Punjab

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦਿੱਤਾ ਅਸਤੀਫਾ, ਮਜੀਠੀਆ ਨੇ ਚੁੱਕੇ ਸਵਾਲ

ਪਟਿਆਲਾ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਉੱਪਰ ਬਿਕਰਮ ਮਜੀਠੀਆਂ ਨੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਡਾ. ਰਾਜਨ ਖੁਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਪਣੇ ਗ੍ਰਹਿ ਜ਼ਿਲ੍ਹੇ ਵਿਚ ਸਥਿਤ ਉੱਤਰੀ ਭਾਰਤ ਦੇ ਵੱਡੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਹਨ। ਕੁਝ ਦਿਨ ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ ਐਸ ਰੇਖੀ ਨੇ ਅਸਤੀਫਾ ਦਿੱਤਾ ਸੀ ਅਤੇ ਇਹ ਉਹੀ ਹਸਪਤਾਲ ਹੈ ਜਿਥੇ ਆਪ ਦੇ MLA ਗੱਜਣਮਾਜਰਾ ਨੂੰ ਗ੍ਰਿਫਤਾਰੀ ਵਾਲੇ ਦਿਨ ਤੋਂ ਦਾਖਲ ਕਰ ਕੇ VIP ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ।

ਇਸ ਦੇ ਨਾਲ ਹੀ ਸੀਨੀਅਰ ਫੈਕਲਟੀ ਨੇ ਆਮ ਆਦਮੀ ਪਾਰਟੀ (ਆਪ) ਦੇ ਸਿਆਸੀ ਦਬਾਅ ਨੂੰ ਨਾ ਝਲਦਿਆਂ ਅਸਤੀਫੇ ਦੇ ਦਿੱਤੇ ਹਨ ਮਜੀਠੀਆ ਨੇ ਕਿਹਾ ਕਿ ਇਹਨਾਂ ਅਸਤੀਫਿਆਂ ਦੀ ਮਾਰ ਆਮ ਲੋਕਾਂ ਨੂੰ ਪਵੇਗੀ ਕਿਉ਼ਂਕਿ ਇਹ ਬਹੁਤ ਹੀ ਮਾਹਰ ਡਾਕਟਰ ਹਨ ਜਿਹਨਾਂ ਦੀਆਂ ਸੇਵਾਵਾਂ ਹੁਣ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਨਹੀਂ ਮਿਲਣਗੀਆਂ। ਪੰਜਾਬ ’ਚ 16 ਮੈਡੀਕਲ ਕਾਲਜ ਖੋਲ੍ਹਣ ਦੇ ਦਾਅਵੇ ਕਰਨ ਵਾਲੇ, ਪਹਿਲਾਂ ਤੋਂ ਚਲਦੇ ਮੈਡੀਕਲ ਕਾਲਜ ਤੇ ਹਸਪਤਾਲ ਚਲਾਉਣ ਵਿਚ ਵੀ ਫੇਲ੍ਹ ਸਾਬਤ ਹੋਏ ਹਨ ਜਿਵੇਂ ਸਰਕਾਰ ਚਲਾਉਣ, ਕਾਨੂੰਨ ਵਿਵਸਥਾ ਸੰਭਾਲਣ ਤੇ ਹਰ ਮਾਮਲੇ ਵਿਚ ਫੇਲ੍ਹ ਹੋਏ ਹਨ,ਇਥੇ ਵੀ ਫੇਲ੍ਹ ਹਨ। ਮਜੀਠੀਆ ਨੇ ਮੁੱਖ ਮੰਤਰੀ ਸਵਾਲ ਕਰਦਿਆਂ ਕਿਹਾ ਕਿ ਭਗਵੰਤ ਮਾਨ ਜੀ ਜੇਕਰ ਲੋਕਾਂ ਲਈ ਕੁਝ ਕਰ ਨਹੀਂ ਸਕਦੇ ਤਾਂ ਅਸਤੀਫਾ ਦਿਓ।

https://x.com/bsmajithia/status/1808861804837126434

ਇਹ ਵੀ ਪੜ੍ਹੋ –  ਤਕਰੀਬਨ 1 ਸਾਲ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ! 2 ਵਾਰ ਕਾਰਜਕਾਰੀ ਚੀਫ਼ ਜਸਟਿਸ ਨਿਯੁਕਤ ਕੀਤੇ ਗਏ