Punjab

”ਜਿਵੇਂ ਮੱਛੀ ਪਾਣੀ ਬਿਨ੍ਹਾਂ ਨਹੀਂ ਰਹਿ ਸਕਦੀ ਓਵੇਂ ਹੀ ਕੇਜਰੀਵਾਲ ਸੱਤਾ ਬਿਨ੍ਹਾਂ ਰਹਿ ਨਹੀਂ ਸਕਦਾ”

ਬਿਉਰੋ ਰਿਪੋਰਟ – ਭਾਜਪਾ ਦੇ ਸੀਨੀਅਰ ਲੀਡਰ ਤੇ ਦਿੱਲੀ ਦੇ ਰਾਜ਼ੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ‘ਚ ਪੰਜਾਬ ਦੇ ਵਿਧਾਇਕਾਂ ਦੀ ਬੁਲਾਈ ਮੀਟਿੰਗ ‘ਤੇ ਤੰਜ ਕੱਸਦਿਆਂ ਕਿਹਾ ਕਿ ਇਹ ਹਾਰੇ ਦਿੱਲੀ ‘ਚ ਨੇ ਤੇ ਮੀਟਿੰਗ ਪੰਜਾਬ ਦੇ ਵਿਧਾਇਕਾਂ ਦੀ ਹੋ ਰਹੀ ਹੈ ਕਿਉਂਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ। ਜਿਵੇਂ ਮੱਛੀ ਪਾਣੀ ਬਿਨ੍ਹਾਂ ਨਹੀਂ ਰਹਿ ਸਕਦੀ ਓਵੇਂ ਹੀ ਕੇਜਰੀਵਾਲ ਸੱਤਾ ਬਿਨ੍ਹਾਂ ਰਹਿ ਨਹੀਂ ਸਕਦਾ ਕਿਉਂਕਿ ਕੇਜਰੀਵਾਲ ਨੂੰ ਲਗਜਰੀ ਜਿੰਦਗੀ ਜਿਊਣ ਦੀ ਆਦਤ ਪੈ ਗਈ ਹੈ। ਸਿਰਸਾ ਨੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ ਕਿ ਕੇਜਰੀਵਾਲ ਜੀ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਨਾ ਦੇਖਣਾ ਯੇ ਖਾਬ ਤੁਮਾਰੇ ਆਖੋ ਮੇ ਟੂਟ ਜਾਏਗੇ ਯੇ ਅਰਮਾਨ ਤੁਮਾਰੇ ਹੋਠੇ ਪੇ ਰੂਠ ਜਾਏਗੇ। ਪੰਜਾਬ ਦੇ ਗੈਰਤਮੰਦ ਲੋਕਾਂ ਨੇ ਵੱਡਿਆਂ ਵੱਡਿਆਂ ਦੀ ਆਕੜ ਭੰਨੀ ਹੈ ਕੇਜਰੀਵਾਲ ਜੀ ਕਿਸੇ ਗਲਤ ਫਹਿਮੀ ਚ ਨਾ ਰਹਿਣਾ। ਕੇਜਰੀਵਾਲ ਸਾਬਤ ਕਰਨ ‘ਚ ਲੱਗੇ ਨੇ ਕਿ ਭਗਵੰਤ ਮਾਨ ਨਲਾਇਕ ਹੈ ਤੇ ਉਸ ਨੇ ਪੰਜਾਬ ‘ਚ ਬਹੁਤ ਕਰੱਪਸ਼ਨ ਕੀਤੀ ਹੈ। ਸਿਰਸਾ ਨੇ ਕਿਹਾ ਇਹ ਸਚ ਹੈ ਕਿ ਪੰਜਾਬ ‘ਚ ਭਗਵੰਤ ਮਾਨ ਨੇ ਕਰੱਪਸ਼ਨ ਕੀਤੀ ਹੈ ਤੇ ਵਾਅਦੇ ਪੂਰੇ ਨਹੀਂ ਕੀਤੇ ਪਰ ਇਹ ਕੇਜਰੀਵਾਲ ਕਦੀ ਪੰਜਾਬ ਦਾ ਮੁੱਖ ਮੰਤਰੀ ਬਣਜੇ ਇਹ ਕਦੀ ਵੀ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਵੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ – ਪੰਜਾਬ ‘ਚ ਸਿਰਫ 212 ਟਰੈਵਲ ਏਜੰਟਾਂ ਕੋਲ ਹੀ ਲਾਇਸੈਂਸ, ਵਿਦੇਸ਼ ਮੰਤਰਾਲੇ ਦੀ ਰਿਪੋਰਟ ‘ਚ ਖੁਲਾਸਾ