International

ਜਰਮਨੀ ਚ ਆ ਗਈ ਵੱਡੀ ਤਬਾਹੀ, ਤਸਵੀਰਾਂ ਕਰ ਦੇਣਗੀਆਂ ਪਰੇਸ਼ਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੱਛਮੀ ਜਰਮਨੀ ਵਿਚ ਆਏ ਹੜ੍ਹ ਕਾਰਨ ਵੱਡਾ ਨੁਕਸਾਨ ਹੋਇਆ ਹੈ। ਰਾਇਟਰਸ ਦੀ ਖਬਰ ਮੁਤਾਬਿਕ ਕਰੀਬ 33 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।


ਜਾਣਕਾਰੀ ਅਨੁਸਾਰ ਸਭ ਤੋਂ ਮਾੜੇ ਹਾਲਾਤ ਰਹਿਨੇਲੈਂਡ-ਪੈਲੇਟਾਇਨੇਟ ਤੇ ਨੌਰਥ ਰਹੀਨ-ਵੈਸਟਫਾਲੀਆ ਇਲਾਕੇ ਦੀ ਹੈ। ਇਥੇ ਕਈ ਕਾਰਾਂ ਤੇ ਘਰ ਰੁੜ੍ਹ ਗਏ ਹਨ।ਬੈਲਜੀਅਮ ਵਿਚ ਵੀ ਇਸ ਕਾਰਨ 4 ਲੋਕਾਂ ਦੀ ਜਾਨ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਵੈਸਟਰਨ ਯੂਰਪ ਵਿਚ ਰਿਕਾਰਡ ਮੀਂਹ ਪੈ ਰਿਹਾ ਹੈ।ਤੇ ਇਸ ਨਾਲ ਕਈ ਦਰਿਆਵਾਂ ਦੇ ਕਿਨਾਰੇ ਟੁੱਟ ਗਏ ਹਨ।


ਲੋਕਾਂ ਨੂੰ ਬਚਾਉਣ ਲਈ ਪੁਲਿਸ ਦੇ ਕਈ ਹੈਲੀਕਾਪਟਰ ਕਾਰਜਸ਼ੀਲ ਹਨ।ਦਰਜਨਾਂ ਲੋਕ ਰਾਹਤ ਤੇ ਬਚਾਅ ਕਾਰਜ ਦਾ ਰਾਹ ਦੇਖ ਰਹੇ ਹਨ।


ਹੜ੍ਹ ਦੀ ਸਥਿਤੀ ਨੂੰ ਦੇਖਦਿਆਂ ਸਕੂਲ ਬੰਦ ਕਰ ਦਿੱਤੇ ਹਏ ਹਨ। ਇਸ ਨਾਲ ਆਵਾਜਾਹੀ ਵੀ ਪ੍ਰਭਾਵਿਤ ਹੋਈ ਹੈ।