Punjab

ਆਪ ਨੇ ਘੇਰਿਆ ਸ਼ੀਤਲ ਅੰਗੁਰਾਲ, ਲਗਾਏ ਗੰਭੀਰ ਦੋਸ਼

ਜਲੰਧਰ ਪੱਛਮੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਆਮ ਆਦਮੀ ਪਾਰਟੀ ਨੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਦੌਰਾਨ ਅਨੰਦਪੁਰ ਸਾਹਿਬ ਤੋਂ ਆਪ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅੰਗੁਰਾਲ ‘ਤੇ ਜਬਰੀ ਵਸੂਲੀ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਸੰਦੀਪ ਕੁਮਾਰ ਨਾਂ ਦੇ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।

ਮਾਲਵਿੰਦਰ ਕੰਗ ਨੇ ਕਿਹਾ ਕਿ ਰੋਜ਼ਾਨਾ ਕਈ ਲੋਕ ਸਾਹਮਣੇ ਆ ਰਹੇ ਹਨ ਜੋ ਇਹ ਦੱਸ ਰਹੇ ਹਨ ਕਿ ਸ਼ੀਤਲ ਅੰਗੁਰਾਲ ਵੱਲੋਂ ਸਾਡੇ ਨਾਲ ਠੱਗੀ ਕੀਤੀ ਹੈ। ਉਸ ਨੇ ਸਾਡੇ ਕੋਲੋ ਪੈਸੇ ਵਸੂਲਣ ਦੇ ਨਾਲ-ਨਾਲ ਧੋਖਾਧੜੀ ਕੀਤੀ ਹੈ। ਕੰਗ ਨੇ ਦੱਸਿਆ ਕਿ ਜਲੰਧਰ ਵਿੱਚ ਇਕ ਪਰਿਵਾਰ ਦਾ ਕੋਈ ਵਿਵਾਦ ਚਲ ਰਿਹਾ ਸੀ ਅਤੇ ਉਸ ਪਰਿਵਾਰ ਦਾ ਲੜਕਾ ਆਸਟਰੇਲਿਆ ਵਿਚ ਰਹਿੰਦਾ ਹੈ। ਜਦੋਂ ਇਸ ਵਿਵਾਦ ਦਾ ਮਾਮਲਾ ਥਾਣੇ ਪੁੱਜਾ ਤਾਂ ਉਸ ਨੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਮਾਮਲਾ ਸੁਲਝਾਉਣ ਲਈ ਮਦਦ ਕਰਨ ਦੀ ਬੇਨਤੀ ਕੀਤੀ ਸੀ। ਕੰਗ ਨੇ ਦੋਸ਼ ਲਗਾਇਆ ਕਿ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਮਾਮਲੇ ਨੂੰ ਸੁਲਝਾਉਣ ਲਈ ਸੰਦੀਪ ਕੋਲੋ 5 ਲੱਖ 20 ਹਜ਼ਾਰ ਰੁਪਏ ਲੈ ਲਏ। ਕੰਗ ਨੇ ਕਿਹਾ ਕਿ ਇਸ ਦੀ ਸੰਦੀਪ ਕੋਲ ਰਿਕਾਰਡਿੰਗ ਵੀ ਹੈ।

ਕੰਗ ਨੇ ਕਿਹਾ ਕਿ ਸ਼ੀਤਲ ਵਿਧਾਇਕ ਸੀ, ਜਿਸ ਦੀ ਸ਼ਹਿ ਉੱਤੇ ਰਾਜਨ ਨੇ ਕਈ ਅਪਰਾਧਿਕ ਗਤੀਵਿਧਿਆਂ ਨੂੰ ਅੰਜਾਮ ਦਿੱਤਾ ਹੈ। ਕੰਗ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਦੀਪ ਦੀ ਮੁਲਾਕਾਤ ਅਯੂਬ ਖਾਨ ਨਾਂ ਦੇ ਵਿਅਕਤੀ ਨਾਲ ਕਰਵਾਈ ਗਈ ਜੋ ਸ਼ੀਤਲ ਦਾ ਸੱਜਾ ਹੱਥ ਸੀ ਅਤੇ ਕਿਹਾ ਕਿ ਇਹ ਉਸ ਦੀ ਮਦਦ ਕਰੇਗਾ।

ਕੰਗ ਨੇ ਕਿਹਾ ਕਿ ਸੰਦੀਪ ਦਾ ਮਾਮਲਾ ਅਜੇ ਤੱਕ ਨਹੀਂ ਸੁਲਝਿਆ ਹੈ। ਇਸ ਮਾਮਲੇ ਨੂੰ ਲੈ ਕੇ ਅਜੇ ਵੀ ਪੁਲਿਸ ਫੋਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਦੀਪ ਕੁਮਾਰ ਤੋਂ ਹੋਰ 2 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਕੰਗ ਨੇ ਕਿਹਾ ਕਿ ਸ਼ੀਤਲ ਖ਼ਿਲਫ਼ ਇਸ ਤੋਂ ਇਲਾਵਾ ਵੀ ਕਈ ਹੋਰ ਮਾਮਲੇ ਹਨ। ਉਹ ਇਕ ਵੱਡਾ ਅਪਰਾਧੀ ਹੈ।

ਇਹ ਵੀ ਪੜ੍ਹੋ –  ਮਜ਼ਦੂਰ ਨਾਲ ਵਾਪਰਿਆ ਹਾਦਸਾ, ਇਸ ਕਾਰਨ ਗਈ ਜਾਨ