Punjab

ਮਜੀਠੀਆ ਅੱਜ ਹੋਣਗੇ ਅਦਾਲਤ ‘ਚ ਪੇਸ਼

ਦ ਖ਼ਾਲਸ ਬਿਊਰੋ : ਨ ਸ਼ਾ ਤ ਸਕ ਰੀ ਮਾ ਮਲੇ ਵਿੱਚ ਜੇ ਲ੍ਹ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਪਟਿਆਲਾ ਜੇਲ੍ਹ ਵਿਚ ਉਸ ਨੂੰ ਜਾ ਨ ਦਾ ਖਤਰਾ ਹੋਣ ਦੇ ਮਾਮਲੇ ਦੀ ਸੁਣਵਾਈ ਅੱਜ ਮੋਹਾਲੀ ਅਦਾਲਤ ਵਿਚ ਹੋਏਗੀ। ਇਸ ਤੋਂ ਪਹਿਲਾਂ ਮਜੀਠੀਆ ਨੇ ਇਹ ਖੁਦ ਦਾਅਵਾ ਕੀਤਾ ਸੀ ਜੇ ਲ੍ਹ ਵਿੱਚ ਉਨ੍ਹਾਂ ਜਾ ਨ ਨੂੰ ਖ਼ਤਰਾ ਹੈ। ਮਜੀਠੀਆ ਨੇ ਜੇਲ੍ਹ ਵਿੱਚ ਬੰਦ ਅੱ ਤਵਾ ਦੀਆਂ ਅਤੇ ਗੈਂ ਗਸ ਟਰਾਂ ਤੋਂ ਖੁਦ ਨੂੰ ਖ਼ਤ ਰਾ ਦੱਸਿਆ ਸੀ। ਉਸਨੇ ਨੇ ਕਿਹਾ ਸੀ ਕਿ All is Not Well Here। ਜਦੋਂ ਤੋਂ ਸੁਪਰੀਮ ਕੋਰਟ ਦਾ ਰੁਖ਼ ਕੀਤਾ, ਉਦੋਂ ਦਾ ਸਭ ਠੀਕ ਨਹੀਂ ਹੈ। ਮੈਨੂੰ ਕਦੇ ਕਿਤੇ ਸ਼ਿਫਟ ਕਰ ਰਹੇ ਹਨ ਅਤੇ ਕਦੇ ਕਿਤੇ। ਕੁੱਝ ਦਿਨ ਪਹਿਲਾਂ ਹੀ ਮਜੀਠੀਆ ਨੂੰ ਆਮ ਬੈਰਕ ਵਿੱਚ ਸ਼ਿਫਟ ਕੀਤਾ ਗਿਆ ਸੀ।

ਮਜੀਠੀਆ ਦੇ ਵਕੀਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮਜੀਠੀਆ ਦੇ ਵਕੀਲ ਨੇ ਮੁਹਾਲੀ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਅਤੇ ਮੁੜ ਸਪੈਸ਼ਲ ਬੈਰਕ ਵਿੱਚ ਸ਼ਿਫ਼ਟ ਕੀਤੇ ਜਾਣ ਦੀ ਮੰਗ ਕੀਤੀ ਸੀ।

ਪੰਜਾਬ ਸਰਕਾਰ ਵੱਲੋਂ ਮਜੀਠੀਆ ਦੇ ਖ਼ਿਲਾ ਫ਼ ਨ ਸ਼ਾ ਤਸਕ ਰੀ ਦਾ ਕੇਸ ਦਰਜ ਕੀਤਾ ਗਿਆ ਸੀ। ਮਜੀਠੀਆ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪਟਿਆਲਾ ਜੇ ਲ੍ਹ ਵਿੱਚ ਬੰਦ ਹਨ।