Punjab

4 ਬੱਚਿਆਂ ਦੀ ਮਾਂ ਦੀ ਜ਼ੁਲਮੀ ਕਹਾਣੀ ! ਪਤੀ ਨਾਲ ਕੀਤਾ ਇਹ ਸਲੂਕ ਰੂਹ ਵੀ ਕੰਭ ਜਾਵੇ

: 4 Children mother killed husband

ਮਲੋਟ : ਕਹਿੰਦੇ ਨੇ ਔਰਤ ਪਤੀ ਅਤੇ ਬੱਚਿਆਂ ਦੇ ਲਈ ਸਭ ਕੁਝ ਕੁਰਬਾਨ ਕਰ ਦਿੰਦੀ ਹੈ । ਪਰ ਮਲੋਟ ਤੋਂ ਜੋ ਖ਼ਬਰ ਸਾਹਮਣੇ ਆ ਰਹੀ ਹੈ ਉਹ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਹੈ । ਇੱਕ ਮਹਿਲਾ ਨੇ ਆਪਣੇ ਨਜਾਇਜ਼ ਸਬੰਧਾਂ ਕਰਕੇ ਅਜਿਹਾ ਕਾਰਾ ਕੀਤਾ ਕਿ ਹੁਣ ਉਹ ਪੁਲਿਸ ਦੀ ਗਿਰਫ਼ਤ ਵਿੱਚ ਹੈ। ਸਿਰਫ਼ ਇੰਨਾਂ ਹੀ ਨਹੀਂ ਉਸ ਦੀ ਇਸ ਖ਼ੌਫਨਾਕ ਹਰਕਤ ਦਾ ਖਾਮਿਆਜ਼ਾ ਹੁਣ ਬੱਚਿਆਂ ਨੂੰ ਭੁਗਤਨਾ ਪਏਗਾ । ਮਹਿਲਾ ਨੇ ਪਤੀ ਨੂੰ ਬੇਰਹਿਮੀ ਨਾਲ ਜਾਨੋ ਮਾਰ ਦਿੱਤਾ ਹੈ ਅਤੇ ਹੁਣ ਆਪ ਗਿਰਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਸਜ਼ਾ ਭੁਗਤੇਗੀ ।

ਪਤਨੀ 21 ਦਿਨ ਬਾਅਦ ਗਿਰਫ਼ਤਾਰ

ਮਲੋਟ ਦੀ ਰੇਲਵੇ ਕਾਲੋਨੀ ਦੇ ਪ੍ਰਾਈਵੇਟ ਕੁਆਟਰਾਂ ਵਿੱਚ ਨੀਲਮ ਆਪਣੇ ਪਤੀ ਅਮਰਨਾਥ ਅਤੇ 4 ਬੱਚਿਆਂ ਨਾਲ ਰਹਿੰਦੀ ਸੀ। ਦੋਵਾਂ ਦੀ ਜ਼ਿੰਦਗੀ ਚੰਗੀ ਗੁਜ਼ਰ ਰਹੀ ਸੀ ਪਰ ਅਚਾਨਕ ਇੱਕ ਸ਼ਖ਼ਸ ਦੀ ਨੀਲਮ ਦੀ ਜ਼ਿੰਦਗੀ ਵਿੱਚ ਐਂਟਰੀ ਹੁੰਦੀ ਹੈ । ਅਤੇ ਉਹ ਆਪਣਾ ਸਾਰਾ ਪਰਿਵਾਰ ਭੁੱਲ ਜਾਂਦੀ ਹੈ । ਪਤੀ ਨੂੰ ਜਦੋਂ ਨੀਲਮ ਦੇ ਇਸ ਨਜਾਇਜ਼ ਰਿਸ਼ਤੇ ਦੀ ਕਹਾਣੀ ਪਤਾ ਚੱਲ ਦੀ ਹੈ ਤਾਂ ਉਹ ਨੀਲਮ ਨੂੰ ਰੋਕ ਦਾ ਹੈ, ਪਰ ਨੀਲਮ ਦੇ ਸਿਰ ‘ਤੇ ਕੁਝ ਹੋਰ ਹੀ ਭੂਤ ਸਵਾਰ ਸੀ । ਉਸ ਨੇ ਪਤੀ ਦੀ ਗੱਲ ਮੰਨਣ ਦੀ ਥਾਂ ਉਸ ਨੂੰ ਰਸਤੇ ਤੋਂ ਸਾਫ ਕਰਨ ਦਾ ਪਲਾਨ ਤਿਆਰ ਕੀਤਾ ।

24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਨੀਲਮ ਨੇ ਪਤੀ ਅਮਰਨਾਥ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਦਾ ਸਿਰ ਵੀ ਕੱਟ ਦਿੱਤਾ ਅਤੇ ਲਾਸ਼ ਝਾੜੀਆਂ ਵਿੱਚ ਸੁੱਟ ਫ਼ਰਾਰ ਹੋ ਗਈ । ਮ੍ਰਿਤਕ ਅਮਰਨਾਥ ਦੇ ਪਿਤਾ ਦੇ ਬਿਆਨ ‘ਤੇ ਪੁਲਿਸ ਨੇ ਨੀਲਮ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ ਹੁਣ ਉਸ ਨੂੰ ਪ੍ਰੇਮੀ ਨਾਲ ਗਿਰਫ਼ਤਾਰ ਕਰ ਲਿਆ ਹੈ ।

ਪੁਲਿਸ ਦਾ ਬਿਆਨ

ਮਲੋਟ ਸਿਟੀ ਦੇ ਪੁਲਿਸ ਅਫਸਰਾ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰਨਾਥ ਦੀ ਪਤਨੀ ਦੇ 4 ਬੱਚੇ ਸਨ । ਪਰ ਉਸ ਦਾ ਏਕਤਾ ਨਗਰ ਦੇ ਨੌਜਵਾਨ ਨਾਲ ਨਜਾਇਜ਼ ਸਬੰਧ ਬਣ ਗਏ ਸਨ ਸਿਰਫ਼ ਇੰਨਾਂ ਹੀ ਨਹੀਂ ਉਹ ਸਰੇਆਮ ਘਰ ਵਿੱਚ ਆਉਂਦਾ ਸੀ । ਪੁਲਿਸ ਨੇ ਨੀਲਮ ਅਤੇ ਉਸ ਦੇ ਸਾਥੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਰਿਮਾਂਡ ਤੋਂ ਬਾਅਦ ਦੋਵਾਂ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ ।