India

ਧੁੰਦ ਕਰਕੇ ਹਿਸਾਰ ‘ਚ ਵੱਡਾ ਹਾਦਸਾ , ਵਾਲ-ਵਾਲ ਬਚੇ ਹਰਿਆਣਾ ਦੇ ਡਿਪਟੀ CM

Major accident in Hisar due to fog Deputy CM of Haryana narrowly escaped

ਹਿਸਾਰ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਤੋਂ ਬਾਅਦ ਹੁਣ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ( Dushyant Singh Chautala)  ਸੜਕ ਹਾਦਸੇ ‘ਚ ਵਾਲ-ਵਾਲ ਬਚੇ ਹਨ। ਸੋਮਵਾਰ ਦੇਰ ਰਾਤ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਕਾਫਲੇ ਨਾਲ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ, ਜਿਸ ‘ਚ ਉਨ੍ਹਾਂ ਦੇ ਕਾਫਲੇ ਦੀ ਗੱਡੀਆਂ ਨਾਲ ਟੱਕਰ ਹੋ ਗਈ। ਸੜਕ ‘ਤੇ ਸੰਘਣੀ ਧੁੰਦ ਕਾਰਨ ਇਹ ਟੱਕਰ ਹੋਈ। ਇਸ ਹਾਦਸੇ ‘ਚ ਦੁਸ਼ਯੰਤ ਚੌਟਾਲਾ ਵਾਲ-ਵਾਲ ਬਚ ਗਏ। ਇਹ ਹਾਦਸਾ ਹਿਸਾਰ ਤੋਂ ਸਿਰਸਾ ਜਾਂਦੇ ਸਮੇਂ ਅਗਰੋਹਾ ਨੇੜੇ ਦੇਰ ਰਾਤ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਕਾਫਲੇ ‘ਚ ਚੱਲ ਰਹੀ ਪੁਲਿਸ ਬੋਲੈਰੋ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਕਾਫਲੇ ਦੀ ਕਾਰ ਬੇਕਾਬੂ ਹੋ ਕੇ ਟਕਰਾ ਗਈ। ਇਸ ਹਾਦਸੇ ‘ਚ ਕਾਫਲੇ ‘ਚ ਮੌਜੂਦ ਪੁਲਿਸ ਕਮਾਂਡੋ ਜ਼ਖਮੀ ਹੋ ਗਏ।  ਹਾਦਸੇ ਵਿੱਚ ਦੋ ਪਾਇਲਟ ਗੱਡੀਆਂ ਨੁਕਸਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ।

ਉਪ ਮੁੱਖ ਮੰਤਰੀ ਦੇ ਕਾਫ਼ਲੇ ਤੋਂ ਅੱਗੇ ਇੱਕ ਟਰੱਕ ਜਾ ਰਿਹਾ ਸੀ। ਅਚਾਨਕ ਟਰੱਕ ਨੇ ਬ੍ਰੇਕ ਲਗਾ ਦਿੱਤੀ ਅਤੇ ਪੀਸੀਆਰ 19 ਨਾਲ ਟਕਰਾ ਗਈ। ਪਿੱਛੇ ਆ ਰਹੀ ਐਸਕੋਰਟ ਗੱਡੀ ਪੀਸੀਆਰ 19 ਨਾਲ ਟਕਰਾ ਗਈ। ਇਸ ਵਿੱਚ ਕਮਾਂਡੋ ਨੂੰ ਮਾਮੂਲੀ ਸੱਟਾਂ ਲੱਗੀਆਂ।ਜਦਕਿ ਉਪ ਮੁੱਖ ਮੰਤਰੀ ਦੀ ਗੱਡੀ ਵਾਲ ਵਾਲ ਬਚ ਗਈ। ਇਸ ਤੋਂ ਬਾਅਦ ਪੁਲਿਸ ਨੇ ਇੱਕ ਹੋਰ ਐਸਕਾਰਟ ਗੱਡੀ ਬੁਲਾ ਕੇ ਉਪ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਸਿਰਸਾ ਲਈ ਰਵਾਨਾ ਕੀਤਾ। ਜਦੋਂ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਪੁਲਿਸ ਲਾਈਨ ਵਿੱਚ ਹੀ ਖੜ੍ਹਾ ਕਰ ਦਿੱਤਾ ਗਿਆ।

ਹਾਦਸੇ ਤੋਂ ਬਾਅਦ ਸਵੇਰੇ ਉਪ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਸਮਰਥਕਾਂ ਦੀ ਭੀੜ ਲੱਗ ਗਈ। ਅੱਜ ਸਿਰਸਾ ‘ਚ ਉਨ੍ਹਾਂ ਨੇ ਪਿੰਡ ਮਿੱਠੀ ਸੁਰਾਂ ‘ਚ ਸਾਬਕਾ ਵਿਧਾਇਕ ਭਾਗੀ ਰਾਮ ਵੱਲੋਂ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰਨਾ ਹੈ। ਸਾਬਕਾ ਵਿਧਾਇਕ ਭਾਗੀ ਰਾਮ ਹਾਲ ਹੀ ਵਿੱਚ ਇਨੈਲੋ ਛੱਡ ਕੇ ਜੇਜੇਪੀ ਵਿੱਚ ਸ਼ਾਮਲ ਹੋਏ ਹਨ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਅਨਿਲ ਵਿੱਜ ਵੀ ਸੜਕ ਹਾਦਸੇ ‘ਚ ਵਾਲ-ਵਾਲ ਬਚੇ ਸਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੋਮਵਾਰ ਨੂੰ ਕਿਹਾ ਕਿ ਕੇਐਮਪੀ ਐਕਸਪ੍ਰੈਸਵੇਅ ‘ਤੇ ਉਨ੍ਹਾਂ ਦੇ ਸਰਕਾਰੀ ਵਾਹਨ ਨੂੰ ਝਟਕਾ ਲੱਗਾ ਅਤੇ ਉਹ ਵਾਲ-ਵਾਲ ਬਚ ਗਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਵਿਜ ਪਾਰਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅੰਬਾਲਾ ਕੈਂਟ ਤੋਂ ਗੁਰੂਗ੍ਰਾਮ ਜਾ ਰਹੇ ਸਨ।