Punjab

SGPC ਮੁਲਾਜ਼ਮ ਦਾ ਕਤਲ ਕਰਨ ਵਾਲੇ ਸੁਖਬੀਰ ਦਾ ਸਾਥੀ ਮਲਕੀਅਤ ਸਿੰਘ ਗ੍ਰਿਫ਼ਤਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਦਫਤਰ ਵਿੱਚ 3 ਅਗਸਤ ਨੂੰ ਕਲਰਕ ਦਰਬਾਰਾ ਸਿੰਘ ਦਾ ਕਤਲ ਹੋਇਆ ਸੀ। ਉਸ ਨੂੰ 6 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ। ਮੁੱਖ ਮੁਲਜ਼ਮ ਸੁਖਬੀਰ ਅਤੇ ਉਸ ਦੇ ਦੋ ਲੜਕੇ ਆਸ਼ੂ ਤੇ ਸਾਜਨ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪੁਲਿਸ ਵੱਲੋਂ ਸੁਖਬੀਰ ਦੇ ਇਕ ਸਾਥੀ ਮਲਕੀਅਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਵੀ ਪੁਲਿਸ ਉਸ ਕੋਲੋ ਕੋਈ ਸੁਰਾਗ ਲੱਭਣ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਪੁਲਿਸ ਦੀ ਇਸ ਕਾਰਜਪ੍ਰਣਾਲੀ ‘ਤੇ ਸਵਾਲ ਉੱਠ ਰਹੇ ਹਨ। ਪੁਲਿਸ ਵੱਲੋਂ ਮੁੱਖ ਦੋਸ਼ੀ ਸੁਖਬੀਰ ਅਤੇ ਉਸ ਦੇ ਦੋ ਪੁੱਤਰਾਂ ਸਮੇਤ 6 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਹੋਇਆ ਹੈ।

ਦੱਸ ਦੇਈਏ ਕਿ 3 ਅਗਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿੱਚ ਧਰਮ ਪ੍ਰਚਾਰ ਵਿੰਗ ਦੇ ਲੇਖਾ ਸ਼ਾਖਾ ਦੇ ਕਲਰਕ ਦਰਬਾਰਾ ਸਿੰਘ ਤੇ ਸੁਖਬੀਰ ਅਤੇ ਉਸ ਦੇ ਸਾਥੀਆਂ ਨੇ ਹਮਲੇ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ  –    ਪੰਜਾਬ ’ਚ ਮਾਲਵਾ ਨਹਿਰ ਤੋਂ ਬਾਅਦ ਇੱਕ ਹੋਰ ਨਵੀਂ ਨਹਿਰ ਸ਼ੁਰੂ ਕਰਨ ਦੀ ਤਿਆਰੀ! ਰਿਕਾਰਡ ਤਲਬ, ਇਨ੍ਹਾਂ ਇਲਾਕਿਆਂ ਨੂੰ ਮਿਲੇਗਾ ਫਾਇਦਾ