India Punjab

ਮਨਜਿੰਦਰ ਸਿਰਸਾ ਦਾ ਕਾਂਗਰਸ ਤੇ ਵੱਡਾ ਇਲਜ਼ਾਮ, ਮਾਫੀ ਮੰਗਣ ਦੀ ਦਿੱਤੀ ਸਲਾਹ

ਬਿਉਰੋ ਰਿਪੋਰਟ – ਦਿੱਲੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਪੱਤਰ ਲਿਖ ਕੇ ਕਾਂਗਰਸ ਤੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਦਹਾਕਿਆਂ ਤੱਕ ਪਨਾਹ ਦੇਣ ਦੇ ਇਲਜ਼ਾਮ ਲਗਾਏ ਹਨ। ਸਿਰਸਾ ਨੇ ਕਿਹਾ ਕਿ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਵਿਚ ਕਾਂਗਰਸ ਨੂੰ ਸਿੱਖਾਂ ਅਤੇ ਦੇਸ਼ ਤੋਂ ਜਨਤਕ ਮਾਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਾਂਗਰਸ ਸੱਜਣ ਕੁਮਾਰ ਨੂੰ ਪਾਰਟੀ ਵਿਚੋਂ ਬਾਹਰ ਕੱਢੇ ਤੇ ਸਿੱਖਾਂ ਨੂੰ ਇਨਸਾਫ਼ ਦੇਣ ਲਈ ਮੋਦੀ ਸਰਕਾਰ ਦਾ ਧੰਨਵਾਦ ਕਰਨ ਵਾਲੇ ਸੰਸਦੀ ਮਤੇ ਦਾ ਸਮਰਥਨ ਕਰੇ।

ਇਹ ਵੀ ਪੜ੍ਹੋ – ਆਮ ਆਦਮੀ ਪਾਰਟੀ ‘ਚ ਬਗਾਵਤ ਸ਼ੁਰੂ? ਵੱਡੇ ਕਾਂਗਰਸੀ ਲੀਡਰ ਨੇ ਆਪ ਵਿਧਾਇਕ ਦੇ ਬਿਆਨ ਤੇ ਕੀਤਾ ਦਾਅਵਾ