Punjab

ਮਹਾ ਡਿਬੇਟ ‘ਤੇ ਮਜੀਠੀਆ ਦਾ ਤੰਜ, “ਤੁਸੀਂ ਹਮੇਸ਼ਾ ਕਹਿੰਦੇ ਕੁਝ ਹੋ, ਕਰਦੇ ਕੁਝ ਹੋ”

Majithia's rant on Maha Debate, "You always say something, do something"

ਲੁਧਿਆਣਾ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੱਦੀ ਗਈ ‘ਮੈਂ ਪੰਜਾਬ ਬੋਲਦਾ ਹਾਂ’ ਦੀ ਮਹਾ ਡਿਬੇਟ ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਹੋਵੇਗੀ। ਇਸ ਡਿਬੇਟ ਵਿਚ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਖੁੱਲ੍ਹੀ ਬਹਿਸ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਬਹਿਸ ਵਿੱਚ ਸ਼ਾਮਲ ਹੋ ਗਏ ਹਨ।

ਇਸ ਬਹਿਸ ਵਿੱਚ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਸੱਦਾ ਦਿੱਤੀ ਸੀ ਪਰ ਕਿਸੇ ਵੀ ਸਿਆਸੀ ਪਾਰਟੀ ਦੇ ਪ੍ਰਧਾਨ ਇਸ ਬਹਿਸ ਵਿੱਚ ਸ਼ਾਮਲ ਨਹੀਂ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਬਹਿਸ ਵਿੱਚ ਨਹੀਂ ਪਹੁੰਚ ਰਹੇ।

ਇਸ ਦੌਰਾਨ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਮਹਾ ਡਿਬੇਟ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਮਜੀਠੀਆ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਤੁਹਾਡਾ ਦੋਗਲਾ ਚੇਹਰਾ ਪੰਜਾਬੀਆਂ ਦੇ ਸਾਹਮਣੇ ਹੈ ਕਿਉਂਕਿ ਤੁਸੀਂ ਹਮੇਸ਼ਾ ਕਹਿੰਦੇ ਕੁਝ ਹੋ, ਕਰਦੇ ਕੁਝ ਹੋ। ਇੱਕ ਟਵੀਟ ਕਰਦਿਆਂ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀਓ, ਇਕ ਵਾਰ ਫਿਰ ਤੋਂ ਤੁਹਾਡਾ ਦੋਗਲਾ ਚੇਹਰਾ ਪੰਜਾਬੀਆਂ ਸਾਹਮਣੇ ਹੈ, ਤੁਸੀਂ ਹਮੇਸ਼ਾ ਕਹਿੰਦੇ ਕੁਝ ਹੋ, ਕਰਦੇ ਕੁਝ ਹੋ , ਪੰਜਾਬੀਆਂ ਨੂੰ ਬਹਿਸ ਲਈ ਸੱਦਾ ਦੇ ਕੇ ਹੁਣ ਤੁਸੀਂ ਪੰਜਾਬੀਆਂ ਅਤੇ ਮੀਡੀਆ ਦੇ ਦਾਖਲੇ ’ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ, ਲੁਧਿਆਣਾ ਨੂੰ ਪੁਲਿਸ ਛਾਉਣੀ ਬਣਾ ਕੇ ਰੱਖ ਦਿੱਤਾ…ਪੰਜਾਬ ਦਿਵਸ ’ਤੇ ਤੁਹਾਡੇ ਵੱਲੋਂ ਸਿਰਜਿਆ ਕਾਲਾ ਦਿਵਸ ਹਮੇਸ਼ਾ ਪੰਜਾਬੀ ਯਾਦ ਰੱਖਣਗੇ ।

ਇੱਕ ਹੋਰ ਟਵੀਟ ਕਰਦਿਆਂ ਮਜੀਠੀਆ ਨੇ ਕਿਹਾ ਕਿ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਪ੍ਰਧਾਨ ਜਸਵਿੰਦਰ ਕੌਰ ਨੂੰ ਕੁਝ ਦਿਨ ਪਹਿਲਾਂ ਪੁਲਿਸ ਨੇ ਆਪ ਪੀ ਜੀ ਆਈ ਦਾਖਲ ਕਰਵਾਇਆ ਸੀ। ਹੁਣ ਉਹ ਘਰ ਵਿਚ ਆਰਾਮ ਕਰ ਰਹੇ ਹਨ ਪਰ ਪੁਲਿਸ ਨੂੰ ਫਿਰ ਵੀ ਡਰ ਸੀ ਕਿ ਕਿਤੇ ਉਹ ਲੁਧਿਆਣਾ ਹੀ ਨਾ ਪਹੁੰਚ ਜਾਣ। ਸਵੇਰੇ 6.30 ਵਜੇ ਤੋਂ ਭਗਵੰਤ ਮਾਨ ਜੀ ਦੀ ਪੰਜਾਬ ਪੁਲਿਸ ਨੇ ਉਹਨਾਂ ਦੇ ਗੇਟ ਅੱਗੇ ਹੀ ਮੋਰਚਾ ਗੱਡ ਕੇ ਰੱਖਿਆ। ਐਨਾ ਡਰ ਭਗਵੰਤ ਮਾਨ ਜੀਓ। ਉਂਝ ਪੰਜਾਬੀਆਂ ਦਾ ਡਰ ਤੁਹਾਨੂੰ ਹੋਣਾ ਵੀ ਚਾਹੀਦੈ ਵੈਸੇ…ਕੁਝ ਤਾਂ ਸ਼ਰਮ ਕਰੋ।