International

ਪੰਜਾਬਣ ਦਾ ਵਿਦੇਸ਼ ‘ਚ ਸ਼ਰੇਆਮ ਕਤਲ ! 14 ਸਾਲ ਤੋਂ ਬਿਜ਼ਨੈਸ ਕਰ ਰਹੀ ਸੀ ! ਹਰ ਮਹੀਨੇ 1 ਪੰਜਾਬੀ ਦੀ ਮੌਤ ਆਉਂਦੀ ਹੈ !

ਬਿਉਰੋ ਰਿਪੋਰਟ : ਫਿਰੋਜ਼ਪੁਰ ਦੀ ਇੱਕ ਔਰਤ ਦਾ ਫਿਲੀਪੀਂਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ । ਔਰਤ ਪਤੀ ਦੇ ਨਾਲ ਮਿਲਕੇ ਫਿਲੀਪੀਂਸ ਵਿੱਚ ਫਾਇਨਾਂਸ ਦਾ ਕੰਮ ਕਰਦੀ ਸੀ । ਪਤੀ ਪਿਛਲੇ ਮਹੀਨੇ ਦੋਵਾਂ ਬੱਚਿਆਂ ਨੂੰ ਲੈਕੇ ਭਾਰਤ ਆ ਗਿਆ ਸੀ । ਮ੍ਰਿਤਕ ਔਰਤ ਦੀ ਪਛਾਣ ਜਗਨਪ੍ਰੀਤ ਕੌਰ ਪਿੰਡ ਢਾਡਿਆ ਦੇ ਰੂਪ ਵਿੱਚ ਹੋਈ ਹੈ । ਇਹ ਪਹਿਲਾਂ ਮੌਕਾ ਨਹੀਂ ਹੈ ਕਿ ਜਦੋਂ ਫਿਲੀਪੀਂਸ ਤੋਂ ਕਿਸੇ ਪੰਜਾਬੀ ਦੀ ਮੌਤ ਦੀ ਖਬਰ ਆਈ ਹੋਵੇ। ਕੁਝ ਦਿਨ ਪਹਿਲਾਂ ਵੀ ਢਾਬੇ ‘ਤੇ ਬੈਠੇ ਇੱਕ ਪੰਜਾਬੀ ਨੂੰ ਮੋਟਰ ਸਾਈਕਲ ‘ਤੇ ਸਵਾਰ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਸ਼ਾਇਦ ਹੀ ਕੋਈ ਮਹੀਨੇ ਟੱਪ ਦਾ ਹੋਵੇ ਜਦੋਂ ਮਨੀਲਾ ਤੋਂ ਕਿਸੇ ਪੰਜਾਬੀ ਦੇ ਕਤਲ ਦੀ ਖਬਰ ਨਾ ਆਉਂਦੀ ਹੋਵੇ ।

14 ਸਾਲ ਤੋਂ ਮਨੀਲਾ ਵਿੱਚ ਰਹਿ ਰਹੀ ਸੀ ਔਰਤ

ਜਾਣਕਾਰੀ ਦੇ ਮੁਤਾਬਿਕ ਜੀਰਾ ਕਸਮਾ ਦੇ ਪਿੰਡ ਢਾਡਿਆ ਦੀ ਰਹਿਣ ਵਾਲੀ ਜਗਨਪ੍ਰੀਤ ਕੌਰ ਪਿਛਲੇ 14 ਸਾਲਾ ਤੋਂ ਪਤੀ ਮਨਜੀਤ ਸਿੰਘ ਦੇ ਨਾਲ ਫਿਲੀਪੀਂਸ ਦੀ ਰਾਜਧਾਨ ਮਨੀਲਾ ਵਿੱਚ ਰਹਿੰਦੀ ਸੀ । ਲੰਮੇ ਸਮੇਂ ਤੋਂ ਉਹ ਫਾਇਨਾਂਸ ਦਾ ਕੰਮ ਕਰ ਰਹੇ ਸਨ। ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਨਾਲ ਪਿੰਡ ਢਾਡਿਆ ਆਇਆ ਸੀ । ਮਨੀਲਾ ਵਿੱਚ ਰਹਿਕੇ ਉਸ ਦੀ ਪਤਨੀ ਜਗਨਪ੍ਰੀਤ ਕੌਰ ਫਾਇਨਾਂਸ ਦਾ ਕਾਰੋਬਾਰ ਸੰਭਾਲ ਦੀ ਸੀ । ਪਤਾ ਚੱਲਿਆ ਹੈ ਕਿ ਬਾਈਕ ਸਵਾਰ ਉਸ ਦੇ ਦਫਤਰ ਵਿੱਚ ਆਏ ਅਤੇ ਗੋਲੀਆਂ ਮਾਰ ਕੇ ਪਤਨੀ ਦਾ ਕਤਲ ਕਰ ਗਏ । ਇਸ ਘਟਨਾ ਦੇ ਕਾਰਨ ਉਹ ਵੀ ਨਹੀਂ ਜਾਣ ਦੇ ਹਨ । ਪਤੀ ਮਨਜੀਤ ਪਤਨੀ ਜਗਨਪ੍ਰੀਤ ਦੀ ਮੌਤ ਤੋਂ ਪਰੇਸ਼ਾਨ ਹੈ ਅਤੇ ਜਲਦ ਤੋਂ ਜਲਦ ਫਿਲੀਪੀਂਸ ਵਾਪਸ ਜਾਣਾ ਚਾਹੁੰਦਾ ਹੈ ।

ਇਸ ਵਜ੍ਹਾ ਨਾਲ ਪੰਜਾਬੀ ਮਨੀਲਾ ਵਿੱਚ ਨਿਸ਼ਾਨੇ ‘ਤੇ ਹਨ

ਫਿਲੀਪੀਂਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸੇ ਹਨ ਉਥੇ ਉਹ ਫਾਇਨਾਂਸ ਦਾ ਕੰਮ ਕਰਦੇ ਹਨ । ਰਾਜਧਾਨੀ ਮਨੀਲਾ ਵਿੱਚ ਤਾਂ ਫਾਇਨਾਂਸ ਦਾ ਪੂਰਾ ਕੰਮ ਪੰਜਾਬੀਆਂ ਨੇ ਸਾਭਿਆ ਹੋਇਆ ਹੈ । ਉੱਥੇ ਸਥਾਨਕ ਲੋਕਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਕਾਫੀ ਖਰਾਬ ਹੈ ਇਸੇ ਲਈ ਕ੍ਰਾਈਮ ਵੀ ਕਾਫੀ ਜ਼ਿਆਦਾ ਹੈ,ਜਦੋਂ ਉਹ ਫਾਇਨਾਂਸ ਦੇ ਪੈਸੇ ਨਹੀਂ ਵਾਪਸ ਕਰ ਪਾਂਦੇ ਹਨ ਤਾਂ ਉਹ ਫਿਰ ਹਥਿਆਰ ਚੁੱਕ ਕੇ ਫਾਇਨਾਂਸਰ ਨੂੰ ਹੀ ਨਿਸ਼ਾਨਾ ਬਣਾਉਂਦੇ ਹਨ। ਪੰਜਾਬੀ ਕਿਉਂਕਿ ਵੱਡੀ ਗਿਣਤੀ ਵਿੱਚ ਜਾਕੇ ਉੱਥੇ ਫਾਇਨਾਂਸ ਦਾ ਕੰਮ ਕਰਦੇ ਹਨ ਇਸੇ ਲਈ ਨਿਸ਼ਾਨੇ ‘ਤੇ ਵੀ ਉਹ ਹੀ ਹੁੰਦੇ ਹਨ ।