India

ਸਿੱਖਾਂ ਦੇ ਹੱਕ ਵਿੱਚ ਅਲਾਹਾਬਾਦ ਹਾਈਕੋਰਟ ਦਾ ਵੱਡਾ ਫ਼ੈਸਲਾ

ਦ ਖ਼ਾਲਸ ਬਿਊਰੋ : ਅਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ 32 ਸਾਲ ਪਹਿਲਾਂ 10 ਸਿੱਖ ਸ਼ਰਧਾਲੂਆਂ ਨੂੰ ਅੱ ਤ ਵਾਦੀ ਦੱਸ ਕੇ ਨਕਲੀ ਮੁ ਠ ਭੇ ੜ ਵਿੱਚ ਮਾਰ ਨ ਵਾਲੇ ਪੀਏਸੀ ਦੇ 34 ਕਾਂਸਟੇਬਲਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਬ੍ਰਿਜ ਰਾਜ ਸਿੰਘ ਦੇ ਬੈਂਚ ਨੇ ਕਿਹਾ ਕਿ ਪੁਲਿਸ ਵਾਲਿਆਂ ਨੇ ਬੇਕਸੂਰ ਲੋਕਾਂ ਨੂੰ ਅੱ ਤਵਾਦੀ ਕਹਿ ਕੇ ਉਨ੍ਹਾਂ ਦਾ ਬੇਰਹਿਮੀ ਅਤੇ ਅਣਮਨੁੱਖੀ ਕਤ ਲ ਕੀਤਾ ਹੈ।

ਸਾਲ 2016 ਵਿੱਚ ਕੇਂਦਰੀ ਜਾਂਚ ਬਿਊਰੋ ਦੀ ਸਪੈਸ਼ਲ ਅਦਾਲਤ ਨੇ 47 ਪੁਲਿਸ ਕਰਮਚਾਰੀਆਂ ਨੂੰ ਇਸ ਮਾਮਲੇ ਵਿੱਚ ਦੋ ਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸ ਜ਼ਾ ਸੁਣਾਈ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਕੀ ਹੈ। 12 ਜੁਲਾਈ 1991 ਨੂੰ ਨਾਨਕਮੱਤਾ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਹੋਰ ਤੀਰਥ ਅਸਥਾਨਾਂ ਦੇ ਦਰਸ਼ਨ ਕਰਦੇ ਹੋਏ 25 ਸ਼ਰਧਾਲੂਆਂ ਦਾ ਇੱਕ ਜਥਾ ਬੱਸ ਰਾਹੀਂ ਵਾਪਿਸ ਪਰਤ ਰਿਹਾ ਸੀ ਤਾਂ ਕਛਲਾ ਘਾਟ ਦੇ ਕੋਲ ਪੁਲਿਸ ਕਰਮਚਾਰੀਆਂ ਨੇ ਸਿੱਖ ਨੌਜਵਾਨਾਂ ਨੂੰ ਬੱਸ ਵਿੱਚੋਂ ਉਤਾਰ ਲਿਆ ਅਤੇ ਜੰਗਲ ਵਿੱਚ ਲਿਜਾ ਕੇ ਝੂਠਾ ਪੁਲਿਸ ਮੁਕਾਬਲਾ ਵਿਖਾ ਕੇ ਇਨ੍ਹਾਂ ਨਿਰਦੋਸ਼ ਸਿੱਖਾਂ ਦਾ ਕ ਤਲ ਕਰ ਦਿੱਤਾ।

ਪੁਲਿਸ ਨੇ ਇਨ੍ਹਾਂ ਕ ਤਲ ਕੀਤੇ ਗਏ ਸਿੱਖਾਂ ਦੇ ਖਿਲਾ ਫ਼ ਜਾ ਨ ਲੇਵਾ ਹ ਮਲਾ ਕਰਨ ਦੀ ਰਿਪੋਰਟ ਵੀ ਦਰਜ਼ ਕਰਵਾਈ ਸੀ। ਜ਼ੁਲ ਮ ਦੀਆਂ ਸਾਰੀਆਂ ਹੱਦਾਂ ਤਾਂ ਉਦੋਂ ਪਾਰ ਹੋ ਗਈਆਂ ਜਦੋਂ ਕਾਨੂੰਨ ਦੇ ਰਖਵਾਲੇ ਅਖਵਾਉਣ ਵਾਲੇ ਇਨ੍ਹਾਂ ਪੁਲਿਸ ਵਾਲਿਆਂ ਨੇ ਇਨ੍ਹਾਂ ਨਿਰਦੋ ਸ਼ ਸਿੱਖਾਂ ਦੇ ਕ ਤਲ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿ ਤਕ ਦੇਹਾਂ ਨੂੰ ਲਾਵਾਰਿਸ ਵਿਖਾ ਕੇ ਛੇਤੀ ਛੇਤੀ ਅੰਤਿਮ ਸਸਕਾਰ ਵੀ ਕਰ ਦਿੱਤਾ। ਇਹ ਸਭ ਕੁੱਝ ਤਰੱਕੀਆਂ ਲੈਣ ਖਾਤਿਰ ਕੀਤਾ ਗਿਆ ਸੀ। ਹਾਈਕੋਰਟ ਦੇ ਆਦੇਸ਼ ਉੱਤੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਗਈ ਸੀ।

1 ਅਪਰੈਲ ਨੂੰ ਦੋ ਸ਼ੀ ਕਰਾਰ ਦਿੱਤੇ ਗਏ 20 ਦੋਸ਼ੀਆਂ ਨੂੰ ਜੋ ਕਿ ਉਸ ਸਮੇਂ ਅਦਾਲਤ ਵਿੱਚ ਹਾਜ਼ਿਰ ਸਨ, ਉਸੇ ਸਮੇਂ ਹੀ ਜੇ ਲ੍ਹ ਭੇਜ ਦਿੱਤਾ ਗਿਆ ਅਤੇ 27 ਦੋ ਸ਼ੀਆਂ ਦੇ ਖਿਲਾ ਫ਼ ਵਾਰੰਟ ਜਾਰੀ ਕਰਦੇ ਹੋਏ ਉਨ੍ਹਾਂ ਨੂੰ 4 ਅਪ੍ਰੈਲ ਨੂੰ ਹਾਜ਼ਿਰ ਹੋਣ ਦੇ ਆਦੇਸ਼ ਦਿੱਤੇ ਗਏ ਸਨ। ਇਸ ਕੇਸ ਵਿੱਚ ਕੁੱਲ 57 ਦੋ ਸ਼ੀ ਸਨ, ਪਰ ਕੇਸ ਦੀ ਸੁਣਵਾਈ ਦੌਰਾਨ 10 ਦੀ ਮੌ ਤ ਹੋ ਗਈ ਸੀ।