈਕੇ ਆਵੇ… ਨਾਭਾ ਤੋਂ ਵਿਧਾਇਕ ਦੇਵ ਮਾਨ ਨੇ ਵੀ ਇਸ ਮੌਕੇ ਪੰਜਾਬ ਗਾਣੇ ਦੀ ਪੇਸ਼ਕਾਰੀ ਕੀਤੀ ।

ਮੁੱਖ ਮੰਤਰੀ ਦੇ ਘਰ ਲੋਹੜੀ ਦੇ ਸ਼ਗਨ ਲੈਕੇ ਪਹੁੰਚੇ ਵਿਧਾਇਕ  ਵੀ ਕਾਫੀ ਉਤਸ਼ਾਹਿਤ ਸਨ । ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰ ਅਤੇ ਵਿਆਹ ਦੀ ਪਹਿਲੀ ਲੋਹੜੀ ਦੀ ਡਬਲ ਵਧਾਇਆਂ ਦਿੱਤੀਆਂ ਨਾਲ ਹੀ ਉਨ੍ਹਾਂ ਦੇ ਨਾਲ ਫੋਟੋਆਂ ਵੀ ਖਿਚਵਾਇਆ ਅਤੇ ਲੋਹੜੇ ਦੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ ।  ਆਪ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਨਾਵਾਲੀ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ’ਤੇ CM ਹਾਉਸ ਵਿੱਚ ਲੋਹੜੀ ਦੀਆਂ ਰੌਕਣਾਂ ਦੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ। ‘ਅੱਜ ਸੀ.ਐਮ ਹਾਊਸ ਚੰਡੀਗੜ ਵਿਖੇ ਪਹਿਲੀ ਲੋਹੜੀ ਦੇ ਖੁਸ਼ਨੁਮਾ ਸਮਾਗਮ ਵਿੱਚ ਪਰਿਵਾਰ ਨਾਲ ਸ਼ਮੂਲੀਅਤ ਕਰ ਮੁੱਖ ਮੰਤਰੀ ਸਾਬ ਦੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮੁੱਚੇ ਪਰਿਵਾਰ ਨੂੰ ਇਸ ਸੁਭਾਗੀ ਘੜੀ ਲਈ ਵਧਾਈ ਦਿੱਤੀ ।ਇਸ ਮੌਕੇ ਸਮੂਹ ਮੰਤਰੀ ਸਹਿਬਾਨ , ਵਿਧਾਇਕ ਸਾਥੀ ਅਤੇ ਪੰਜਾਬ ਦੇ ਵੱਖ – ਵੱਖ ਡਿਪਾਰਟਮੈਂਟਾਂ ਦੇ ਅਧਿਕਾਰੀ ਸਹਿਬਾਨ ਤੇ ਹੋਰ ਸਾਥੀ ਹਾਜਰ ਸਨ’ ।