India Punjab Religion

200 ਸਾਲ ਪੁਰਾਣਾ ਗੁਰੂ ਘਰ ਢਾਹੁਣ ਵਿਰੁੱਧ ਡਟੇ ਮਲਵਿੰਦਰ ਸਿੰਘ ਕੰਗ

ਬਿਉਰੋ ਰਿਪੋਰਟ: ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਨੂੰ ਢਾਹੁਣ ਸੰਬੰਧੀ AAP ਸਾਂਸਦ ਮਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਮੇਘਾਲਿਆ ਕੋਨਰਾਦ ਸੰਗਮਾ ਨੂੰ ਵੱਖੋ-ਵੱਖ ਚਿੱਠੀਆਂ ਲਿਖ ਕੇ ਇਹ ਗੁਰੂ ਘਰ ਢਾਹੁਣ ਦੇ ਹੁਕਮਾਂ ’ਤੇ ਤੁਰੰਤ ਰੋਕ ਲਗਾਉਣ ਲਈ ਕਿਹਾ ਹੈ।

ਉਹਨਾਂ ਵਰਨਣ ਕੀਤਾ ਕਿ 200 ਸਾਲ ਤੋਂ ਵੱਧ ਪੁਰਾਣੇ ਇਸ ਗੁਰੂ ਘਰ ਨਾਲ਼ ਇਸ ਖੇਤਰ ਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹਨ ਅਤੇ ਇਸ ਨੂੰ ਢਾਹੇ ਜਾਣ ਨਾਲ਼ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੇਗੀ।