Punjab

ਪੰਜਾਬ ‘ਚ ਵੱਡਾ ਫੇਰਬਦਲ, 11 IAS, 16 PCS ਅਧਿਕਾਰੀਆਂ ਦੇ ਤਬਾਦਲੇ, ਵੇਖੋ ਸੂਚੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਨਾਲ 11 ਆਈਏਐਸ ਅਤੇ 16 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਦੇ ਨਾਲ ਹੀ 10 ਸ਼ਹਿਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਵੀ ਨਿਯੁਕਤ ਕੀਤੇ ਗਏ ਹਨ। ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਨਵੀਂ ਡਿਊਟੀ ਸੰਭਾਲਣ ਲਈ ਕਿਹਾ ਗਿਆ ਹੈ। ਬਦਲੇ ਗਏ ਆਈਏਐਸ ਅਧਿਕਾਰੀਆਂ ਵਿੱਚ ਅਨੁਰਾਗ ਅਗਰਵਾਲ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇ ਨਾਲ ਏਸੀਐਸ ਜੇਲ੍ਹ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਏਸੀਐਸ (ਚੋਣ) ਕੇਏਪੀ ਸਿਨਹਾ ਨੂੰ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਮਾਲ ਅਤੇ ਮੁੜ ਵਸੇਬਾ, ਵਰਿੰਦਰ ਕੁਮਾਰ ਮੀਨਾ ਨੂੰ ਫਰੀਡਮ ਫਾਈਟਰ ਵਿਭਾਗ ਦੇ ਨਾਲ ਪ੍ਰਮੁੱਖ ਸਕੱਤਰ ਪ੍ਰਿੰਟਿੰਗ ਅਤੇ ਸਟੇਸ਼ਨਰੀ ਦਾ ਵਾਧੂ ਚਾਰਜ, ਅਲਕਨੰਦਾ ਦਿਆਲ ਨੂੰ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ, ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਨ੍ਹਾਂ ਤੋਂ ਇਲਾਵਾ ਸੂਬਾ ਸਰਕਾਰ ਨੇ 10 ਸ਼ਹਿਰ ਸੁਧਾਰ ਟਰੱਸਟਾਂ ਦੇ ਚੇਅਰਮੈਨਾਂ ਦਾ ਵੀ ਐਲਾਨ ਕੀਤਾ ਹੈ। ਇਸ ਫੈਸਲੇ ਤਹਿਤ ਤਰਸੇਮ ਭਿੰਡਰ ਨੂੰ ਲੁਧਿਆਣਾ, ਜਸ਼ਨ ਬਰਾੜ ਨੂੰ ਫਾਜ਼ਿਲਕਾ, ਹਰਮੀਤ ਔਲਖ ਨੂੰ ਹੁਸ਼ਿਆਰਪੁਰ, ਮੇਘ ਚੰਦ ਸ਼ੇਰੋਮਾਜਰਾ ਨੂੰ ਪਟਿਆਲਾ, ਪ੍ਰਵੀਨ ਛਾਬੜਾ ਨੂੰ ਰਾਜਪੁਰਾ, ਜਗਤਾਰ ਸੰਘੇੜਾ ਨੂੰ ਜਲੰਧਰ, ਕੁੰਦਨ ਗੋਗੀਆ ਨੂੰ ਸਮਾਣਾ, ਦੀਪਕ ਅਰੋੜਾ ਨੂੰ ਮੋਗਾ, ਠਾਕੁਰ ਮਨੋਹਰ ਨੂੰ ਮੋਗਾ, ਠਾਕੁਰ ਮਨੋਹਰ ਨੂੰ ਪਠਾਨ ਨਿਯੁਕਤ ਕੀਤਾ ਗਿਆ ਹੈ। ਚੰਦੀ ਨੂੰ ਖੰਨਾ ਦਾ ਚੇਅਰਮੈਨ ਬਣਾਇਆ ਗਿਆ ਹੈ।