Others

ਪਾਕਿਸਤਾਨ ਦੇ ਪ੍ਰਾਚੀਨ ਸ਼ਿਵ ਮੰਦਰ ‘ਚ ਬਣਾ ਦਿੱਤੇ ਪਖਾਨੇ, ਹਿੰਦੂ ਲੀਡਰਾਂ ਨੇ ਚੁੱਕਿਆ ਮਾਮਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਦੇ ਖਪਤੂਨਖਵਾ ਸੂਬੇ ‘ਚ ਇੱਕ ਪ੍ਰਾਚੀਨ ਸ਼ਿਵ ਮੰਦਰ ‘ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਨਿਰਮਾਣ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਨਿਰਮਾਣ ਦੇ ਖਿਲਾਫ ਸੂਬੇ ਦੇ ਮੁੱਖ ਹਿੰਦੂ ਲੀਡਰਾਂ ਨੇ ਅਧਿਕਾਰੀਆਂ ਨੂੰ ਬਿਨਾਂ ਦੇਰੀ ਇਹ ਨਿਰਾਮਾਣ ਕਾਰਜ ਰੁਕਵਾਉਣ ਦੀ ਮੰਗ ਕੀਤੀ ਹੈ।


ਪਾਕਿਸਤਾਨ ਦੇ ਪਿਸ਼ਾਵਰ ‘ਚ ਹਿੰਦੂ ਭਾਈਚਾਰੇ ਦੇ ਲੀਡਰ ਹਾਰਨ ਸਰਬ ਦਿਆਲ ਨੇ ਕਿਹਾ ਹੈ ਕਿ ਮਾਨਸੇਹਰਾ ਜ਼ਿਲ੍ਹੇ ਦੇ ਗਾਂਧਿਆਨਾ ‘ਚ ਬਣੇ ਸ਼ਿਵ ਮੰਦਰ ਦੇ ਕੰਪਲੈਕਸ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਪਖਾਨੇ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਿਰਮਾਣ ਰੁਕਵਾਉਣ ਲਈ ਉਨ੍ਹਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਸੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਕੰਪਲੈਕਸ ਅੰਦਰ ਪਖਾਨੇ ਬਣਨ ਦਾ ਪਤਾ ਉਨ੍ਹਾਂ ਨੂੰ 11 ਅਪ੍ਰੈਲ ਨੂੰ ਲੱਗਿਆ। ਇਸ ਨਾਲ ਮੰਦਿਰ ਦੀ ਪੁਰਤਨ ਦਿੱਖ ਖਰਾਬ ਹੋ ਰਹੀ ਹੈ। ਉਨ੍ਹਾਂ ਨੇ ਇਸਦਾ ਪੁਰਾਤਨ ਮਹੱਤਵ ਦੇਖਦੇ ਹੋਏ ਮੰਦਿਰ ਵਿੱਚ ਹੋ ਰਹੇ ਇਸ ਨਿਰਮਾਣ ਕਾਰਜ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ।