Lok Sabha Election 2024 Punjab

ਮਜੀਠੀਆ ਦਾ CM ਮਾਨ ‘ਤੇ ਤੰਜ਼, ਕਿਹਾ ਪ੍ਰਚਾਰ ਦੌਰਾਨ CM ਕਰਦੇ ਨੇ ਆਪਣਾ ਨੌਟੰਕੀ ਦਾ ਸ਼ੌਕ ਪੂਰਾ

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦਬਦਾ ਕਿਥੇ ਹੈ’ ਗੀਤ ‘ਤੇ ਕਮਾਨ-ਤੀਰ ਚਲਾਉਣ ਐਕਸ਼ਨ ‘ਤੇ ਤੰਜ਼ ਕੱਸਿਆ ਹੈ।  ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣ ਪ੍ਰਚਾਰ ਦੌਰਾਨ ਕਮਾਨ-ਤੀਰ ਚਲਾਉਣ ਦਾ ਦ੍ਰਿਸ਼ ਅਕਸਰ ਦੇਖਣ ਨੂੰ ਮਿਲਦਾ ਹੈ, ਪਰ ਅੱਜ ਤੱਕ ਇਹ ਸਮਝ ਨਹੀਂ ਆਇਆ ਕਿ ਇਹ ਨਿਸ਼ਾਨਾ ਕਿੱਥੇ ਜਾ ਰਿਹਾ ਹੈ।

ਇੱਕ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਚੋਣ ਪ੍ਰਚਾਰ ਦੌਰਾਨ ਅਕਸਰ ਹੀ ਇਹ ਤੀਰ ਕਮਾਨ ਚਲਾਉਣ ਦਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਪਰ ਅੱਜ ਤੱਕ ਇਹ ਸਮਝ ਤੋਂ ਬਾਹਰ ਹੈ ਕਿ ਇਹ ਨਿਸ਼ਾਨਾ ਲਾਇਆ ਕਿਸ ਤੇ ਜਾ ਰਿਹਾ।

  • ਮਜੀਠੀਆ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੇ, ਜੇਲ੍ਹ ‘ਚੋ ਇੰਟਰਵਿਊ ਦੇਣ ਵਾਲੇ ਲਾਰੈਂਸ ਬਿਸ਼ਨੋਈ ਤੇ, ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਤੇ।
  • ਪੰਜਾਬ ਨੂੰ ਲੁੱਟਣ ਵਾਲੇ ਰੇਤ ਮਾਫ਼ੀਆ ਤੇ।
  • ਮਾਹੌਲ ਖ਼ਰਾਬ ਕਰ ਰਹੇ ਗੈਂਗਸਟਰਾਂ ਤੇ।
  • ਨੌਕਰੀ ਮੰਗ ਰਹੇ ਨੌਜਵਾਨਾਂ ਤੇ।
  • ਕਿਸਾਨ ਸ਼ੁੱਭਕਰਨ ਦੇ ਕਾਤਲਾਂ ਤੇ।
  • ਪੰਜਾਬ ਤੋਂ ਗਵਾਂਢੀ ਰਾਜਾਂ ‘ਚ ਪਲਾਇਨ ਕਰ ਰਹੇ ਪੰਜਾਬ ਦੇ ਉਦਯੋਗਾਂ ਤੇ।
  • ਮੁਆਵਜ਼ਾ ਮੰਗਦੇ ਹੜ੍ਹ ਪ੍ਰਭਾਵਿਤ ਕਿਸਾਨ ਤੇ।
  • ਪੰਜਾਬ ਦਾ ਹਜ਼ਾਰਾਂ ਕਰੋੜ ਝੂਠੇ ਇਸ਼ਤਿਹਾਰਾਂ ਤੇ ਖਰਚਣ ਵਾਲਿਆਂ ਤੇ।
  • ਪੰਜਾਬ ਦਾ ਪੈਸਾ ਬਾਹਰੀ ਸੂਬਿਆਂ ‘ਚ ਲੁਟਾਉਣ ਵਾਲਿਆਂ ਤੇ।
  • ਪੰਜਾਬ ਸਰਕਾਰ ਦੇ ਹੈਲੀਕਾਪਟਰ ‘ਚ ਸਵਾਰ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਤੇ।
  • ਦਿੱਲੀ ਦੀ ਤਰਜ਼ ਤੇ ਪੰਜਾਬ ਦੀ ਸ਼ਰਾਬ ਪਾਲਸੀ ਬਣਾਉਣ ਵਾਲਿਆਂ ਤੇ।

ਮੁੱਖ ਮੰਤਰੀ ਜੀ ਦੱਸਣ ਦੀ ਖੇਚਲ ਕਰਨਾ ਕਿ ਤੁਹਾਡੇ ਨਿਸ਼ਾਨੇ ਤੇ ਕੌਣ ਹੈ ਕਿ ਜਾਂ ਸਿਰਫ਼ ਤੁਸੀਂ ਆਪਣਾ ਨੌਟੰਕੀ ਦਾ ਸ਼ੌਕ ਪੂਰਾ ਕਰਦੇ ਹੋ❓

ਇਹ ਵੀ ਪੜ੍ਹੋ – PM ਮੋਦੀ ਦੇ ‘ਕਾਗ਼ਜ਼ੀ CM’ ਵਾਲੇ ਬਿਆਨ ’ਤੇ ਭੜਕੀ ‘ਆਪ’ 2 ਸਵਾਲਾਂ ਨਾਲ ਦਿੱਤਾ ਜਵਾਬ