ਬਿਉਰੋ ਰਿਪੋਰਟ : ਕੀ ਹੁਸ਼ਿਆਰ ਹੋਣਾ ਕਿਸੇ ਬੱਚੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ ? ਕੀ ਉਸ ਦੇ ਦੋਸਤ ਸਿਰਫ ਇਸ ਨਹੀਂ ਸਾਥੀ ਦਾ ਕਤਲ ਕਰ ਸਕਦੇ ਹਨ ਕਿ ਉਹ ਹਰ ਵਾਰ ਉਨ੍ਹਾਂ ਤੋਂ ਚੰਗੇ ਨੰਬਰ ਲਿਆਉਂਦਾ ਹੈ ? ਕੀ ਕੋਈ ਬੱਚਾ ਪ੍ਰੀਖਿਆ ਵਿੱਚ ਟਾਪ ਆਉਣ ਦੇ ਬਾਵਜੂਦ ਆਪਣੀ ਜ਼ਿੰਦਗੀ ਖਤਮ ਕਰਨ ਵਰਗਾ ਕਦਮ ਚੁੱਕ ਸਕਦਾ ਹੈ ? ਇਹ ਉਹ ਸਵਾਲ ਹਨ ਜੋ ਇੱਕ ਸਿੱਖ ਬੱਚੇ ਮਨਜੋਤ ਸਿੰਘ ਛਾਬੜਾ ਦੇ ਪਰਿਵਾਰ ਵਾਲਿਆਂ ਨੂੰ ਪਰੇਸ਼ਾਨ ਕਰ ਰਹੇ ਹਨ । ਮਨਜੋਤ ਸਿੰਘ ਛਾਬੜਾ ਰਾਜਸਥਾਨ ਦੇ ਕੋਟਾ ਵਿੱਚ ਇੰਜੀਨਰਿੰਗ (NEET) ਦੀ ਕੋਚਿੰਗ ਲੈ ਰਿਹਾ ਸੀ । ਉਸ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸੀ । ਪਰ 3 ਅਗਸਤ ਦੀ ਸਵੇਰ ਪੁਲਿਸ ਨੇ ਪਰਿਵਾਰ ਨੂੰ ਇਤਲਾਹ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਮਨਜੋਤ ਸਿੰਘ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ ਅਤੇ ਇੱਕ ਨੋਟ ਵੀ ਛੱਡਿਆ ਹੈ । ਖ਼ਬਰ ਸੁਣ ਕੇ ਪਰਿਵਾਰ ਦੇ ਹੋਸ਼ ਉੱਡ ਗਏ ਆਖਿਰ ਉਨ੍ਹਾਂ ਦੇ ਹੋਣਹਾਰ ਬੱਚੇ ਨਾਲ ਅਜਿਹਾ ਕੀ ਹੋਇਆ ਕਿ ਉਸ ਨੇ ਅਜਿਹਾ ਕਦਮ ਚੁੱਕਿਆ । ਰਸਤੇ ਵਿੱਚ ਵੀ ਮਾਪਿਆਂ ਨੂੰ ਸ਼ੱਕ ਸੀ ਕਿ ਗੱਲ ਕੁਝ ਹੋਰ ਹੈ ਉਨ੍ਹਾਂ ਦਾ ਬੱਚਾ ਅਜਿਹਾ ਕਦਮ ਨਹੀਂ ਚੁੱਕ ਸਕਦਾ ਸੀ । ਜਦੋਂ ਉਹ ਕੋਟਾ ਪਹੁੰਚੇ ਤਾਂ ਉਨ੍ਹਾਂ ਦਾ ਸ਼ੱਕ ਯਕੀਨ ਵਿੱਚ ਬਦਲ ਦਿੱਤਾ । ਮਨਜੋਤ ਸਿੰਘ ਦੇ ਪਿਤਾ ਹਰਜੋਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਦੇ ਪੁੱਤਰ ਮਨਜੋਤ ਸਿੰਘ ਦਾ ਕਤਲ ਕੀਤਾ ਗਿਆ ਹੈ । ਪਿਤਾ ਹਰਜੋਤ ਸਿੰਘ ਨੇ ਚਾਰ ਲੋਕਾਂ ਦੇ ਖਿਲਾਫ FIR ਦਰਜ ਕਰਵਾਈ ਹੈ । ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ । ਇਸ ਦੇ ਨਾਲ ਹੀ ਪਰਿਵਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋ ਵੀ ਮਦਦ ਮੰਗੀ ਹੈ ।
ਇੰਨਾਂ ਲੋਕਾਂ ਖਿਲਾਫ ਪਿਤਾ ਨੇ FIR ਦਰਜ ਕਰਵਾਈ ਹੈ
ਮਨਜੋਤ ਦੇ ਪਿਤਾ ਹਰਜੋਤ ਸਿੰਘ ਨੇ ਇੱਕ ਨਾਬਾਲਗ ਸਮੇਤ ਚਾਰ ਦੇ ਖਿਲਾਫ IPC ਦੀ ਧਾਰਾ 302 ਦੇ ਤਹਿਤ FIR ਦਰਜ ਕੀਤੀ ਹੈ । ਮਾਮਲੇ ਦੀ ਜਾਂਚ ਕਰ ਰਹੇ ਡੀਐੱਸਪੀ ਧਰਮਵੀਰ ਨੇ ਦੱਸਿਆ ਹੈ ਕਿ ਉਹ ਜਾਂਚ ਕਰ ਰਹੇ ਹਨ । ਮਨਜੋਤ ਸਿੰਘ ਦੇ ਪਿਤਾ ਹਰਜੋਤ ਸਿੰਘ ਨੇ ਹੌਸਟਲ ਦੇ ਮਾਲਕ,ਮੈਨੇਜਰ ਅਤੇ ਮਨਜੋਤ ਦੇ ਨਾਲ ਕਮਰੇ ਵਿੱਚ ਰਹਿਣ ਵਾਲੇ ਨਾਬਾਲਗ ਸਮੇਤ ਚਾਰ ਖਿਲਾਫ FIR ਦਰਜ ਕਰਵਾਈ ਹੈ । ਜਿਸ ਨਾਬਾਲਗ ਖਿਲਾਫ ਪਿਤਾ ਹਰਜੋਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹ ਅਤੇ ਮਨਜੋਤ ਇੱਕੋ ਸਕੂਲ ਵਿੱਚ ਪੜਦੇ ਹਨ ਅਤੇ ਕੋਟਾ ਵਿੱਚ ਵੀ ਉਹ ਇਕੱਠੇ ਹੀ ਆਏ ਸਨ ।
ਉਧਰ ਮਨਜੋਤ ਸਿੰਘ ਦੇ ਪਿਤਾ ਹਰਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪੜਾਈ ਵਿੱਚ ਹੁਸ਼ਿਆਰ ਸੀ । 12ਵੀਂ ਵਿੱਚ ਉਸ ਦੇ 94 ਫੀਸਦੀ ਨੰਬਰ ਆਏ ਸਨ ਉਸ ਨੇ ਕੋਟਾ ਵਿੱਚ ਕੋਚਿੰਗ ਇੰਸਟੀਚਿਊਟ ਵਿੱਚ ਵੀ 570 ਅਤੇ 520 ਨੰਬਰ ਹਾਸਲ ਕੀਤੇ ਸਨ ਅਤੇ ਉਹ ਟਾਪਰ ਸੀ । ਇਸੇ ਸਾਲ 15 ਅਪ੍ਰੈਲ ਨੂੰ ਉਹ ਕੋਟਾ ਆਇਆ ਸੀ । ਜਦੋਂ ਪਿਤਾ ਹਰਜੋਤ ਸਿੰਘ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਜਿਹੜੀ ਪੁਲਿਸ ਨੇ ਕਮਰੇ ਦੀ ਸੀਸੀਟੀਵੀ ਸੌਂਪੀ ਹੈ ਉਸ ਨੂੰ ਵੇਖ ਕੇ ਉਨ੍ਹਾਂ ਨੂੰ ਕੀ ਸ਼ੱਕ ਹੋਇਆ ? ਤਾਂ ਉਨ੍ਹਾਂ ਨੇ ਦੱਸਿਆ ਕਿ ਮਨਜੋਤ ਦੇ ਨਾਲ ਜਿਹੜਾ ਉਸ ਦੇ ਸਕੂਲ ਦਾ ਸਾਥੀ ਸੀ ਉਸ ਦੇ ਕਮਰੇ ਦੇ ਨਜ਼ਦੀਕ ਹੀ ਰਹਿੰਦਾ ਸੀ । ਉਸ ਦੀ ਮਾਂ ਨੇ ਕਿਹਾ ਸੀ ਕਿ ਉਸ ਦੇ ਪੁੱਤਰ ਨੂੰ ਡਰ ਲੱਗ ਦਾ ਹੈ । ਇਸ ਲਈ ਦੋਵੇ ਇੱਕ ਦੂਜੇ ਦੇ ਕਮਰੇ ਵਿੱਚ ਸੌਂਦੇ ਸਨ । ਦੋਵੇ 11ਵੀਂ ਅਤੇ 12ਵੀਂ ਵਿੱਚ ਵੀ ਇਕੱਠੇ ਪੜ੍ਹਦੇ ਸਨ ।
ਪਿਤਾ ਨੇ ਦੱਸਿਆ ਕਿ ਰਾਤ 12:15 ਮਿੰਟ ਤੇ ਮਨਜੋਤ ਨੇ ਆਪਣੇ ਕਮਰੇ ਦਾ ਗੇਟ ਖੋਲ੍ਹਿਆ ਅਤੇ ਉਸ ਨੇ ਸਾਥੀ ਦੇ ਕਮਰੇ ਵੱਲ ਝਾਤ ਮਾਰੀ ਅਤੇ ਦਰਵਾਜ਼ਾ ਬੰਦ ਕਰਕੇ ਕਮਰੇ ਵਿੱਚ ਹੀ ਬੈਠ ਗਿਆ । ਪਿਤਾ ਨੇ ਦੱਸਿਆ ਕਿ ਮਨਜੋਤ ਨੇ ਦੇਰ ਰਾਤ ਤੱਕ ਪੜਾਈ ਵੀ ਕੀਤੀ ਅਤੇ ਸਵਾ ਇੱਕ ਵਜੇ ਉਸ ਨੇ ਦੋਸਤ ਨੂੰ ਮੈਸੇਜ ਕੀਤਾ ਕਿ ਉਹ ਸੌਣ ਜਾ ਰਿਹਾ ਹੈ । ਦੋਵੇ ਕਾਫੀ ਦੇਰ ਹਾਸਾ ਮਜ਼ਾਕ ਕਰਦੇ ਰਹੇ । ਜੇਕਰ ਉਸ ਦਾ ਖੁਦਕੁਸ਼ੀ ਦਾ ਕੋਈ ਇਰਾਦਾ ਹੁੰਦਾ ਤਾਂ ਉਹ ਆਪਣੇ ਦੋਸਤ ਨਾਲ ਗੱਲ ਕਿਉਂ ਕਰਦਾ ।
ਕੀ ਨਫਰਤ ਨੇ ਲਈ ਮਨਜੋਤ ਦੀ ਜਾਨ ?
ਮਨਜੋਤ ਦੇ ਪਿਤਾ ਹਰਜੋਤ ਸਿੰਘ ਦਾ ਇਲਜ਼ਾਮ ਹੈ ਕਿ ਉਨ੍ਹਾ ਦਾ ਪੁੱਤਰ ਬਹੁਤ ਹੀ ਹੁਸ਼ਿਆਰ ਸੀ ਉਸ ਨੇ 10ਵੀਂ ਅਤੇ 12ਵੀਂ ਵਿੱਚ ਸ਼ਾਨਦਾਰ ਅੰਕ ਹਾਸਲ ਕੀਤੇ ਸਨ । ਮਨਜੋਤ ਦੇ ਨਾਲ ਪੜਨ ਵਾਲਾ ਉਸ ਦਾ ਦੋਸਤ ਉਸ ਤੋਂ ਚੰਗੇ ਨੰਬਰ ਲੈਣ ਲਈ ਨਫਰਤ ਕਰਦਾ ਸੀ । ਕੋਟਾ ਕੋਚਿੰਗ ਸੈਂਟਰ ਵਿੱਚ ਹੋਈ ਪ੍ਰੀਖਿਆ ਵਿੱਚ ਵੀ ਮਨਜੋਤ ਨੇ ਸ਼ਾਨਦਾਰ ਅੰਕਰ ਹਾਸਲ ਕੀਤੇ ਸਨ ਜਿਸ ਨੂੰ ਲੈਕੇ ਉਸ ਦਾ ਜਮਾਤੀ ਪਰੇਸ਼ਾਨ ਸੀ । ਇਸੇ ਲਈ ਉਸ ਨੇ ਕੁਝ ਹੋਰ ਲੋਕਾਂ ਨਾਲ ਮਿਲਕੇ ਮੇਰੇ ਪੁੱਤਰ ਦਾ ਕਤਲ ਕਰ ਦਿੱਤਾ । ਕੋਟਾ ਵਿੱਚ ਕੋਚਿੰਗ ਦੌਰਾਨ ਵਿਦਿਆਰਥੀਆਂ ਦੀ ਮੌਤ ਦੇ ਅਜਿਹੇ ਕਈ ਮਾਮਲੇ ਆ ਚੁੱਕੇ ਹਨ ਕਿ ਇਸ ‘ਤੇ ਵੈੱਬ ਸੀਰੀਜ਼ ਅਤੇ ਫਿਲਮ ਵੀ ਬਣ ਚੁੱਕੀ ਹੈ । ਅਜਿਹੇ ਵਿੱਚ ਮਨਜੋਤ ਦੇ ਪਿਤਾ ਨੇ ਜਿਹੜੇ ਸਬੂਤਾਂ ਵੱਲ ਇਸ਼ਾਰਾ ਕੀਤਾ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਦਕਾ ਹੈ ।
ਮਨਜੋਤ ਦੀ ਮੌਤ ਨਾਲ ਜੁੜੇ ਸਬੂਤ ਸਵਾਲਾਂ ‘ਚ ?
ਮਨਜੋਤ ਸਿੰਘ ਦੇ ਪਿਤਾ ਹਰਜੋਤ ਸਿੰਘ ਦਾ ਕਿਹਣਾ ਕਿ ਜਦੋਂ ਉਨ੍ਹਾਂ ਨੂੰ 3 ਅਗਸਤ ਪੁੱਤਰ ਦੀ ਮੌਤ ਬਾਰੇ ਜਾਣਕਾਰੀ ਮਿਲੀ ਤਾਂ ਉਹ ਫੌਰਨ ਕੋਟਾ ਪਹੁੰਚੇ ਜਿੱਥੇ ਉਨ੍ਹਾਂ ਨੇ ਵੇਖਿਆ ਕਿ ਪੁੱਤਰ ਦਾ ਮੂੰਹ ਪੋਲੀਥੀਨ ਨਾਲ ਲਪੇਟਿਆ ਸੀ ਗਲ ਵਿੱਚ ਰੱਸੀ ਸੀ ਅਤੇ ਹੱਥ ਪਿੱਛੇ ਬੰਨ੍ਹੇ ਹੋਏ ਸਨ । ਉਸ ਦੇ ਕਮਰੇ ਦੀਆ ਖਿੜਕੀਆਂ ਦੇ ਦੋਵੇਂ ਦਰਵਾਜ਼ੇ ਵੀ ਟੁੱਟੇ ਸਨ । ਇਹ ਸਾਰੀਆਂ ਚੀਜ਼ਾ ਮਨਜੋਤ ਦੇ ਕਤਲ ਵੱਲ ਇਸ਼ਾਰਾ ਕਰ ਰਹੀਆਂ ਹਨ । ਪਰ ਪੁਲਿਸ ਨੂੰ ਇਹ ਨਜ਼ਰ ਨਹੀਂ ਆ ਰਿਹਾ ਹੈ । ਉਸ ਦੇ ਪਿਤਾ ਮੁਤਾਬਿਕ ਪੁਲਿਸ ਮਨਜੋਤ ਦੀ ਜਿਹੜੀ ਅਖੀਰਲੀ ਚਿੱਠੀ ਬਾਰੇ ਦਾਅਵਾ ਕਰ ਰਹੀ ਹੈ ਉਹ ਤਾਂ ਤੁਸੀਂ ਗਲੇ ‘ਤੇ ਚਾਕੂ ਰੱਖ ਕੇ ਕੁਝ ਵੀ ਲਿਖਵਾ ਸਕਦੇ ਹੋ। ਉਨ੍ਹਾਂ ਕਿਹਾ ਮੇਰੇ ਪੁੱਤਰ ਨੂੰ ਕਈ ਲੋਕਾਂ ਨੇ ਮਿਲਕੇ ਮਾਰਿਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ । ਪਿਤਾ ਨੇ ਕਿਹਾ ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀ ਚਿੱਠੀ ਲਿਖ ਕੇ ਇਸ ਦੀ ਜਾਂਚ ਕਿਸੇ ਚੰਗੀ ਏਜੰਸੀ ਕੋਲੋ ਕਰਵਾਉਣ ਦੀ ਮੰਗ ਕੀਤੀ ਹੈ ।
ਪਿਤਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਦਦ ਮੰਗੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਜੋਤ ਦੇ ਮਾਪਿਆਂ ਨੂੰ ਹਰ ਤਰ੍ਹਾਂ ਮਦਦ ਦੇਣ ਦਾ ਭਰੋਸਾ ਦਿੱਤਾ ਹੈ । ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮਤੰਰੀ ਅਤੇ ਡੀਜੀਪੀ ਨੂੰ ਮਨਜੋਤ ਦੇ ਮਾਮਲੇ ਦੀ ਜਾਂਚ ਉੱਚ ਪੱਧਰੀ ਕਰਵਾਉਣ ਦੀ ਮੰਗ ਕੀਤੀ ਹੈ । ਕਮੇਟੀ ਨੇ ਕਿਹਾ ਪਰਿਵਾਰ ਦੇ ਦਬਾਅ ਤੋਂ ਬਾਅਦ ਪੁਲਿਸ ਨੇ 4 ਲੋਕਾਂ ਦੇ ਖਿਲਾਫ FIR ਦਰਜ ਕੀਤੀ ਹੈ । ਪਰ ਇਸ ਦੀ ਤੈਅ ਤੱਕ ਜਾਣ ਦੇ ਲਈ SIT ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਮਾਪਿਆਂ ਦੇ ਹਰ ਸਵਾਲ ਦਾ ਜਵਾਬ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ ।