Punjab

‘ਚੰਨੀ ਨੂੰ ਡਰਾ-ਡਰਾ ਦੇ ਲਿੱਸਾ ਕਰ ਦਿੱਤਾ’!’ਤੂੰ ਰੌਂਦਾ ਹੈ ਮੈਨੂੰ ਵੀ ਰੋਣਾ ਆਉਂਦਾ ਹੈ’! ‘ਮੈਂ ਤੈਨੂੰ ਆਪ ਜੇਲ੍ਹ ਛੱਡ ਕੇ ਆਵਾਂਗਾ’! ‘ਵੀਰ ਨਾਲ ਤੇਰੇ ਖੜਾ ਹੈ’ !

ਬਿਊਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵਿਜੀਲੈਂਸ ਦਾ ਸ਼ਿਕੰਜੇ ਕੱਸ ਦਾ ਜਾ ਰਿਹਾ ਹੈ । ਵਿਭਾਗ ਨੇ ਉਨ੍ਹਾਂ ਤੋਂ ਜਾਇਦਾਦ ਦਾ ਬਿਊਰਾ ਮੰਗਿਆ ਹੈ । ਇਸ ਦੌਰਾਨ ਵਿਰੋਧੀ ਖਾਸ ਕਰਕੇ ਅਕਾਲੀ ਦਲ ਉਨ੍ਹਾਂ ‘ਤੇ ਤਿੱਖੇ ਤੰਜ ਕੱਸ ਦਾ ਹੋਇਆ ਨਜ਼ਰ ਆ ਰਿਹਾ ਹੈ । ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਜਿੰਨ੍ਹਾ ਨੂੰ ਚੰਨੀ ਨੇ ਸੀਐੱਮ ਰਹਿੰਦੇ ਹੋਏ ਡਰੱਗ ਮਾਮਲੇ ਵਿੱਚ ਜੇਲ੍ਹ ਪਹੁੰਚਾਇਆ ਸੀ । ਮਜੀਠੀਆ ਵਿਜੀਲੈਂਸ ਵੱਲੋਂ ਚਰਨਜੀਤ ਸਿੰਘ ਚੰਨੀ ਖਿਲਾਫ ਕੇਸ ਦਰਜ ਹੋਣ ਵੇਲੇ ਭਾਵੁਕ ਹੋਣ ‘ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਨੇ ਕਿਹਾ ਜਦੋਂ ਮੇਰੇ ਖਿਲਾਫ਼ ਪਰਚਾ ਦਰਜ ਕੀਤਾ ਸੀ ਤਾਂ ਤੁਸੀਂ ਬਹੁਤ ਛਾਲਾ ਮਾਰ ਦੇ ਸੀ,ਹੁਣ ਆਪਣੀ ਵਾਰੀ ਕੀ ਹੋਇਆ ?

‘ਤੈਨੂੰ ਮੈਂ ਜੇਲ੍ਹ ਛੱਡ ਕੇ ਆਵਾਂਗਾ ਚੰਨੀ ਭਰਾ’

ਮਜੀਠੀਆ ਨੇ ਤੰਜ ਕੱਸ ਦੇ ਹੋਏ ਸੀਐੱਮ ਦਾ ਨਾ ਲਏ ਬਿਨਾਂ ਕਿਹਾ ‘ਮੈਂ ਜੁਗਨੂੰ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਨੀ, ਚੰਨੀ,ਮੰਨੀ ਨੂੰ ਤੰਗ ਨਾ ਕਰੇ,ਹਨੀ ਦਾ ਚੰਨੀ ਨਾਲ ਪਿਆਰ ਹੈ ਅਤੇ ਚੰਨੀ ਦਾ ਮੰਨੀ ਨਾਲ ਪਿਆਰ, ਜੁਗਨੂੰ ਤੰਗ ਨਾ ਕਰੇ,ਮਜੀਠੀਆ ਨੇ ਮੁੜ ਤੰਜ ਕੱਸ ਦੇ ਹੋਏ ਕਿਹਾ ਮੈਨੂੰ ਤਾਂ ਤਰਸ ਆਉਂਦਾ ਹੈ ਸਾਬਕਾ ਮੁੱਖ ਮੰਤਰੀ ਰਿਹਾ ਹੈ ਡਰਾ-ਡਰਾ ਕੇ ਲਿਸਾ ਕਰ ਦਿੱਤਾ ਹੈ,ਕਦੇ ਰੋਂਦਾ ਹੈ,ਚੰਨੀ ਭਰਾ ਫਿਕਰ ਨਾ ਕਰ ਤੇਰਾ ਵੀਰ ਨਾਲ ਖੜਾ ਹੈ,ਜੇ ਲੋੜ ਪਈ ਤਾਂ ਮੈਂ ਤੈਨੂੰ ਛੱਡ ਕੇ ਜੇਲ੍ਹ ਆਵਾਂਗਾ,ਉੱਥੇ ਇਹ ਵੀ ਕਹਿ ਦੇਵਾਂਗਾ ਤੇਰਾ ਧਿਆਨ ਰੱਖਣ,ਦਿਲ ਛੋਟਾ ਨਾ ਕਰ ਤਗੜੇ ਹੋ ਕੇ ਲੜਾਈ ਲੜ । ਮੈਂ ਵੇਖਦਾ ਹਾਂ ਕਿ ਚੰਨੀ ਨੂੰ ਰੋਜ਼ ਰੋਣਾ ਆ ਜਾਂਦਾ ਹੈ,ਉਸ ਨੂੰ ਵੇਖ ਕੇ ਮੈਨੂੰ ਵੀ ਰੋਣਾ ਆ ਜਾਂਦਾ ਹੈ। ਜਦੋਂ ਸਾਡੇ ‘ਤੇ ਪਰਚੇ ਕੀਤੇ ਸਨ ਤਾਂ ਬਹੁਤ ਛਾਲਾ ਮਾਰਦਾ ਸੀ,ਜੋ ਕਰੋਗੇ ਉਹ ਵੀ ਭਰੋਗੇ । ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਬੋਲਣ ਤੋਂ ਬਾਅਦ ਮਜੀਠੀਆ ਦਾ ਅਗਲਾ ਨਿਸ਼ਾਨਾ ਸੀ ਸੁਖਜਿੰਦਰ ਸਿੰਘ ਰੰਧਾਵਾ ।

ਰੰਧਾਵਾ ਨੂੰ ਲੈਕੇ ਮਾਨ ਸਰਕਾਰ ਨੂੰ ਘੇਰਿਆ

ਮਜੀਠੀਆ ਨੇ ਮੁਖਤਾਰ ਅੰਸਾਰ ਦੇ ਮਾਮਲੇ ਵਿੱਚ ਤਤਕਾਲੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਘੇਰਿਆ,ਉਨ੍ਹਾਂ ਕਿਹਾ ਹੋਮਲੈਂਡ ਬਿਲਡਰ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਝੂਠੀ FIR ਦਰਜ ਕਰਕੇ ਮੁਖਤਾਰ ਅੰਸਾਰੀ ਨੂੰ ਪੰਜਾਬ ਲਿਆਇਆ ਗਿਆ ਅਤੇ ਉਸ ਨੂੰ ਐਸ਼ ਕਰਵਾਈ ਗਈ । ਜਦੋਂ ਮੈਂ ਵਿਧਾਨਸਭਾ ਵਿੱਚ ਤਤਕਾਲੀ ਕਾਂਗਰਸ ਦੀ ਸਰਕਾਰ ਨੂੰ ਸਵਾਲ ਪੁੱਛ ਦਾ ਸੀ ਤਾਂ ਉਸ ਵੇਲੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਬਾਹਰ ਚੱਲੇ ਜਾਂਦੇ ਸਨ। ਮਜੀਠੀਆ ਨੇ ਕਿਹਾ ਇਸ ਮਾਮਲੇ ਵਿੱਚ ਹੋਮਲੈਂਡ ਬਿਲਡਰ ਦਾ ਮਾਲਿਕ ਉਮੰਗ ਵੀ ਜ਼ਿੰਮੇਵਾਰ ਹੈ ਉਸ ਦੇ ਖਿਲਾਫ਼ ਵੀ ਪਰਚਾ ਹੋਣਾ ਚਾਹੀਦਾ ਹੈ ਪਰ ਫਿਕਸ ਮੈਚ ਹੋਣ ਦੀ ਵਜ੍ਹਾ ਕਰਕੇ ਮਾਨ ਸਰਕਾਰ ਨਹੀਂ ਕਰੇਗੀ ਕਿਉਂਕਿ ਉਸ ਨੇ ਸਭ ਤੋਂ ਵੱਧ ਫਾਇਨਾਂਸ ਚੋਣਾਂ ਵਿੱਚ ਆਮ ਆਦਮੀ ਨੂੰ ਕੀਤਾ ਸੀ। ਮਜੀਠੀਆ ਨੇ ਪੁੱਛਿਆ ਉਸ ਸਮੇਂ ਦੇ ਤਤਕਾਲੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਹੁਣ ਤੱਕ ਪੁੱਛ-ਗਿੱਛ ਕਿਉਂ ਨਹੀਂ ਹੋਈ। ਮਜੀਠੀਆ ਨੇ ਪੁੱਛਿਆ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਕੋਲੋ ਪੈਸੇ ਇਕੱਠੇ ਕਰਕੇ ਦੇਵਾਂਗੇ ਜਿੰਨਾਂ ਨੇ ਅੰਸਾਰੀ ਨੂੰ ਪੰਜਾਬ ਵਿੱਚ ਰੱਖਿਆ ਹੈ,ਪਰ ਕਾਰਵਾਈ ਕਰਨ ਤੋਂ ਕਰਤਾ ਰਹੇ ਹਨ ।