‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਨਲਾਈਨ ਤਰੀਕੇ ਨਾਲ ਮੰਗਵਾਈਆਂ ਚੀਜ਼ਾਂ ਰਾਹੀਂ ਵੱਜਦੀਆਂ ਠੱਗੀਆਂ ਤਾਂ ਤੁਸੀਂ ਸੁਣੀਆਂ ਹੀ ਹੋਣਗੀਆਂ, ਸੋਚੋ ਜੇਕਰ ਸਸਤੀ ਜਿਹੀ ਚੀਜ਼ ਮੰਗਵਾਉਣ ਬਦਲੇ ਤੁਹਾਡੇ ਹੱਥ ਵੱਡਾ ਗਿਫਟ ਲੱਗ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ। ਇਹੋ ਜਿਹਾ ਹੀ ਇੱਕ ਮਾਮਲਾ ਲੰਦਨ ‘ਚ ਵਾਪਰਿਆ ਹੈ। ਇੱਥੇ ਇਕ ਵਿਅਕਤੀ ਨੇ ਆਨਲਾਈਨ ਗਰਾਸਰੀ ਸਟੋਰ ਤੋਂ ਇੱਕ ਕਿੱਲੋ ਐਪਲ ਯਾਨੀ ਕਿ ਸੇਬ ਮੰਗਵਾਏ ਸੀ, ਪਰ ਜਦੋਂ ਉਸਨੇ ਸੇਬਾਂ ਵਾਲਾ ਡੱਬਾ ਖੋਲ੍ਹਿਆ ਤਾਂ ਸੇਬਾਂ ਨਾਲ ਇਸ ਵਿਅਕਤੀ ਨੂੰ ਮੁਫ਼ਤ ਆਈਫੋਨ ਦੀ ਡਲਿਵਰੀ ਹੋ ਗਈ।
ਜ਼ਿਕਰਯੋਗ ਹੈ ਕਿ ਲੰਦਨ ਦੇ ਇੱਕ 50 ਸਾਲਾਂ ਨਿਵਾਸੀ ਨਿਕ ਜੇਮਸ ਨੂੰ ਗਰਾਸਰੀ ਆਈਟਮ ਨਾਲ ਮੁਫ਼ਤ ਆਈਫੋਨ ਦਿੱਤਾ ਗਿਆ ਹੈ। ਉਸਨੂੰ ਇਹ ਫੋਨ ਗਰਾਸਰੀ ਦੀ ਸਕੀਮ ‘ਤੇ ਦਿੱਤਾ ਗਿਆ ਹੈ। ਇਬ ਸਰਪ੍ਰਾਈਜ਼ ਮਿਲਣ ‘ਤੇ ਨਿਕ ਜੇਮਸ ਨੇ ਇਕ ਟਵੀਟ ਰਾਹੀਂ ਟੈਸਕੋ ਵੱਲੋਂ ਦਿੱਤੇ ਇਸ ਸ਼ਾਨਦਾਰ ਤੋਹਫੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਬੁੱਧਵਾਰ ਨੂੰ ਆਪਣੇ ਆਰਡਰ ਨੂੰ ਲੈਣ ਮਗਰੋਂ ਇਸ ਵਿੱਚੋਂ ਇਹ ਸਰਪ੍ਰਾਈਜ ਨਿਕਲਿਆ ਹੈ।