Punjab

ਪਤਨੀ ਨੇ ਡਾਕਟਰ ਪਤੀ ਨਾਲ ਕੀਤਾ ਬਹੁਤ ਮਾੜਾ ! ਸਬੂਤ ਮਿਟਾਉਣ ਲਈ ‘ਗੁਆਂਢੀ’ ਵਾਲੀ ਚਾਲ ਚੱਲੀ !

ਬਿਊਰੋ ਰਿਪੋਰਟ : ਮੁਕਤਸਰ ਵਿੱਚ 10 ਜੂਨ RMP ਡਾਕਟਰ ਸੁਖਵਿੰਦਰ ਸਿੰਘ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਕਤਲ ਦੇ ਇਲਜ਼ਾਮ ਵਿੱਚ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਤਲ ਤੋਂ ਬਾਅਦ ਪਤਨੀ ਨੇ ਘਰ ਵਿੱਚ ਲੁੱਟ ਦੀ ਝੂਠੀ ਕਹਾਣੀ ਪੁਲਿਸ ਨੂੰ ਦੱਸੀ। ਪੁਲਿਸ ਦੇ ਸਾਹਮਣੇ ਪਤਨੀ ਵਾਰ-ਵਾਰ ਬਿਆਨ ਬਦਲ ਰਹੀ ਸੀ ਪਰ ਅਖੀਰ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਅਤੇ ਜਿਸ ਹਥੌੜੇ ਨਾਲ ਉਸ ਨੇ ਕਤਲ ਕੀਤਾ ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਪਤਨੀ ਨੇ ਪਤੀ ਦੇ ਕਤਲ ਦੀ ਵਜ੍ਹਾ ਦਾ ਵੀ ਖ਼ੁਲਾਸਾ ਕੀਤਾ ਹੈ।

ਇਹ ਝੂਠੀ ਕਹਾਣੀ ਸੁਣਵਾਈ

SSP ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਲੋਟ ਦੇ ਸਬ ਡਿਵੀਜ਼ਨ ਦੇ ਪਿੰਡ ਬੁਰਜ ਸਿੰਘਵਾ ਵਿੱਚ 9-10 ਜੂਨ ਦੀ ਰਾਤ ਨੂੰ RMS ਡਾਕਟਰ ਸੁਖਵਿੰਦਰ ਸਿੰਘ ਦੇ ਕਤਲ ਹੋਇਆ ਸੀ। ਪਤਨੀ ਪਰਮਿੰਦਰ ਕੌਰ ਨੇ ਮਾਮਲਾ ਦਰਜ ਕਰਵਾਇਆ ਸੀ ਕਿ ਰਾਤ ਦੌਰਾਨ ਕੁਝ ਲੁਟੇਰੇ ਘਰ ਵਿੱਚ ਆਏ ਅਤੇ 5 ਲੱਖ ਡਿਮਾਂਡ ਕਰਨ ਲੱਗੇ, ਜਦੋਂ ਉਨ੍ਹਾਂ ਨੇ ਕਿਹਾ ਅਸੀਂ ਸਵੇਰੇ ਦੇਵਾਂਗੇ ਤਾਂ ਉਨ੍ਹਾਂ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਅਤੇ 30 ਹਜ਼ਾਰ ਲੁੱਟ ਕੇ ਲੈ ਗਏ। ਪੁਲਿਸ ਨੂੰ ਪਰਮਿੰਦਰ ਕੌਰ ਦੀ ਇਸ ਕਹਾਣੀ ‘ਤੇ ਸ਼ੁਰੂ ਤੋਂ ਸ਼ੱਕ ਸੀ ।

ਡਾਕਟਰ ਦੇ ਇੱਕ ਔਰਤ ਨਾਲ ਸਬੰਧ ਸਨ

SSP ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਡਾਕਟਰ ਸੁਖਵਿੰਦਰ ਸਿੰਘ ਦੇ ਇੱਕ ਔਰਤ ਦੇ ਨਾਲ ਗੈਰ ਕਾਨੂੰਨੀ ਸਬੰਧ ਸਨ। ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੂੰ ਇਹ ਪਸੰਦ ਨਹੀਂ ਸੀ। ਪਤਨੀ ਨੇ ਦੋਵਾਂ ਨੂੰ ਕਈ ਵਾਰ ਇਕੱਠੇ ਵੇਖਿਆ, ਪਤੀ ਹੁਣ ਉਸ ਔਰਤ ਨੂੰ ਘਰ ਵੀ ਲਿਆਉਣ ਲੱਗਿਆ ਸੀ। ਜਦੋਂ ਪਤਨੀ ਪਰਮਿੰਦਰ ਕੌਰ ਨੇ ਪਤੀ ਨੂੰ ਰੋਕਿਆ ਤਾਂ ਪਤੀ ਸੁਖਵਿੰਦਰ ਸਿੰਘ ਨੇ ਪਤਨੀ ਨੂੰ ਛੱਡਣ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਗ਼ੁੱਸੇ ਵਿੱਚ ਪਤਨੀ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਸੋਚਿਆ । ਪਤਨੀ ਨੂੰ ਪਤਾ ਸੀ ਕਿ ਪਤੀ ਨੀਂਦ ਦੀਆਂ ਗੋਲੀਆਂ ਲੈਂਦਾ ਹੈ,ਜਦੋਂ ਪਤੀ ਗਹਿਰੀ ਨੀਂਦ ਵਿੱਚ ਸੁੱਤਾ ਸੀ ਰਾਤ 12 ਵੱਜ ਕੇ 27 ਮਿੰਟ ‘ਤੇ ਉਸ ਨੇ CCTV ਬੰਦ ਕਰ ਦਿੱਤੇ । ਫਿਰ ਉਸ ਤੋਂ ਬਾਅਦ ਉਸ ਨੇ ਪਤੀ ਦੇ ਸਿਰ ਦੇ ਹਥੌੜਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ 2 ਘੰਟੇ ਬਾਅਦ ਤਕਰੀਬਨ 2 ਵਜੇ ਉਸ ਨੇ ਗੁਆਂਢੀ ਦਿਆ ਸਿੰਘ ਨੂੰ ਵਾਰਦਾਤ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ ਮ੍ਰਿਤਕ ਦੇ ਘਰ ਤੋਂ ਦਿਆ ਸਿੰਘ ਦਾ ਘਰ ਸਿਰਫ਼ 30 ਸੈਕੰਡ ਦੀ ਦੂਰੀ ‘ਤੇ ਹੀ । ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਗਈ ।

ਪੁਲਿਸ ਨੇ ਬਰਾਮਦ ਕੀਤਾ ਹਥੌੜਾ ਅਤੇ ਵਾਰਦਾਤ ਵਾਲੇ ਦਿਨ ਦੇ ਕੱਪੜੇ

SSP ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਕੀਤੇ ਗਏ ਸਵਾਲਾਂ ਤੋਂ ਬਾਅਦ ਸੱਚ ਸਾਹਮਣੇ ਆਇਆ, ਮ੍ਰਿਤਕ ਦੀ ਪਤਨੀ ਵਾਰ-ਵਾਰ ਆਪਣੇ ਬਿਆਨ ਪਲਟ ਰਹੀ ਸੀ। ਪੁਲਿਸ ਨੇ ਘਟਨਾ ਦੇ ਸਮੇਂ ਵਰਤੇ ਗਏ ਹਥੌੜਾ ਅਤੇ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ । ਪਰਮਿੰਦਰ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।