ਮੁਕਤਸਰ : ਮਲੋਟ ਦੇ ਪਿੰਡ ਬੁਰਜ ਸਿੰਘਵਾਂ ਵਿੱਚ ਲੁਧਿਆਣਾ ਵਾਂਗ ਟ੍ਰਿਪਲ ਕਤਲ ਵਰਗਾਂ ਮਾਮਲਾ ਸਾਹਮਣੇ ਆਇਆ ਹੈ । ਹਾਲਾਂਕਿ ਇੱਥੇ ਕਤਲ ਇੱਕ ਹੀ ਸ਼ਖਸ ਦਾ ਹੋਇਆ ਹੈ ਪਰ ਵਾਰਦਾਤ ਨੂੰ ਅੰਜਾਮ ਦੇਣ ਦਾ ਤਰੀਕਾ ਉਸੇ ਤਰ੍ਹਾਂ ਹੀ ਹੈ । 3 ਅਣਪਛਾਤੇ ਲੁਟੇਰਿਆਂ ਨੇ ਸਨਿੱਚਰਵਾਰ ਦੀ ਸਵੇਰ ਇੱਕ ਡਾਕਟਰ ਦਾ ਕਤਲ ਕਰ ਦਿੱਤਾ । ਕਤਲ ਬਾਰੇ ਇਤਲਾਹ ਮਿਲਣ ਤੋਂ ਬਾਅਦ ਥਾਣਾ ਕਬਰਵਾਲ ਦੇ SHO ਸੁਖਦੇਵ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ । ਪੁਲਿਸ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ, ਪਤਨੀ ਪਰਮਿੰਦਰ ਕੌਰ ਦੇ ਮੁਤਾਬਿਕ ਸ਼ਨਿੱਚਰਵਾਰ ਤੜਕੇ 3 ਵਜੇ ਘਰ ਵਿੱਚ 3 ਨਕਾਬਪੋਸ਼ ਪਿਛਲੀ ਕੰਦ ਟੱਪ ਕੇ ਅੰਦਰ ਦਾਖਲ ਹੋਏ । ਅਸੀਂ ਸੁੱਤੇ ਹੋਏ ਸੀ ਪਰ ਲੁਟੇਰਿਆਂ ਨੇ ਉਨ੍ਹਾਂ ਨੂੰ ਧਮਕੀ ਦਿੰਦੇ ਹੋਏ ਉਠਾਇਆ ।
ਡਾਂਗਾ ਅਤੇ ਰਾਡ ਦੇ ਨਾਲ ਦੋਵਾਂ ਨਾਲ ਕੁੱਟਮਾਰ ਕੀਤੀ
ਪਤਨੀ ਪਰਮਿੰਦਰ ਦੇ ਮੁਤਾਬਿਕ ਲੁਟੇਰਿਆਂ ਵੱਲੋਂ ਉਨ੍ਹਾਂ ਤੋਂ 5 ਲੱਖ ਰੁਪਏ ਮੰਗੇ ਗਏ,ਪਰ ਉਨ੍ਹਾਂ ਦੇ ਕਿਹਾ ਸਾਡੇ ਘਰ ਵਿੱਚ ਇਨ੍ਹਾਂ ਕੈਸ਼ ਨਹੀਂ ਹੁੰਦਾ ਹੈ । ਜਿਸ ‘ਤੇ ਲੁਟੇਰਿਆਂ ਨੇ ਪਤੀ ਸੁਖਵਿੰਦਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ ਕਾਫੀ ਵਾਰ ਹੱਥ ਪੈਰ ਜੋੜੇ ਕਿ ਸਵੇਰੇ ਬੈਂਕ ਤੋਂ ਪੈਸੇ ਕੱਢ ਕੇ ਦੇਣਗੇ ਪਰ ਉਨ੍ਹਾਂ ਨੂੰ ਕੋਈ ਤਰਸ ਨਹੀਂ ਆਇਆ ਉਨ੍ਹਾਂ ਨੇ ਰਾਡ ਦੇ ਨਾਲ ਪਤੀ ਸੁਖਵਿੰਦਰ ਸਿੰਘ ਨੂੰ ਜਖ਼ਮੀ ਕਰ ਦਿੱਤਾ ।
ਸ਼ੋਰ ਮਚਾਉਣ ਤੋਂ ਬਾਅਦ ਭੱਜੇ
ਮ੍ਰਿਤਕ ਸੁਖਵਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਲੁਟੇਰੇ ਜਾਂਦੇ-ਜਾਂਦੇ ਘਰ ਤੋਂ 30 ਹਜ਼ਾਰ ਰੁਪਏ ਲੈ ਗਏ। ਜਦੋਂ ਉਸ ਨੇ ਸ਼ੋਰ ਮਚਾਇਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ। ਪਰ ਉਸ ਵੇਲੇ ਤੱਕ ਜਖ਼ਮੀ ਪਤੀ ਸੁਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ । ਲੋਕਾਂ ਨੇ ਵਾਰਦਾਤ ਦੀ ਇਤਹਾਲ ਪੁਲਿਸ ਨੂੰ ਦਿੱਤੀ,ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ । ਕੌਣ ਸਨ ਜਿੰਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ । 10 ਦਿਨ ਪਹਿਲਾਂ ਅੱਧੀ ਰਾਤ ਲੁਧਿਆਣਾ ਵਿੱਚ ਟ੍ਰਿਪਲ ਮਰਡਨ ਦਾ ਮਾਮਲਾ ਸਾਹਮਣੇ ਆਇਆ ਸੀ । ਪੰਜਾਬ ਪੁਲਿਸ ਦੇ ASI,ਪਤਨੀ ਤੇ ਪੁੱਤਰ ਨੂੰ ਸੁੱਤੇ ਹੋਏ ਹੀ ਮਾਰ ਦਿੱਤਾ ਗਿਆ ਸੀ ਜਦਕਿ ਨੂੰਹ ਗਰਭਵਤੀ ਹੋਣ ਦੀ ਵਜ੍ਹਾ ਕਰਕੇ 2 ਦਿਨ ਪਹਿਲਾਂ ਹੀ ਆਪਣੇ ਪੇਕੇ ਗਈ ਸੀ ਇਸ ਲਈ ਉਹ ਬਚ ਗਈ । ਪੁਲਿਸ ਨੇ ਮੁਲਜ਼ਮ ਨੂੰ 1 ਹਫਤੇ ਬਾਅਦ ਗ੍ਰਿਫਤਾਰ ਕਰ ਲਿਆ । ਉਸ ਨੇ ਇਸ ਤੋਂ ਪਹਿਲਾਂ 3 ਕਤਲ ਕੀਤੇ ਸਨ, ਜਿਸ ਵਿੱਚ ਇੱਕ ਮਹਿਲਾ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਗੱਟਰ ਵਿੱਚ ਸੁੱਟ ਦਿੱਤਾ ਗਿਆ ਸੀ ।