Punjab

ਮਜੀਠੀਆ ਦੀ ਪਤਨੀ ਨੂੰ ਅਦਾਲਤ ਦਾ ਸੰਮਨ ! ਗੰਭੀਰ ਇਲਜ਼ਾਮ ‘ਤੇ ਪਤੀ ਦਾ ਜਵਾਬ ‘ਮੇਰੇ ਬੱਚਿਆਂ ‘ਤੇ ਵੀ ਕੇਸ ਦਰਜ ਕਰੋ !

ਬਿਉਰੋ ਰਿਪੋਰਟ : ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗੁਨੀਵ ਕੌਰ ਦੇ ਨਾਂ ਕਪੂਰਥਲਾ ਕੋਰਟ ਵੱਲੋਂ ਸੰਮਨ ਭੇਜਿਆ ਗਿਆ ਹੈ । ਜਿਸ ਦੇ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਮੁੜ ਤੋਂ ਗਰਮਾ ਗਈ ਹੈ । ਹਾਲਾਂਕਿ ਮਜੀਠੀਆ ਨੇ ਇਸ ਤੋਂ ਇਨਕਾਰ ਕਰਦੇ ਹੋਏ ਇਸ ਨੂੰ CM ਦੀ ਸਾਜਿਸ਼ ਦੱਸਿਆ ਹੈ ।

ਮਾਮਲਾ ਜਾਇਦਾ ਦਾ ਹੈ ਅਤੇ 2010-11 ਦਾ ਦੱਸਿਆ ਜਾ ਰਿਹਾ ਹੈ । ਜਿਸ ਵਿੱਚ ਗੈਂਗਸਟਰਾਂ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਹਨ । ਮਾਮਲੇ ਵਿੱਚ NDPS ਦੀ ਧਾਰਾਵਾਂ ਵੀ ਜੋੜੀਆਂ ਗਈਆਂ ਹਨ । 17 ਲੋਕਾਂ ਦੇ ਨਾਂ ‘ਤੇ ਜਾਰੀ ਸੰਮਨ ਵਿੱਚ 15ਵੇਂ ਨੰਬਰ ‘ਤੇ ਗੁਨੀਵ ਕੌਰ ਦਾ ਨਾਂ ਵੀ ਸ਼ਾਮਲ ਹੈ ਅਤੇ ਪਤਾ ਅੰਮ੍ਰਿਤਸਰ ਦਾ ਲਿਖਿਆ ਹੈ।

ਗੁਨੀਵ ‘ਤੇ ਇਹ ਇਲਜ਼ਾਮ

ਮਜੀਠਾ ਤੋਂ ਵਿਧਾਇਕ ਗੁਨੀਵ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪਰਿਵਾਰ ਵੱਲੋਂ ਡਰੱਗ ਦੀ ਕਮਾਈ ਨੂੰ ਜ਼ਮੀਨ ਖਰੀਦਣ ਵਿੱਚ ਨਿਵੇਸ਼ ਕੀਤਾ ਹੈ । ਇਹ ਜ਼ਮੀਨ ਪਿੰਡ ਅਲਾਦਾਦ ਚੱਕ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾਂ ਕਪੂਰਥਲਾ ਅਧੀਨ ਆਉਂਦੀ ਹੈ। ਉਸ ਸਮੇਂ ਸ਼ਿਕਾਇਤਕਰਤਾ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਸਾਰੇ ਮੁਲਜ਼ਮ ਇੱਕ ਦੂਜੇ ਨਾਲ ਜੁੜੇ ਹੋਏ ਹਨ । ਇਲਜਾਮ ਹੈ ਡਰੱਗ ਦੇ ਪੈਸੇ ਨੂੰ ਰੀਅਲ ਅਸਟੇਟ ਵਿੱਚ ਨਿਵੇਸ਼ ਕੀਤਾ ਗਿਆ ਹੈ । ਅਜਿਹਾ ਕਰਕੇ ਉਨ੍ਹਾਂ ਨੇ ਕਾਲੇ ਧੰਨ ਨੂੰ ਸਫੇਦ ਕੀਤਾ ਹੈ ।

ਮਜੀਠੀਆ ਨੇ ਕਿਹਾ ਮੇਰੇ ਬੱਚਿਆਂ ‘ਤੇ ਵੀ ਕੇਸ ਕਰ ਦਿਉ

ਬਿਕਰਮ ਮਜੀਠੀਆ ਨੇ ਕਿਹਾ ਸੀਐੱਮ ਭਗਵੰਤ ਸਿੰਘ ਮਾਨ ਨੇ ਉਨ੍ਹਾਂ ‘ਤੇ ਜ਼ੋਰ ਲੱਗਾ ਲਿਆ ਹੈ ਇਸੇ ਲਈ ਹੁਣ ਉਨ੍ਹਾਂ ਦੀ ਪਤਨੀ ਖਿਲਾਫ ਸਾਜਿਸ਼ ਕੀਤੀ ਹੈ। ਅਕਾਲੀ ਦਲ ਦੇ ਆਗੂ ਨੇ ਕਿਹਾ ਮਜੀਠੀਆ ਪਰਿਵਾਰ ਡਰ ਦਾ ਨਹੀਂ ਹੈ । ਇਹ ਪੂਰੀ ਕਹਾਣੀ ਸੀਐੱਮ ਰਾਊਸ ਵਿੱਚ ਰਚੀ ਗਈ ਹੈ । ਮੁੱਖ ਮੰਤਰੀ ਦਾ ਕਰੀਬੀ ਇਹ ਸੰਮਨ ਸਾਰਿਆਂ ਨੂੰ ਭੇਜ ਰਿਹਾ ਹੈ । ਉਨ੍ਹਾਂ ਕਿਹਾ ਜੇਕਰ ਸੰਮਨ ਆਇਆ ਹੁੰਦਾ ਤਾਂ ਅਸੀਂ ਰਿਸੀਵ ਜ਼ਰੂਰ ਕਰਦੇ । ਹੁਣ ਬੱਚਿਆ ‘ਤੇ ਵੀ ਕੇਸ ਕਰ ਦਿਉ,ਉਹ ਡਰਨਗੇ ਨਹੀਂ ।