Punjab

ਪੰਜਾਬ ‘ਚ ਮੁਸਲਮਾਨ ਆਗੂ ‘ਤੇ ਜਾਨਲੇਵਾ ਹਮਲਾ ! 30 ਲੋਕਾਂ ਨੇ ਮਿਲ ਕੇ ਬੁਰੀ ਤਰ੍ਹਾਂ ਜ਼ਖਮੀ ਕੀਤਾ

ਬਿਉਰੋ ਰਿਪੋਰਟ – ਮਲੇਰਕੋਟਲਾ ਵਿੱਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਦਨਾਨ ਅਲੀ ਖਾਨ ‘ਤੇ ਜਾਨਲੇਵਾ ਹਮਲਾ ਹੋਇਆ ਹੈ । ਉਨ੍ਹਾਂ ਨੇ ਆਪ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕਿ 25 ਤੋਂ 30 ਹਮਲਾਵਰਾਂ ਨੇ ਪਹਿਲਾਂ ਸੁਰੱਖਿਆ ਗਾਰਡ ਨੂੰ ਮਾਰਿਆ ਫਿਰ ਅਦਨਾਨ ਅਲੀ ‘ਤੇ ਹਮਲਾ ਕੀਤਾ ਹੈ । ਇਸ ਘਟਨਾ ਤੋਂ ਬਾਅਦ ਅਦਨਾਨ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਹਨ । ਅਦਨਾਨ ਅਲੀ ਨੇ ਸਰਕਾਰ ਤੋਂ ਸੁਰੱਖਿਆ ਦੀ ਅਪੀਲ ਕੀਤੀ ਹੈ,ਉਨ੍ਹਾਂ ਨੇ ਕਿਹਾ ਮੇਰੀ ਜਾਨ ਨੂੰ ਖਤਰਾ ਹੈ ।

ਮੁਸਲਿਮ ਟਾਈਗਰ ਫੋਰਸ ਦੇ ਪ੍ਰਧਾਨ ਅਦਨਾਨ ਪੰਜਾਬ ਵਿੱਚ ਮੁਸਲਮਾਨਾਂ ਦੇ ਮੁੱਦਿਆਂ ਨੂੰ ਚੁੱਕ ਦੇ ਹਨ । ਉਨ੍ਹਾਂ ਨੇ ਬੀਤੇ ਦਿਨਾਂ ਦੌਰਾਨ ਪੰਜਾਬ ਵਿਚ ਵੀ ਮੁਸਲਮਾਨਾਂ ਲਈ ਰਾਖਵਾਂਕਰਨ ਦੀ ਸਹੂਲਤ ਦੀ ਮੰਗ ਕੀਤੀ ਸੀ । ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਕਰਨਾਟਕਾ, ਤਿਲੰਗਾਨਾ ਵਰਗੇ ਕੁਝ ਰਾਜਾਂ ਨੇ ਮੁਸਲਮਾਨਾਂ ਲਈ ਰਾਖਵਾਂਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿਚ ਵੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਰਹਿੰਦੇ ਮੁਸਲਮਾਨਾ ਨੂੰ ਅਬਾਦੀ ਦੇ ਹਿਸਾਬ ਨਾਲ ਰਾਖਵਾਂ ਕਰਨ ਮਿਲਣਾ ਚਾਹੀਦਾ ਹੈ ।