Manoranjan

ਮਲਾਇਕਾ ਅਰੋੜਾ ਨੂੰ ਪੁੱਜਾ ਵੱਡਾ ਸਦਮਾ!

ਬਿਊਰੋ ਰਿਪੋਰਟ – ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ (Malaika Arora) ਦਾ ਪਿਤਾ ਅਨਿਲ ਅਰੋੜਾ (Anil Arora) ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਅਨਿਲ ਨੇ ਬਾਂਦਰਾਂ ਸਥਿਤ ਆਪਣੇ ਘਰ ਵਿੱਚ ਇਹ ਖੌਫਨਾਕ ਕਦਮ ਚੁੱਕਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਨਿਲ ਅਰੋੜਾ ਨੇ ਛੱਤ ਤੋਂ ਛਾਲ ਮਾਰੀ ਹੈ, ਜਿਸ ਨਾਲ ਉਸ ਦੀ ਜਾਨ ਚਲੀ ਗਈ। ਮਲਾਇਕਾ ਅਰੋੜਾ ਦੇ ਸਾਬਕਾ ਪਤੀ ਅਰਬਾਜ਼ ਖਾਨ ਅਤੇ ਪੁਲਿਸ ਵਾਲੇ ਉਨ੍ਹਾਂ ਦੇ ਘਰ ਦੇ ਬਾਹਰੋਂ ਆਈਆਂ ਤਸਵੀਰਾਂ ਵਿੱਚ ਦਿਖ ਰਹੇ ਹਨ। 

ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਮੌਜੂਦ ਹੈ। ਦੱਸ ਦੇਈਏ ਕਿ ਹੁਣ ਤੱਕ ਜੀਵਨ ਲੀਲਾ ਸਮਾਪਤ ਕਰਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।ਇੰਟਰਨੈੱਟ ‘ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਆਪਣੇ ਘਰ ਦੇ ਬਾਹਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਉਹ ਪਹਿਲਾਂ ਬਾਹਰ ਖੜ੍ਹੇ ਲੋਕਾਂ ਨਾਲ ਗੱਲ ਕਰਦਾ ਹੈ ਅਤੇ ਫਿਰ ਅੰਦਰ ਚਲਾ ਜਾਂਦਾ ਹੈੈ। ਹੁਣ ਤੱਕ ਪਰਿਵਾਰ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ –   ਰਾਹੁਲ ਗਾਂਂਧੀ ਦੇ ਅਮਰੀਕਾ ਵਾਲੇ ਬਿਆਨ ’ਤੇ ਭੜਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ! ‘ਜਦੋਂ ਤੱਕ ਭਾਜਪਾ ਹੈ, ਕੋਈ ਵੀ…’