The Khalas Tv Blog India ਕੇਜਰੀਵਾਲ ਦੀ ਕੈਬਨਿਟ ‘ਚ ਵੱਡਾ ਫੇਰਬਦਲ, ਸਿੱਖਿਆ ਮੰਤਰੀ ਨੂੰ ਦੋ ਹੋਰ ਵਿਭਾਗ ਸੌਂਪੇ…
India

ਕੇਜਰੀਵਾਲ ਦੀ ਕੈਬਨਿਟ ‘ਚ ਵੱਡਾ ਫੇਰਬਦਲ, ਸਿੱਖਿਆ ਮੰਤਰੀ ਨੂੰ ਦੋ ਹੋਰ ਵਿਭਾਗ ਸੌਂਪੇ…

Major reshuffle in Kejriwal's cabinet, two more departments assigned to Education Minister...

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal ) ਨੇ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਸਿੱਖਿਆ ਅਤੇ ਵਿੱਤ ਮੰਤਰੀ ਆਤਿਸ਼ੀ (Atishi Marlena)  ਨੂੰ ਸੇਵਾਵਾਂ ਅਤੇ ਚੌਕਸੀ ਪੋਰਟਫੋਲਿਓ ਅਲਾਟ ਕਰਨ ਲਈ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਫਾਈਲ ਭੇਜੀ ਹੈ।

ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਜੇਲ੍ਹ ਜਾਣ ਅਤੇ ਅਸਤੀਫ਼ੇ ਤੋਂ ਬਾਅਦ ਇਹ ਦੋਵੇਂ ਵਿਭਾਗ ਸੌਰਭ ਭਾਰਦਵਾਜ ਨੂੰ ਸੌਂਪ ਦਿੱਤੇ ਗਏ ਸਨ। ਪਰ ਹੁਣ ਇਹ ਵਿਭਾਗ ਆਤਿਸ਼ੀ ਨੂੰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਆਤਿਸ਼ੀ ਦਿੱਲੀ ਦੇ ਕਾਲਕਾਜੀ ਤੋਂ ਆਪ ਦੇ ਵਿਧਾਇਕ ਵੀ ਹਨ। ਇਸ ਦੇ ਨਾਲ ਹੀ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਕੋਲ ਪਹਿਲਾਂ ਹੀ ਸਿੱਖਿਆ, ਬਿਜਲੀ, ਵਿੱਤ, ਮਹਿਲਾ ਅਤੇ ਲੋਕ ਨਿਰਮਾਣ ਵਿਭਾਗ, ਕਲਾ ਅਤੇ ਸੱਭਿਆਚਾਰ, ਭਾਸ਼ਾ ਅਤੇ ਸੈਰ-ਸਪਾਟਾ ਵਿਭਾਗ ਦੀ ਜ਼ਿੰਮੇਵਾਰੀ ਹੈ। ਹੁਣ ਉਨ੍ਹਾਂ ਨੂੰ ਇਨ੍ਹਾਂ ਦੋ ਨਵੇਂ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਮਿਲ ਗਈ ਹੈ।

ਲੈਫ਼ਟੀਨੈਂਟ ਗਵਰਨਰ ਵੀਕੇ ਸਕਸੈਨਾ ਵੱਲੋਂ ਜੂਨ ਵਿੱਚ ਕੈਬਨਿਟ ਫੇਰਬਦਲ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਆਤਿਸ਼ੀ ਨੂੰ ਮਾਲ, ਯੋਜਨਾ ਅਤੇ ਵਿੱਤ ਵਿਭਾਗਾਂ ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਇਹ ਤਿੰਨੋਂ ਵਿਭਾਗ ਪਹਿਲਾਂ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਕੋਲ ਸਨ।

ਫ਼ਿਲਹਾਲ ਸਰਕਾਰ ਦੇ ਕਿਸੇ ਵੀ ਮੰਤਰੀ ਕੋਲ ਇੰਨੇ ਮੰਤਰਾਲਿਆਂ ਦੀ ਜ਼ਿੰਮੇਵਾਰੀ ਨਹੀਂ ਹੈ। ਆਤਿਸ਼ੀ ਦਿੱਲੀ ਮੰਤਰੀ ਮੰਡਲ ‘ਚ ਇਕਲੌਤੀ ਮਹਿਲਾ ਮੰਤਰੀ ਹੈ ਜੋ ਹੁਣ 14 ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੇਗੀ।

ਜਿਸ ਵਿੱਚ ਇਹ ਮੰਤਰਾਲੇ ਸ਼ਾਮਲ ਹਨ-

1. Education
2. PWD
3. energy
4. art culture and language
5. sightseeing
6. Women and Child Development
7. finance
8. planning
9. revenue
10. Service
11. vigilance
12. Higher education
13. Training and Technical Education
14. public relations

ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਰਾਜ ਸਭਾ ‘ਚ ਦਿੱਲੀ ਸੇਵਾ ਬਿੱਲ ਪਾਸ ਹੋ ਗਿਆ ਸੀ। ਸੀਐਮ ਕੇਜਰੀਵਾਲ ਨੇ ਇਸ ਸਬੰਧੀ ਇੱਕ ਫਾਈਲ ਲੈਫ਼ਟੀਨੈਂਟ ਗਵਰਨਰ ਵੀਕੇ ਸਕਸੈਨਾ ਨੂੰ ਭੇਜ ਦਿੱਤੀ ਹੈ।

Exit mobile version