Punjab

ਪੰਜਾਬ ‘ਚ ਲੋਕ ਸਭਾ ਚੋਣਾਂ ਤੋਂ ਬਾਅਦ ਪੁਲਿਸ ਦੇ ਵੱਡੇ ਫੇਰਬਦਲ: ਰੋਡ ਸੇਫਟੀ ਫੋਰਸ ਸਮੇਤ 13 ਜ਼ਿਲ੍ਹਿਆਂ ਦੇ ਐੱਸਐੱਸਪੀ ਬਦਲੇ; 24 ਆਈਪੀਐਸ ਸਮੇਤ 28 ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸ਼ੁੱਕਰਵਾਰ ਨੂੰ 24 ਆਈਪੀਐਸ ਅਧਿਕਾਰੀਆਂ ਅਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਤਰਨਤਾਰਨ, ਮੋਗਾ, ਮਾਨਸਾ, ਮੋਹਾਲੀ, ਖੰਨਾ, ਮੁਕਤਸਰ, ਬਠਿੰਡਾ, ਪਟਿਆਲਾ, ਜਲੰਧਰ ਦਿਹਾਤੀ, ਅੰਮ੍ਰਿਤਸਰ ਦਿਹਾਤੀ, ਮਲੇਰਕੋਟਲਾ, ਪਠਾਨਕੋਟ ਅਤੇ ਫਾਜ਼ਿਲਕਾ ਦੇ ਐੱਸ.ਐੱਸ.ਪੀਜ਼ ਨੂੰ ਬਦਲ ਦਿੱਤਾ ਗਿਆ ਹੈ।

ਨਾਨਕ ਸਿੰਘ ਨੂੰ ਐਸਐਸਪੀ ਪਟਿਆਲਾ, ਅਮਨੀਤ ਕੌਂਡਲ ਨੂੰ ਐਸਐਸਪੀ ਬਠਿੰਡਾ, ਚਰਨਜੀਤ ਸਿੰਘ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ, ਭਗੀਰਥ ਸਿੰਘ ਮੀਨਾ ਨੂੰ ਐਸਐਸਪੀ ਮਾਨਸਾ, ਦੀਪਕ ਨੂੰ ਐਸਐਸਪੀ ਮੁਹਾਲੀ, ਗੌਰਵ ਨੂੰ ਐਸਐਸਪੀ ਤਰਨਤਾਰਨ, ਅੰਕੁਰ ਗੁਪਤਾ ਨੂੰ ਐਸਐਸਪੀ ਮੋਗਾ, ਅਸ਼ਵਨੀ ਨੂੰ ਐਸਐਸਪੀ ਖੰਨਾ ਅਤੇ ਸੁਹੇਲ ਕਾਸਿਮ ਨੂੰ ਐਸਐਸਪੀ ਬਣਾਇਆ ਗਿਆ ਹੈ। ਐਸਐਸਪੀ ਪਟਿਆਲਾ, ਪ੍ਰਗਿਆ ਜੈਨ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ, ਤੁਸ਼ਾਰ ਗੁਪਤਾ ਨੂੰ ਐਸਐਸਪੀ ਮੁਕਤਸਰ, ਗਗਨ ਅਜੀਤ ਸਿੰਘ ਨੂੰ ਐਸਐਸਪੀ ਮਲੇਰਕੋਟਲਾ, ਤਲਜਿੰਦਰ ਨੂੰ ਐਸਐਸਪੀ ਪਠਾਨਕੋਟ, ਹਰਕਮਲਪ੍ਰੀਤ ਸਿੰਘ ਨੂੰ ਐਸਐਸਪੀ ਜਲੰਧਰ ਦਿਹਾਤੀ ਅਤੇ ਵਰਿੰਦਰ ਸਿੰਘ ਬਰਾੜ ਨੂੰ ਐਸਐਸਪੀ ਫਾਜ਼ਿਲਕਾ ਬਣਾਇਆ ਗਿਆ ਹੈ।