International

ਉਪ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਜਹਾਜ਼ ਕਰੈਸ਼! 10 ਦੀ ਮੌਤ, ਰਾਸ਼ਟਰਪਤੀ ਨੇ ਕੀਤੀ ਪੁਸ਼ਟੀ

ਮਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਕਲੌਸ ਚਿਲਿਮਾ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਮਲਾਵੀ ਦੇ ਰਾਸ਼ਟਰਪਤੀ ਲਾਜ਼ਰਸ ਚੱਕਵੇਰਾ ਨੇ ਖ਼ੁਦ ਮੰਗਲਵਾਰ (11 ਜੂਨ) ਨੂੰ ਰਾਸ਼ਟਰ ਨੂੰ ਸੰਬੋਧਨ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਲਾਪਤਾ ਹੋਏ ਮਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਕਲੌਸ ਚਿਲਿਮਾ ਨੂੰ ਲੈ ਕੇ ਜਾ ਰਹੇ ਜਹਾਜ਼ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਜਹਾਜ਼ ‘ਚ ਉਪ ਰਾਸ਼ਟਰਪਤੀ ਸੌਲੋਸ ਕਲੌਸ ਚਿਲਿਮਾ ਤੋਂ ਇਲਾਵਾ 9 ਹੋਰ ਲੋਕ ਸਵਾਰ ਸਨ। ਸਾਰਿਆਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਨੇ ਸੋਮਵਾਰ ਨੂੰ ਲਿਲੋਂਗਵੇ ਤੋਂ ਉਡਾਣ ਭਰੀ। ਜਹਾਜ਼ ਨੇ ਮਜ਼ੂਜ਼ੂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਸੀ, ਪਰ ਖਰਾਬ ਮੌਸਮ ਕਾਰਨ ਜਹਾਜ਼ ਨਾਲ ਸੰਪਰਕ ਟੁੱਟ ਗਿਆ ਅਤੇ ਫਿਰ ਜਹਾਜ਼ ਰਾਡਾਰ ਦੀ ਪਹੁੰਚ ਤੋਂ ਬਾਹਰ ਹੋ ਗਿਆ।

ਦੱਸ ਦੇਈਏ ਕਿ ਮਲਾਵੀ ਦੇ ਉਪ ਰਾਸ਼ਟਰਪਤੀ ਤੇ ਦੇਸ਼ ਦੀ ਇੱਕ ਸਾਬਕਾ ਪ੍ਰਥਮ ਮਹਿਲਾ ਨੂੰ ਲੈ ਕੇ ਜਾ ਰਿਹਾ ਇੱਕ ਫੌਜੀ ਜਹਾਜ਼ ਸੋਮਵਾਰ ਨੂੰ ਬਲਾਂਟਾਇਰ ਨੇੜੇ ਲਾਪਤਾ ਹੋ ਗਿਆ ਸੀ। ਦੇਸ਼ ਦੇ ਸੈਨਿਕ ਲਾਪਤਾ ਜਹਾਜ਼ ਦੀ ਭਾਲ ਵਿਚ ਪਹਾੜੀ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ।

ਹਾਲਾਂਕਿ ਅੱਜ ਸਰਚ ਆਪਰੇਸ਼ਨ ਦੌਰਾਨ ਜਹਾਜ਼ ਜੰਗਲਾਂ ‘ਚ ਕਰੈਸ਼ ਹੋਈ ਹਾਲਤ ‘ਚ ਮਿਲਿਆ ਹੈ। ਪ੍ਰਧਾਨ ਲਾਜ਼ਰ ਚਕਵੇਰਾ ਨੇ ਖ਼ੁਦ ਅੱਜ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪ੍ਰਧਾਨ ਲਾਜ਼ਰ ਚਕਵੇਰਾ ਨੇ ਕਿਹਾ ਕਿ ਘਟਨਾ ਸਥਾਨ ‘ਤੇ ਕੋਈ ਵੀ ਜ਼ਿੰਦਾ ਨਹੀਂ ਮਿਲਿਆ। ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ – ਪੰਜਾਬ ’ਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੀ ਬੈਂਕ! 2 ਮਿੰਟ ’ਚ 15 ਲੱਖ ਲੁੱਟ ਕੇ ਫ਼ਰਾਰ, ਗੰਨਮੈਨ ਕੋਲੋਂ ਖੋਹੀ ਬੰਦੂਕ