‘ਦ ਖ਼ਾਲਸ ਬਿਊਰੋ : ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਉੱਠਦੇ ਰਹਿੰਦੇ ਹਨ। ਪਰ, ਕਾਨੂੰਨ ਵਿਵਸਥਾ ਵਿਚਾਲੇ ਪੰਜਾਬ ਦੀ ਆਬਾਦੀ ਦੇ ਨਾਲ ਨਾਲ ਅਸਲਾ ਲਾਇਸੈਂਸਾਂ ਦੀ ਇੱਕ ਸਾਹਮਣੇ ਆਈ ਜਾਣਕਾਰੀ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਕੁੱਲ 3 ਲੱਖ 73 ਹਜ਼ਾਰ 53 ਅਸਲਾ ਲਾਇਸੈਂਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸੂਚਨਾ ਇਹ ਵੀ ਹੈ ਕਿ, ਸੂਬਾ ਸਰਕਾਰ ਨੇ ਸਖ਼ਤੀ ਵਿਖਾਉਂਦੇ ਹੋਏ ਕਰੀਬ 813 ਲਾਇਸੈਂਸਾਂ ਨੂੰ ਰੱਦ ਵੀ ਕਰ ਦਿੱਤਾ ਗਿਆ ਹੈ। ਹੁਣ ਤੱਕ ਪੰਜਾਬ ਸਰਕਾਰ 2000 ਤੋਂ ਵੱਧ ਅਸਲਾ ਲਾਇਸੈਂਸ ਰੱਦ ਕਰ ਚੁੱਕੀ ਹੈ।
ਲੁਧਿਆਣਾ ਦਿਹਾਤੀ ਦੇ 87, ਸ਼ਹੀਦ ਭਗਤ ਸਿੰਘ ਨਗਰ 48, ਗੁਰਦਾਸਪੁਰ 10, ਫਰੀਦਕੋਟ 84, ਪਠਾਨਕੋਟ 199, ਹੁਸ਼ਿਆਰਪੁਰ 47, ਕਪੂਰਥਲਾ 6, ਐਸ.ਏ.ਐਸ. ਕਸਬਾ 235, ਸੰਗਰੂਰ 16, ਅੰਮ੍ਰਿਤਸਰ ਕਮਿਸ਼ਨਰੇਟ 27, ਜਲੰਧਰ ਕਮਿਸ਼ਨਰ ਦਫਤਰ ਵਿਖੇ 1 ਜਿਲ੍ਹੇ ਦੇ ਹੋਰ 1 ਲੋਕਾਂ ਦੇ ਅਸਲਾ ਲਾਇਸੰਸ ਰੱਦ ਕੀਤੇ ਗਏ ਹਨ।
ਪੰਜਾਬ ਸਰਕਾਰ ਨੇ ਕਿਹਾ ਹੈ ਕਿ ਬੰਦੂਕ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਹੁਣ ਪੰਜਾਬ ‘ਚ ਜਨਤਕ ਸਮਾਗਮਾਂ, ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ ਜਾਂ ਹੋਰ ਕਿਸੇ ਵੀ ਸਮਾਗਮ ਵਿੱਚ ਹਥਿਆਰ ਲੈ ਕੇ ਜਾਣ ਅਤੇ ਵਿਖਾਉਣ ‘ਤੇ ਪਾਬੰਦੀ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਖੇਤਰਾਂ ‘ਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਹਿੰਸਾ ਤੇ ਹਥਿਆਰਾਂ ਦੀ ਵਡਿਆਈ ਕਰਨ ਵਾਲਿਆਂ ‘ਤੇ ਪੂਰਨ ਪਾਬੰਦੀ ਹੋਵੇਗੀ।