The Khalas Tv Blog Punjab ਆਪਣੇ ਬਿਆਨ ਤੋਂ ਪਲਟੀ ਪੰਜਾਬ ਪੁਲਿਸ, ਮਜੀਠੀਆ ਦੇ ਡੀਜੀਪੀ ਨੂੰ ਕੀਤੇ ਸਵਾਲ
Punjab

ਆਪਣੇ ਬਿਆਨ ਤੋਂ ਪਲਟੀ ਪੰਜਾਬ ਪੁਲਿਸ, ਮਜੀਠੀਆ ਦੇ ਡੀਜੀਪੀ ਨੂੰ ਕੀਤੇ ਸਵਾਲ

ਬਿਉਰੋ ਰਿਪੋਰਟ – ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਗੁਮਟਾਲਾ ਪੁਲਿਸ ਸਟੇਸ਼ਨ ‘ਤੇ ਹੋਏ ਹਮਲੇ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਬਿਆਨ ‘ਤੇ ਸਵਾਲ ਚੁੱਕੇ ਹਨ। ਮਜੀਠੀਆ ਨੇ  ਕਿਹਾ ਕਿ  9 ਜਨਵਰੀ 2025 ਨੂੰ ਹੋਏ ਗੁਮਟਾਲਾ ਪੁਲਿਸ ਸਟੇਸ਼ਨ ਦੇ ਹਮਲੇ ਨੂੰ ਮੌਕੇ ਦੇ DSP ਨੇ ਕਾਰ ਦਾ RADIATOR ਫਟਣ ਦੀ ਘਟਨਾ ਦੱਸਿਆ ਸੀ ਤੇ ਹੁਣ 28 ਜਨਵਰੀ 2025 ਨੂੰ DGP Punjab Police ਕਹਿ ਰਹੇ ਨੇ ਕਿ ਗੁਮਟਾਲਾ ਪੁਲਿਸ ਸਟੇਸ਼ਨ ਤੇ ਗਰਨੇਡ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਜੀਠੀਆ ਨੇ  ਪੰਜਾਬ ਪੁਲਿਸ ਨੂੰ ਸਵਾਲ ਪੁੱਛਿਆ ਕਿ ਡੀਜੀਪੀ ਤੇ ਡੀਐਸਪੀ ਵਿਚੋਂ ਸੱਚਾ ਕੌਣ ਹੈ, ਅਸੀਂ ਪਹਿਲਾਂ ਹੀ ਕਿਹਾ ਸੀ ਕਿ ਇਹ RADIATOR ਫਟਣ ਦੀ ਘਟਨਾ ਨਹੀਂ ਹੈ। ਇਹ ਗਰਨੇਡ ਹਮਲਾ ਹੋਇਆ ਹੈ। ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦਰੁੱਸਤ ਕਰੋ ਕਿਉਂਕਿ ਸਰਹੱਦੀ ਸੂਬੇ ‘ਚ ਅਜਿਹੀਆਂ ਘਟਨਾਵਾਂ ਪੰਜਾਬ ਨੂੰ ਮੁੜ ਨਾ ਕਾਲੇ ਦੌਰ ਵੱਲ ਲੈ ਜਾਣ। 9 ਜਨਵਰੀ ਨੂੰ ਗੁਮਟਾਲਾ ਪੁਲਿਸ ਸਟੇਸ਼ਨ ‘ਤੇ ਹੋਏ ਧਮਕਾ ਤੋਂ ਬਾਅਦ ਕੱਲ 28 ਜਨਵਰੀ ਨੂੰ ਅੰਮ੍ਰਿਤਸਰ ਸਟੇਟ ਸਪੈਸ਼ਲ ਨੇ ਦੋ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਸੀ।


ਇਹ ਵੀ ਪੜ੍ਹੋ – ਬਾਜਵਾ ਨੂੰ ਦਿੱਲੀ ਚੋਣਾਂ ਲਈ ਮਿਲੀ ਵੱਡੀ ਜਿੰਮੇਵਾਰੀ

 

Exit mobile version