Punjab

ਅਕਾਲੀ ਦਲ ਦੀ ਬਗ਼ਾਵਤ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਮਜੀਠੀਆ!

ਬਿਉਰੋ ਰਿਪੋਰਟ – ਅਕਾਲੀ ਦਲ ਦੀ ਬਗ਼ਾਵਤ ’ਤੇ ਪਹਿਲੀ ਵਾਰ ਬਿਕਰਮ ਸਿੰਘ ਮਜੀਠੀਆ ਖੁੱਲ ਕੇ ਬੋਲੇ ਹਨ ਉਨ੍ਹਾਂ ਦੀ ਚੁੱਪੀ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਮਜੀਠੀਆ ਨੇ ਸ਼ਿਕਾਇਤ ਕਰਨ ਵਾਲੇ ਆਗੂਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜਦੋਂ ਵਜ਼ਾਰਤ ਦਾ ਸੁੱਖ ਭੋਗ ਰਹੇ ਸੀ ਤੇ ਇਸ ਦੌਰਾਨ ਕਈ ਫਾਇਦੇ ਵੀ ਚੁੱਕ ਦੇ ਰਹੇ ਹਨ ਤਾਂ ਉਨ੍ਹਾਂ ਨੇ ਵੀ ਕਈ ਗੁਨਾਹ ਕੀਤੇ ਹਨ ਇਸ ਲਿਹਾਜ਼ ਨਾਲ ਉਹ ਵੀ ਮੁਆਫ਼ੀ ਮੰਗਣ ਲਈ ਪਹੁੰਚਣ।

ਮਜੀਠੀਆ ਨੇ ਕਿਹਾ ਮੈਂ ਸੁਣਿਆ ਹੈ ਕਿ ਕਈ ਲੋਕ ਅਜਿਹੀ ਸਲਾਹ ਦੇ ਰਹੇ ਹਨ ਕਿ ਵੇਖਣਾ ਫੈਸਲਾ ਸੁਖਬੀਰ ਬਾਦਲ ਦੇ ਹੱਕ ਵਿੱਚ ਹੋਵੇਗਾ, ਇਸ ਤੋਂ ਸਾਫ ਜ਼ਾਹਿਰ ਹੈ ਕਿ ਅਜਿਹੇ ਲੋਕਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਿਨ੍ਹਾਂ ਨੂੰ ਵਿਸ਼ਵਾਸ਼ ਹੈ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ’ਤੇ ਕੋਈ ਵੀ ਸਿਆਸੀ ਗੱਲ ਨਹੀਂ ਕਰਾਂਗਾ ਕਿਉਂਕਿ ਸਾਡਾ ਪੰਜ ਸਿੰਘ ਸਾਹਿਬਾਨਾਂ ’ਤੇ ਪੂਰਾ ਵਿਸ਼ਵਾਸ਼ ਹੈ। ਅਸੀਂ ਭੁੱਲਣਹਾਰ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਬਖਸ਼ਣਹਾਰ ਹੈ।

3 ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨਾਂ ਨੇ ਮੀਟਿੰਗ ਹੋਈ ਸੀ ਜਿਸ ਵਿੱਚ ਬਾਗੀ ਧੜੇ ਵੱਲੋਂ ਮੌਜੂਦਾ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਕੀਤੀ ਸ਼ਿਕਾਇਤ ਦਾ ਨੋਟਿਸ ਲਿਆ ਸੀ। ਜਥੇਦਾਰ ਸਾਹਿਬ ਨੇ 15 ਦਿਨਾਂ ਦੇ ਅੰਦਰ ਸੁਖਬੀਰ ਸਿੰਘ ਬਾਦਲ ਨੂੰ ਲਿਖਿਤ ਜਵਾਬ ਦੇ ਨਾਲ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਜਥੇਦਾਰ ਸਾਹਿਬਾਨ ਨੇ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੋਂ ਬਾਅਦ SGPC ਵੱਲੋਂ 90 ਲੱਖ ਦੇ ਇਸ਼ਤਿਹਾਰ ਦੇਣ ’ਤੇ SGPC ਕੋਲੋ ਵੀ ਜਵਾਬ ਮੰਗਿਆ ਸੀ। 2 ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਨਾ ਕਰਦੇ ਹੋਏ ਪੇਸ਼ ਹੋਣ ਦੀ ਹਾਮੀ ਵੀ ਭਰ ਦਿੱਤੀ ਸੀ।