India Punjab

ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ, ਅਸੀਂ ਕਾਂਗਰਸ ’ਚ ਕਿਰਾਏਦਾਰ ਨਹੀਂ, ਮੈਂਬਰ ਹਾਂ : ਮਨੀਸ਼ ਤਿਵਾੜੀ

congress party

ਕਾਂਗਰਸ ਪਾਰਟੀ( Congress Party) ਵਿੱਚ ਲਗਾਤਾਰ ਜਿੱਥੇ ਵੱਡੇ ਆਗੂ ਵੱਲੋਂ ਅਸਤੀਫੇ ਦੇਣ ਦਾ ਸਿਲਸਲਾ ਜਾਰੀ ਹੈ ਉਥੇ ਹੀ ਕਾਂਗਰਸੀ ਆਗੂਆਂ ਵੱਲੋਂ ਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ( Congress MP Manish Tiwari) ਵੱਲੋਂ ਬਿਆਨ ਦਿੱਤਾ ਗਿਆ ਹੈ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦਾ ਬਿਆਨ ਸਾਹਮਣੇ ਆਇਆ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਅਸੀਂ ਕਾਂਗਰਸ ਵਿੱਚ ਕਿਰਾਏਦਾਰ ਨਹੀਂ, ਪਾਰਟੀ ਦੇ ਮੈਂਬਰ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਲਈ 42 ਸਾਲ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਅਜੀਬ ਗੱਲ ਇਹ ਹੈ ਕਿ ਜਿਹੜੇ ਲੋਕਾਂ ‘ਚ ਵਾਰਡ ਤੋਂ ਚੋਣ ਲੜਨ ਦੀ ਯੋਗਤਾ ਨਹੀਂ ਹੁੰਦੀ ਹੈ ,ਉਹ ਕਾਂਗਰਸੀ ਨੇਤਾਵਾਂ ਦੇ ਚਪੜਾਸੀ ਸੀ, ਜਦੋਂ ਪਾਰਟੀ ਬਾਰੇ ਗਿਆਨ ਦਿੱਤਾ ਜਾਂਦਾ ਹੈ ਤਾਂ ਇਹ ਹਾਸੋਹੀਣੀ ਗੱਲ ਹੈ। ਅਸੀਂ ਇੱਕ ਗੰਭੀਰ ਸਥਿਤੀ ਵਿੱਚ ਹਾਂ। ਜੋ ਹੋਇਆ ਉਹ ਅਫਸੋਸਨਾਕ, ਮੰਦਭਾਗਾ ਹੈ।

ਗੁਲਾਮ ਨਬੀ ਆਜ਼ਾਦ ਦੇ ਅਸਤੀਫੇ ‘ਤੇ ਤਿਵਾੜੀ ਨੇ ਕਿਹਾ ਕਿ ਉਹ ਆਜ਼ਾਦ ਦੇ ਪੰਜ ਪੰਨਿਆਂ ਦੇ ਪੱਤਰ ਦੇ ਗੁਣ-ਦੋਸ਼ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ।  ਜਿਸ ‘ਚ ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਸਮਝਾਉਣ ਦੀ ਸਭ ਤੋਂ ਵਧੀਆ ਸਥਿਤੀ ਵਿੱਚ ਹੋਣਗੇ।  ਕਾਂਗਰਸੀ ਨੇਤਾਵਾਂ ਦੇ ਚਪੜਾਸੀ ਜਦੋਂ ਪਾਰਟੀ ਬਾਰੇ ਗਿਆਨ ਦਿੰਦੇ ਹਨ ਤਾਂ ਹੱਸੀ ਦਾ ਪਾਤਰ ਹੁੰਦਾ ਹੈ।

ਮਨੀਸ਼ ਤਿਵਾੜੀ ਨੇ ਅੱਗੇ ਕਿਹਾ ਕਿ ਦੋ ਸਾਲ ਪਹਿਲਾਂ ਸਾਡੇ ਵਿੱਚੋਂ 23 ਲੋਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਕਾਂਗਰਸ ਦੀ ਹਾਲਤ ਚਿੰਤਾਜਨਕ ਹੈ ,ਜਿਸ ‘ਤੇ ਵਿਚਾਰ ਕਰਨ ਦੀ ਲੋੜ ਹੈ। ਕਾਂਗਰਸ ਦੇ ਬਾਗ ਨੂੰ ਕਈ ਲੋਕਾਂ ਅਤੇ ਪਰਿਵਾਰਾਂ ਨੇ ਆਪਣੇ ਖੂਨ ਨਾਲ ਪਾਲਿਆ ਹੈ।  ਜੇ ਕਿਸੇ ਨੂੰ ਕੁਝ ਮਿਲਿਆ ਤਾਂ ਉਹ ਖੈਰਾਤ ਵਿਚ ਨਹੀਂ ਮਿਲਿਆ ਹੈ।