Others

ਸ਼ਹੀਦ ਮਨਦੀਪ ਸਿੰਘ ਦੇ ਪੁੱਤਰ ਨੇ ਅੰਤਿਮ ਵਿਦਾਈ ਵੇਲੇ ਪਿਉ ਨੂੰ ਕੀਤਾ ਵਾਅਦਾ !

 ਲੁਧਿਆਣਾ : ਜੰਮੂ-ਕਸ਼ਮੀਰ ਦੇ ਪੁਣਛ ਵਿੱਚ ਦਹਿਸ਼ਤਗਰਦੀ ਹਮਲੇ ਵਿੱਚ ਸ਼ਹੀਦ ਹੋਏ ਲੁਧਿਆਣਾ ਦੇ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਜਦੋਂ ਪਿੰਡ ਚਨਕੋਇਆ ਪਹੁੰਚੀ ਤਾਂ ਪੂਰੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ। ਪਰਿਵਾਰ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨਾਲ ਲਿਪਟ ਗਿਆ। ਉਧਰ ਸ਼ਹੀਦ ਦੀ ਧੀ ਖੁਸ਼ਦੀਪ ਕੌਰ ਨੇ ਪਿਤਾ ਨੂੰ ਸੈਲੂਟ ਕੀਤਾ ਜਦਕਿ ਪੁੱਤਰ ਵੱਲੋਂ ਕੀਤੇ ਵਾਅਦੇ ਨਾਲ ਪਰਿਵਾਰ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ। ਸ਼ਹੀਦ ਮਨਦੀਪ ਸਿੰਘ ਨੂੰ ਵੀ ਆਪਣੇ ਪੁੱਤਰ ਦੀ ਇਸ ਗੱਲ ਨੂੰ ਸੁਣ ਕੇ ਜ਼ਰੂਰ ਮਾਣ ਮਹਿਸੂਸ ਹੁੰਦਾ ।

ਸ਼ਹੀਦ ਦੇ ਪੁੱਤਰ ਦਾ ਪਿਉ ਨਾਲ ਵਾਅਦਾ

ਸ਼ਹੀਦ ਦੇ 8 ਸਾਲ ਦੇ ਪੁੱਤਰ ਕਰਨਦੀਪ ਸਿੰਘ ਕਿ ਕਿਹਾ ਉਹ ਆਪਣੇ ਪਿਤਾ ਮਨਦੀਪ ਸਿੰਘ ਵਾਂਗ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹਾਂ। ਉਹ ਵੀ ਦੇਸ਼ ਦੀ ਸੇਵਾ ਕਰੇਗਾ। ਉਸ ਨੂੰ ਮਾਣ ਹੈ ਕਿ ਉਸ ਦੇ ਪਿਤਾ ਦੀ ਦੇਸ਼ ਦੇ ਲਈ ਜਾਨ ਗਈ ਹੈ। ਸ਼ਹੀਦ ਮਨਦੀਪ ਸਿੰਘ ਦੀ ਧੀ ਨੇ ਕਿਹਾ ਕਿ ਜਦੋਂ ਪਿਤਾ ਦੇ ਸ਼ਹੀਦ ਹੋਣ ਦੀ ਖ਼ਬਰ ਟੀਵੀ ‘ਤੇ ਮਿਲੀ ਤਾਂ ਪੂਰਾ ਪਰਿਵਾਰ ਗਮਹੀਨ ਹੋ ਗਿਆ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ ਦੇਸ਼ ਦੇ ਲਈ ਉਨ੍ਹਾਂ ਦੇ ਪਿਤਾ ਮਨਦੀਪ ਸਿੰਘ ਨੇ ਬਲਿਦਾਨ ਦਿੱਤਾ ਅਤੇ ਉਸ ਨੂੰ ਪਿਤਾ ‘ਤੇ ਮਾਣ ਹੈ ।

 

ਅੰਤਿਮ ਸਸਕਾਰ

ਸ਼ਹੀਦ ਮਨਦੀਪ ਸਿੰਘ ਦੇ ਅੰਤਿਮ ਸਸਕਾਰ ਵੇਲੇ ਪਿੰਡ ਵਿੱਚੋਂ ਹੀ ਹੀਂ ਬਲਕਿ ਪੂਰੇ ਇਲਾਕੇ ਵਿੱਚੋਂ ਲੋਕ ਪਹੁੰਚੇ। ਫੌਜ ਦੇ ਜਵਾਨ ਉਸ ਦੀ ਮ੍ਰਿਤਕ ਦੇਹ ਲੈਕੇ ਪਹੁੰਚੇ ਸਨ। ਸ਼ਹੀਦ ਦੀ ਅੰਤਿਮ ਯਾਤਰਾ ਵਿੱਚ ਹਰ ਕਿਸੇ ਦੀ ਅੱਖ ਭਿੱਜੀ ਸੀ। ਮਨਦੀਪ ਸਿੰਘ ਦੇ ਪਰਿਵਾਰ ਦੀ ਮਾਲੀ ਹਾਲਤ ਕਾਫੀ ਖਰਾਬ ਸੀ, ਪਹ ਹੁਣ ਉਸ ਦੇ ਨਾਲ ਪੂਰਾ ਪਿੰਡ ਖੜਾ ਹੈ । ਸਰਕਾਰ ਨੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।

ਪਿੰਡ ਅਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਨੇ ਸ਼ੁਰੂ ਤੋਂ ਹੀ ਸੋਚ ਲਿਆ ਸੀ ਕਿ ਉਸ ਨੇ ਫੌਜ ਵਿੱਚ ਭਰਤੀ ਹੋਣਾ ਹੈ। ਉਸ ਨੇ 16 ਸਾਲ ਫੌਜ ਦੀ ਸੇਵਾ ਕੀਤੀ। ਮਨਦੀਪ ਦੇ ਵਿਆਹ ਤੋਂ ਬਾਅਦ ਇੱਕ 8 ਸਾਲ ਦਾ ਪੁੱਤਰ ਅਤੇ 10 ਸਾਲ ਦੀ ਧੀ ਹੈ। ਮਨਦੀਪ ਸਿੰਘ ਪਿੰਡ ਦੇ ਸਾਬਕਾ ਸਰਪੰਚ ਰੂਪ ਸਿੰਘ ਦੇ ਤਿੰਨ ਪੁੱਤਰਾਂ ਵਿੱਚੋ ਸਭ ਤੋਂ ਵੱਡਾ ਪੁੱਤਰ ਸੀ।

ਰਾਸ਼ਟਰੀ ਰਾਈਫਲ ਵਿੱਚ ਸੀ ਮਨਦੀਪ ਸਿੰਘ

ਜਵਾਨ ਮਨਦੀਪ ਸਿੰਘ ਰਾਸ਼ਟਰੀ ਰਾਈਫਲ ਯੂਨਿਟ ਵਿੱਚ ਸੀ। ਉਸ ਨੂੰ ਦਹਿਸ਼ਤਗਰਦੀ ਵਿਰੋਧੀ ਗਤਿਵਿਦਿਆਂ ਵਿੱਚ ਤਾਇਨਾਤ ਕੀਤਾ ਸੀ। ਵੀਰਵਾਰ ਨੂੰ ਦਹਿਸ਼ਤਗਰਦਾਂ ਨੇ ਫੌਜ ਦੇ ਟਰੱਕ ‘ਤੇ ਬੰਬ ਸੁੱਟਿਆ ਤਾਂ ਮਨਦੀਪ ਦੇ ਨਾਲ 4 ਹੋਰ ਜਵਾਨ ਸ਼ਹੀਦ ਹੋ ਗਏ। ਪੰਜ ਵਿੱਚੋ ਚਾਰ ਜਵਾਨ ਪੰਜਾਬ ਅਤੇ ਇੱਕ ਉਡੀਸਾ ਤੋਂ ਸੀ।