‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੁਨੀਆ ਵਿਚ ਬੜੇ ਹੀ ਅਜੀਬੋ ਗਰੀਬ ਕਿਸਮ ਦੇ ਇਨਸਾਨ ਦੇਖਣ ਨੂੰ ਮਿਲਦੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਅਮਰੀਕਾ ਵਿਚ ਵੇਖਣ ਨੂੰ ਮਿਲਿਆ।ਅਮਰੀਕਾ ਵਿਚ ਇੱਕ ਸ਼ਖ਼ਸ ਨੇ ਜਹਾਜ਼ ਦੇ ਲੈਂਡਿੰਗ ਗਿਅਰ ਦੇ ਕੋਲ ਬੈਠ ਕੇ ਯਾਤਰਾ ਕੀਤੀ। ਜਹਾਜ਼ ਕਰੀਬ ਢਾਈ ਘੰਟੇ ਤੱਕ ਹਵਾ ਵਿਚ ਰਿਹਾ, ਤਦ ਤੱਕ ਇਹ ਸ਼ਖ਼ਸ ਲੈਂਡਿੰਗ ਗਿਅਰ ਦੇ ਕੋਲ ਹੀ ਬੈਠਾ ਰਿਹਾ।
ਜਹਾਜ਼ ਦੇ ਲੈਂਡ ਕਰਦੇ ਹੀ ਏਅਰਪੋਰਟ ਦੇ ਕਰਮਚਾਰੀਆਂ ਨੇ ਜਦ ਉਸ ਸ਼ਖ਼ਸ ਨੂੰ ਲੈਂਡਿੰਗ ਗਿਅਰ ’ਤੇ ਬੈਠੇ ਦੇਖਿਆ ਤਾਂ ਹੈਰਾਨ ਰਹਿ ਗਏ। ਕਰਮਚਾਰੀ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।ਡੇਲੀ ਮੇਲ ਦੀ ਰਿਪੋਰਟ ਮੁਤਾਬਕ ਗਵਾਟੇਮਾਲਾ ਤੋਂ ਮਿਆਮੀ ਦੇ ਲਈ ਇੱਕ ਅਮਰੀਕੀ ਜਹਾਜ਼ ਨੇ ਉਡਾਣ ਭਰੀ, ਲੇਕਿਨ ਯਾਤਰੀਆਂ ਤੋਂ ਇਲਾਵਾ ਇਸ ਜਹਾਜ਼ ਵਿਚ ਇੱਕ ਸ਼ਖ਼ਸ ਹੋਰ ਮੌਜੂਦ ਸੀ। ਇਹ ਸ਼ਖ਼ਸ ਜਹਾਜ਼ ਦੇ ਅੰਦਰ ਨਹੀਂ ਬਲਕਿ ਜਹਾਜ਼ ਦੇ ਲੈਂਡਿੰਗ ਗਿਅਰ ਵਿਚ ਬੈਠਾ ਸੀ।
ਗਵਾਟੇਮਾਲਾ ਤੋਂ ਮਿਆਮੀ ਪੁੱਜਣ ਵਿਚ ਜਹਾਜ਼ ਨੇ ਕਰੀਬ ਢਾਈ ਘੰਟੇ ਲਏ। ਤਦ ਤੱਕ ਇਹ ਸ਼ਖ਼ਸ 33,000 ਫੁੱਟ ਦੀ ਉਚਾਈ ’ਤੇ ਲੈਂਡਿੰਗ ਗਿਅਰ ਦੇ ਕੋਲ ਹੀ ਬੈਠਾ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਖ਼ਸ ਜਿਊਂਦਾ ਵੀ ਬਚ ਗਿਆ।ਕਸਟਮ ਵਿਭਾਗ ਨੇ ਇੱਕ ਬਿਆਨ ਵਿਚ ਕਿਹਾ ਕਿ ਮਿਆਮੀ ਏਅਰਪੋਰਟ ’ਤੇ 26 ਸਾਲਾ ਵਿਅਕਤੀ ਨੂੰ ਫੜਿਆ ਹੈ, ਜੋ ਗਵਾਟੇਮਾਲਾ ਤੋਂ ਆਉਣ ਵਾਲੇ ਇੱਕ ਜਹਾਜ਼ ਦੇ ਲੈਂਡਿੰਗ ਗਿਅਰ ਦੇ ਬਾਕਸ ਵਿਚ ਮੌਜੂਦ ਸੀ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਏਅਰਪੋਰਟ ਕਰਮਚਾਰੀਆਂ ਨੂੰ ਲੈਂਡਿੰਗ ਗਿਅਰ ਤੋਂ ਸ਼ਖ਼ਸ ਨੂੰ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ।
ਸ਼ਖ਼ਸ ਬੇਹੱਦ ਡਰਿਆ ਹੋਇਆ ਸੀ ਉਸ ਨੂੰ ਐਂਬੂਲੈਂਸ ਰਾਹੀਂ ਕੋਲ ਦੇ ਹਸਪਤਾਲ ਲੈ ਜਾਇਆ ਗਿਆ।ਦੱਸਣਯੋਗ ਹੈ ਕਿ ਇਸ ਤਰ੍ਹਾਂ ਦਾ ਮਾਮਲਾ ਸ਼ਾਇਦ ਹੀ ਕਦੇ ਸੁਣਿਆ ਹੋਵੇਗਾ ਕਿ ਢਾਈ ਘੰਟੇ ਦੀ ਫਲਾਈਟ ਵਿਚ ਕਿਸੇ ਸ਼ਖ਼ਸ ਨੇ ਲੈਂਡਿੰਗ ਗਿਅਰ ਦੇ ਕੋਲ ਬੈਠ ਕੇ ਯਾਤਰਾ ਕੀਤੀ ਹੋਵੇ ਅਤੇ ਜਿਊਂਦਾ ਬਚ ਗਿਆ ਹੋਵੇ। ਜ਼ਿਆਦਾਤਰ ਮਾਮਲਿਆਂ ਵਿਚ ਲੋਕ ਆਮਸਾਨ ਤੋਂ ਡਿੱਗ ਗਏ ਜਾਂ ਫੇਰ ਲੈਂਡਿੰਗ ਜਾਂ ਟੇਕਆਫ ਦੌਰਾਨ ਮਾਰੇ ਗਏ। ਕੁਝ ਮਾਮਲਿਆਂ ਵਿਚ ਲੋਕਾਂ ਦੀ ਆਸਮਾਨ ਵਿਚ ਜ਼ਿਆਦਾ ਠੰਢ ਤਾਪਮਾਨ ਅਤੇ ਉਚਾਈ ’ਤੇ ਘੱਟ ਹਵਾ ਦੇ ਦਬਾਅ ਦੇ ਚਲਦਿਆਂ ਮੌਤ ਹੋ ਗਈ।