Punjab

ਮਾਨਸੂਨ ਤੋਂ ਪਹਿਲਾਂ ਹੀ ਭਾਖੜਾ ਨਹਿਰ ’ਚ ਵੱਡਾ ਪਾੜ! ਸੈਂਕੜੇ ਏਕੜ ਫ਼ਸਲ ਤਬਾਹ! ਕਈ ਪਿੰਡ ਡੁੱਬਣ ਦਾ ਖ਼ਦਸ਼ਾ

ਬਿਉਰੋ ਰਿਪੋਰਟ – ਭਾਖੜਾ ਨਹਿਰ ਵਿੱਚ ਵੱਡਾ ਪਾੜ ਪੈ ਗਿਆ ਹੈ। ਇਸ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ ਹੋਣ ਤੇ ਕਈ ਪਿੰਡ ਡੁੱਬਣ ਦਾ ਖ਼ਦਸ਼ਾ ਬਣਿਆ ਹੋਇਆ ਹੈ।

ਬਠਿੰਡਾ ਦੇ ਸਬ ਡਿਵੀਜ਼ਨ ਤਲਵੰਡੀ ਸਾਬੋਂ ਦੇ ਪਿੰਡ ਨਥੇੜਾ ਕੋਲ ਭਾਖੜਾ ਵਿੱਚ ਇਹ ਪਾੜ ਪਿਆ ਹੈ ਜਿਸ ਕਾਰਨ ਖੇਤਾਂ ਵਿੱਚ ਪਾਣੀ ਆ ਜਾਣ ਕਰਕੇ ਕਿਸਾਨਾਂ ਦੀ ਕਰੀਬ 100 ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਸੈਂਕੜੇ ਏਕੜ ਖੇਤ ਪਾਣੀ ਵਿਚ ਡੁੱਬ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਭਾਖੜਾ ਨਹਿਰ ਵਿੱਚ ਕਰੀਬ 20 ਫੁੱਟ ਪਾੜ ਪਿਆ ਹੈ।

ਇਸ ਬਾਰੇ ਕਿਸਾਨਾਂ ਨੇ ਕਿਹਾ ਹੈ ਕਿ ਇਹ ਪਾੜ ਭਾਖੜਾ ਨਦੀ ਦੇ ਹੇਠਾਂ ਤੋਂ ਲੀਕੇਜ ਹੋਣ ਕਾਰਨ ਪਿਆ ਹੈ। ਇਸ ਕਰਕੇ ਪਿੰਡ ਨਥੇੜਾ ਅਤੇ ਜੋੜਕੀਆਂ ਦੇ ਕਿਸਾਨਾਂ ਦੀ ਕਰੀਬ 100 ਏਕੜ ਫਸਲ ਪਾਣੀ ਵਿਚ ਡੁੱਬਣ ਕਾਰਨ ਬਰਬਾਦ ਹੋ ਗਈ ਹੈ। ਦੱਸ ਦੇਈਏ ਇਹ ਦੋਵੇਂ ਪਿੰਡ ਪੰਜਾਬ-ਹਰਿਆਣਾ ਦੀ ਸਰਹੱਦ ’ਤੇ ਵੱਸੇ ਹਨ। ਨਹਿਰੀ ਵਿਭਾਗ ਤੇ ਕਿਸਾਨਾਂ ਵੱਲੋਂ ਭਾਖੜਾ ਨਹਿਰ ਵਿੱਚ ਵੱਡੇ ਕਟਾਅ ਨੂੰ ਫਿਲਹਾਲ ਬੰਦ ਕਰਕੇ ਖੇਤਾਂ ਵਿਚ ਜਾ ਰਹੇ ਪਾਣੀ ਨੂੰ ਰੋਕਿਆ ਗਿਆ ਹੈ।

ਬੇਸ਼ੱਕ ਨਹਿਰੀ ਵਿਭਾਗ ਨੇ ਪਿੱਛਿਓਂ ਪਾਣੀ ਬੰਦ ਕਰ ਦਿੱਤਾ ਹੈ, ਪਰ ਹਾਲੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਪਾਣੀ ਪਿੰਡਾਂ ਵੱਲ ਵੱਧ ਰਿਹਾ ਹੈ। ਕਿਸਾਨਾਂ ਨੇ ਆਪਣੀ ਬਰਬਾਦ ਹੋਈ ਫ਼ਸਲ ਲਈ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ – ਕੇਜਰੀਵਾਲ ਨੂੰ ਲੱਗਾ ਵੱਡਾ ਝਟਕਾ, ਹਾਈ ਕੋਰਟ ਨੇ ਰਾਉਜ਼ ਐਵੀਨਿਊ ਅਦਾਲਤ ਦਾ ਬਦਲਿਆ ਫੈਸਲਾ