The Khalas Tv Blog India ਵਿਆਹੀ ਗਈ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ
India International

ਵਿਆਹੀ ਗਈ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ

‘ਦ ਖ਼ਾਲਸ ਟੀਵੀ ਬਿਊਰੋ:-ਲੜਕੀਆਂ ਦੀ ਸਿੱਖਿਆ ਲਈ ਆਵਾਜ਼ ਚੁੱਕਣ ਵਾਲੀ ਤੇ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਵਿਆਹ ਕਰਵਾ ਲਿਆ ਹੈ। ਉਸਨੇ ਪਾਕਿਸਤਾਨ ਦੇ ਹੀ ਰਹਿਣ ਵਾਲੇ ਆਪਣੇ ਬਚਪਨ ਦੇ ਦੋਸਤ ਨਾਲ ਨਿਕਾਹ ਕਰਵਾਇਆ ਹੈ।

ਇਸਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ ਗਈ ਹੈ ਤੇ ਸਾਦੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਆਪਣੇ ਟਵੀਟ ਵਿੱਚ ਮਲਾਲਾ ਨੇ ਕਿਹਾ ਕਿ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਅਨਮੋਲ ਦਿਨ ਹੈ।

ਮੈਂ ਅਤੇ ਅਸਹਰ ਮਲਿਕ ਉਮਰ ਭਰ ਦੇ ਸਾਥੀ ਬਣ ਗਏ ਹਾਂ। ਅਸੀਂ ਬਰਮਿੰਘਮ ਵਿੱਚ ਆਪਣੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾ ਲਿਆ। ਸਾਡੇ ਲਈ ਦੁਆ ਕਰੋ। ਅਸੀਂ ਅੱਗੇ ਦਾ ਰਾਹ ਮਿਲ ਕੇ ਚੱਲਣ ਲਈ ਉਤਸ਼ਾਹਿਤ ਹਾਂ। ਸੋਸ਼ਲ ਮੀਡੀਆ ਉੱਤੇ ਮਲਾਲਾ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

https://twitter.com/Malala/status/1458128016157052938
Exit mobile version