ਗੈਰ ਕਾਨੂੰਨੀ ਮਾਇਨਿੰਗ ਦਾ ਮੁੱਦਾ ਲਗਾਤਾਰ ਪੰਜਾਬ ਦੀ ਸਿਆਸਤ ਚ ਛਾਇਆ ਹੋਇਆ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਇਕ ਵਾਰ ਫਿਰ ਗੈਰ ਕਾਨੂੰਨੀ ਮਾਇਨਿੰਗ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਮਜੀਠੀਆ ਨੇ ਗੈਰ ਕਾਨੂੰਨੀ ਮਾਇਨਿੰਗ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਹਲਕਾ ਅਜਨਾਲਾ ਦੀ ਭਾਰਤ ਪਾਕਿਸਤਾਨ ਸਰਹੱਦ ਤੇ ਪਿੰਡ ਘੋਨੇਵਾਲ ਰਮਦਾਸ ਵਿਖੇ ਸਰਕਾਰ ਦੀ ਸ਼ਹਿ ਤੇ ਸ਼ਰੇਆਮ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਹੈ।
ਮਜੀਠੀਆ ਨੇ ਕਿਹਾ ਕਿ INDO-PAK BORDER ਨਾਲ ਲੱਗਦੇ ਖੇਤਰ ਵਿੱਚ ਅਜਿਹੀ ਗੈਰ ਕਾਨੂੰਨੀ ਮਾਇਨਿੰਗ ਲਈ ਪਹਿਲਾਂ ਵੀ ARMY ਨੇ ਚਿਤਾਵਨੀ ਦਿੱਤੀ ਸੀ ਤੇ ਰਾਵੀ ਦਰਿਆ ਨੇੜੇ ਪੁਲ ਡਿੱਗਣ ਦੇ ਖਤਰੇ ‘ਚ ਹੈ ! ਮਜੀਠੀਆ ਨੇ ਕਿਹੀ ਕਿ ਵਾਰ-ਵਾਰ ਮੁੱਦਾ ਚੁੱਕਿਆ ਗਿਆ ਹੈ ਪਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਮਜੀਠੀਆ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਰੇਤਾ ਦੇ ਕਾਰੋਬਾਰ ਤੋਂ 20 ਹਜ਼ਾਰ ਕਰੋੜ ਦੀ ਆਮਦਨ ਦੇ ਦਾਅਵੇ ਹੁਣ ਕਿੱਥੇ ਗਏ ਹਨ।
https://x.com/bsmajithia/status/1888779722978418870
ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਸਭ ਮੁੱਖ ਮੰਤਰੀ ਦੀ ਮਿਲੀ ਭੁਗਤ ਕਰਕੇ ਹੋ ਰਿਹਾ ਹੈ। ਪੰਜਾਬ ਦੇ ਕੁਦਰਤੀ ਸਰੋਤਾਂ ਦੀ ਅੰਨੇਵਾਹ ਲੁੱਟ ਲਈ ਪੰਜਾਬੀ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੇ ਭਗਵੰਤ ਮਾਨ ਜੀ। DGP SAAB ਇਸ ਗੈਰ ਕਾਨੂੰਨੀ ਮਾਇਨਿੰਗ’ਤੇ ਤੁਰੰਤ ਅਤੇ ਸਖ਼ਤ ACTION ਲਓ ਕਿਉਂਕਿ ਇਹ ਨਾ ਸਿਰਫ਼ ਕੁਦਰਤੀ ਸਰੋਤਾਂ ਦੀ ਲੁੱਟ ਹੈ ਸਗੋਂ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਵੀ ਹੈ।