The Khalas Tv Blog Punjab ਬੀਬੀ ਜਾਗੀਰ ਕੌਰ ਦੇ SGPC ਬਾਰੇ ਬਿਆਨ ‘ਤੇ ਭੜਕੇ ਮਜੀਠੀਆ, ਕਿਹਾ ਕੀ ਤੁਸੀਂ ਲਿਫਾਫੇ ਜ਼ਰੀਏ ਚੁਣੇ ਗਏ ਸੀ ਪ੍ਰਧਾਨ
Punjab

ਬੀਬੀ ਜਾਗੀਰ ਕੌਰ ਦੇ SGPC ਬਾਰੇ ਬਿਆਨ ‘ਤੇ ਭੜਕੇ ਮਜੀਠੀਆ, ਕਿਹਾ ਕੀ ਤੁਸੀਂ ਲਿਫਾਫੇ ਜ਼ਰੀਏ ਚੁਣੇ ਗਏ ਸੀ ਪ੍ਰਧਾਨ

Majithia got angry at Bibi Jagir Kaur's statement about SGPC

ਬੀਬੀ ਜਾਗੀਰ ਕੌਰ ਦੇ SGPC ਬਾਰੇ ਬਿਆਨ 'ਤੇ ਭੜਕੇ ਮਜੀਠੀਆ, ਕਿਹਾ ਕੀ ਤੁਸੀਂ ਲਿਫਾਫੇ ਜ਼ਰੀਏ ਚੁਣੇ ਗਏ ਸੀ ਪ੍ਰਧਾਨ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ( Bibi Jagir Kaur’) ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦੇ ਅਤੇ ਲਿਫਾਫਾ ਪ੍ਰਥਾ ਵਾਲੇ ਬਿਆਨ ਨੂੰ ਲੈ ਕੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਨੇਤਾ ਬਿਕਰਮਜੀਤ ਸਿੰਘ ਮਜੀਠੀਆ (Bikram Singh Majithia) ਨੇ ਕਿਹਾ ਕਿ ਬੀਬੀ ਜਗੀਰ ਕੌਰ ਲੰਬਾ ਅਰਸਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਹੈ ਅਤੇ ਬੀਬੀ ਜਾਗੀਰ ਕੌਰ ਇਹ ਦੱਸਣ ਕਿ ਜਦ ਉਹ ਪਿਛਲੇ ਸਮੇ ਚ ਪ੍ਰਧਾਨ ਰਹੇ ਸਨ ਤਾਂ ਕੀ ਉਨ੍ਹਾਂ ਨੇ ਪ੍ਰਧਾਨਗੀ ਲੈਣ ਲਈ ਲਿਫ਼ਾਫ਼ਾ ਪ੍ਰਥਾ ਦਾ ਸਹਾਰਾ ਲਿਆ ਸੀ? ਮਜੀਠੀਆ ਨੇ ਕਿਹਾ ਕਿ ਬੀਬੀ ਜਗੀਰ ਕੌਰ ਕਿਸੇ ਦੇ ਇਸ਼ਾਰਿਆਂ ਤੇ ਅਜਿਹੇ ਬਿਆਨ ਦੇ ਰਹੀ ਹੈ

ਬਟਾਲਾ ਦੇ ਸਾਬਕਾ ਐਮਐਲਏ ਲਖਬੀਰ ਸਿੰਘ ਲੋਧੀਨੰਗਲ ਦੇ ਪਿੰਡ ਲੋਧੀਨੰਗਲ ਪਹੁੰਚੇ ਬਿਕਰਮਜੀਤ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਾਰ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਹ ਸਭ ਮੈਂਬਰਾਂ ਦੀ ਸਹਿਮਤੀ ਨਾਲ ਹੀ ਤਹਿ ਹੁੰਦਾ ਹੈ।ਲਿਫਾਫੇ ਵਾਲੇ ਪ੍ਰਧਾਨ ਵਾਲੀ ਧਾਰਨਾ ਹੀ ਗ਼ਲਤ ਬਿਆਨਬਾਜ਼ੀ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਬਿਆਨ ਬੀਬੀ ਜਾਗੀਰ ਕੌਰ ਦੇ ਰਹੇ ਹਨ ਉਹ ਕਿਸ ਦੇ ਇਸ਼ਾਰੇ ਤੇ ਦੇ ਰਹੇ ਹਨ ਉਹ ਉਹਨਾਂ ਨੂੰ ਹੀ ਪਤਾ ਹੋਵੇਗਾ? ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਇਸ ਵਾਰ ਵੀ ਜੋ ਪ੍ਰਧਾਨਗੀ ਦੀ ਚੌਣ ਹੋਣ ਜਾ ਰਹੀ ਹੈ ,ਉਹ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਹਿਮਤੀ ਨਾਲ ਤਹਿ ਹੋਵੇਗੀ ਅਤੇ  9 ਤਾਰੀਕ ਨੂੰ ਇਹ ਸਭ ਨੂੰ ਸਪਸ਼ਟ ਹੋ ਜਾਵੇਗਾ |

ਉਥੇ ਹੀ ਉਨ੍ਹਾਂ ਨੇ ਕਿਹਾ ਕਿ ਉਹਨਾਂ ਖੁਦ ਵੀ ਹੁਣ ਜੇਲ ਹੰਢਾ ਲਈ ਹੈ ਅਤੇ ਜੋ ਇਕ ਉਲਾਹਮਾ ਅਕਾਲੀ ਦਲ ਦੇ ਸੀਨੀਅਰ ਨੇਤਾ ਦੇਂਦੇ ਸਨ ਕਿ ਤੁਸਾਂ ਜੇਲਾਂ ਨਹੀਂ ਵੇਖੀਆਂ, ਉਹ ਲੱਥ ਚੁੱਕਾ ਹੈ | ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬੋਲਦੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਬੰਦੀ ਸਿੰਘਾਂ ਦਾ ਮੁਦਾ ਅਹਿਮ ਹੈ। ਇਕ ਨਵੰਬਰ ਨੂੰ ਰਾਜੋਆਣਾ ਦੇ ਕੇਸ ਦੀ ਸੁਣਵਾਈ ਹੈ ਅਤੇ ਉਹ ਸਭ ਸੰਗਤ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਹੱਕ ਲਈ ਅਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਬੇਨਤੀ ਕਰਨ।

ਮਜੀਠੀਆ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕੇਂਦਰ ਸਰਕਾਰ ਦੋ ਹੋਰਨਾਂ ਕੁਝ ਮਾਮਲਿਆਂ ਤੋਂ ਇਲਾਵਾ ਬੰਦੀ ਸਿੰਘਾਂ ਪ੍ਰਤੀ ਵੀ ਕੜਾ ਰੁੱਖ ਅਪਨਾ ਰਹੀ ਹੈ, ਉਹ ਦੂਹਰਾ ਮਾਪਦੰਡ ਛੱਡ ਬੰਦੀ ਸਿੰਘਾਂ ਦੇ ਹੱਕ ਚ ਫੈਸਲਾ ਕਰੇ | ਬਾਬਾ ਰਾਮ ਰਹੀਮ ਦੀ ਪੈਰੋਲ ਮਾਮਲੇ ਤੇ ਵੀ ਮਜੀਠੀਆ ਨੇ ਸਵਾਲ ਚੁੱਕੇ ਅਤੇ ਕਿਹਾ ਕਿ ਜਦ ਚੋਣਾਂ ਆਉਂਦੀਆਂ ਹਨ ਤਾ ਉਸਨੂੰ ਪੈਰੋਲ ਮਿਲ ਜਾਂਦੀ ਹੈ।ਮੋਜੂਦਾ ਹਰਿਯਾਣਾ ਸਰਕਾਰ ਦਾ ਦੋ ਨਰਮ ਰੁੱਖ ਬਾਬਾ ਪ੍ਰਤੀ ਹੈ ਉਹ ਗ਼ਲਤ ਹੈ ਅਤੇ ਸਰਕਾਰ ਤੇ ਸਵਾਲ ਉੱਠਦੇ ਹਨ |

 

 

 

 

Exit mobile version