Punjab

ਤਰਨਤਾਰਨ ਦੇ ਲਾਅ ਕਾਲਜ ’ਚ ਵੱਡੀ ਵਾਰਦਾਤ, ਨੌਜਵਾਨ ਨੇ ਗੋਲੀ ਮਾਰ ਕੇ ਕੀਤਾ ਲੜਕੀ ਦਾ ਕਤਲ

ਤਰਨਤਾਰਨ ਜ਼ਿਲ੍ਹੇ ਦੇ ਇੱਕ ਲਾਅ ਕਾਲਜ ਵਿੱਚ ਸੋਮਵਾਰ ਨੂੰ ਇੱਕ ਦਰਦਨਾਕ ਅਤੇ ਹੈਰਾਨੀਜਨਕ ਘਟਨਾ ਵਾਪਰੀ, ਜਿਸ ਨੇ ਪੂਰੇ ਖੇਤਰ ਵਿੱਚ ਸਨਸਨੀ ਫੈਲਾ ਦਿੱਤੀ। ਪਹਿਲੇ ਸਾਲ ਦੇ ਵਿਦਿਆਰਥੀ ਪ੍ਰਿੰਸ ਰਾਜ ਸਿੰਘ (ਪਿੰਡ ਮੱਲੀਆਂ ਵਾਸੀ) ਨੇ ਕਲਾਸਰੂਮ ਵਿੱਚ ਦਾਖਲ ਹੋ ਕੇ ਆਪਣੀ ਸਾਥੀ ਵਿਦਿਆਰਥਣ ਸੰਦੀਪ ਕੌਰ (20, ਨੌਸ਼ਹਿਰਾ ਪੰਨੂਆਂ ਵਾਸੀ) ਨੂੰ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਉਸ ਨੇ ਉਸੇ ਪਿਸਤੌਲ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆ। ਪੁਲਿਸ ਵੱਲੋਂ ਘਟਨਾ ਸਥਾਨ ਤੋਂ ਲੋੜੀਂਦੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨਾਲ ਕਾਲਜ ਵਿਦਿਆਰਥੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੜਕੀ ਦੀ ਮਾਂ ਹਰਜਿੰਦਰ ਕੌਰ ਨੇ ਕਿਹਾ, “ਸਾਨੂੰ ਕੁਝ ਨਹੀਂ ਪਤਾ। ਉਹ ਅੱਜ ਸਵੇਰੇ ਆਮ ਦੀ ਤਰ੍ਹਾਂ ਤਿਆਰ ਕੇ ਘਰ ਤੋਂ ਆਈ ਸੀ।

ਲੜਕੀ ਦੀ ਮਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਧੀ ਸੰਦੀਪ ਕੌਰ ਦਾ ਕਿਸੇ ਨਾਲ ਕੋਈ ਝਗੜਾ ਹੋਇਆ ਹੈ ਜਾਂ ਨਹੀਂ। ਮੈਡਮ ਨੇ ਫ਼ੋਨ ਕਰਕੇ ਕਿਹਾ, ‘ਤੁਹਾਡੀ ਧੀ ਬੁਰੀ ਤਰ੍ਹਾਂ ਜ਼ਖਮੀ ਹੈ, ਜਲਦੀ ਆਓ।’ ਜਦੋਂ ਮੈਂ ਸਕੂਲ ਪਹੁੰਚੀ ਤਾਂ ਮੈਂ ਦੇਖਿਆ ਕਿ ਮੇਰੀ ਧੀ ਮਰ ਚੁੱਕੀ ਸੀ। ਸਾਨੂੰ ਪਤਾ ਲੱਗਾ ਕਿ ਤਰਨਤਾਰਨ ਦੇ ਇੱਕ ਮੁੰਡੇ ਨੇ ਗੋਲੀ ਚਲਾਈ ਸੀ। ਅੰਦਰ ਇੱਕ ਪਿਸਤੌਲ ਵੀ ਮਿਲਿਆ ਸੀ।” ਪੁਲਿਸ ਨੇ ਕਿਹਾ ਕਿ ਕੁੜੀ ਬੈਂਚ ‘ਤੇ ਬੈਠੀ ਸੀ। ਕਲਾਸ ਅਜੇ ਸ਼ੁਰੂ ਨਹੀਂ ਹੋਈ ਸੀ। ਕੁੜੀ ਦੀ ਉੱਥੇ ਹੀ ਮੌਤ ਹੋ ਗਈ।

ਸੰਦੀਪ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਕਾਲਜ ਵੱਲੋਂ ਉਨ੍ਹਾਂ ਨੂੰ ਸਿਰਫ਼ ਇੰਨਾ ਕਿਹਾ ਗਿਆ ਕਿ ਝਗੜਾ ਹੋਇਆ ਅਤੇ ਧੀ ਜ਼ਖਮੀ ਹੈ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਧੀ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ। ਉਨ੍ਹਾਂ ਨੇ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨਹੀਂ ਹੈ, ਕਿਸੇ ਨੇ ਨਹੀਂ ਵੇਖਿਆ ਕਿ ਨੌਜਵਾਨ ਹਥਿਆਰ ਲੈ ਕੇ ਆ ਰਿਹਾ ਸੀ। ਉਨ੍ਹਾਂ ਨੇ ਕਾਲਜ ਪ੍ਰਬੰਧਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਸੰਦੀਪ ਦੇ ਪਿਤਾ ਪਹਿਲਾਂ ਹੀ ਸਵਰਗਵਾਸੀ ਹਨ ਅਤੇ ਉਸ ਦੀਆਂ ਛੇ ਭੈਣਾਂ ਤੇ ਇੱਕ ਛੋਟਾ ਭਰਾ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਨੌਜਵਾਨ ਨੇ 8 ਫਰਵਰੀ ਨੂੰ ਵੈਲੇਨਟਾਈਨ ਡੇਅ ‘ਤੇ ਵਿਦਿਆਰਥਣ ਨੂੰ ਪ੍ਰਪੋਜ਼ ਕੀਤਾ ਸੀ, ਪਰ ਵਿਦਿਆਰਥਣ ਨੇ ਇਨਕਾਰ ਕਰ ਦਿੱਤਾ। ਜਦੋਂ ਵਿਦਿਆਰਥਣ ਨੇ ਇਨਕਾਰ ਕਰ ਦਿੱਤਾ ਤਾਂ ਵਿਦਿਆਰਥਣ ਨੇ ਇਹ ਸਖ਼ਤ ਕਦਮ ਚੁੱਕਿਆ।