Punjab

ਮਜੀਠੀਆ ਦਾ ਵੱਡਾ ਦਾਅਵਾ! ‘CM ਮਾਨ ਨੂੰ ਹੋਇਆ ਲੀਵਰ ਸਿਰੋਸਿਸ, ਕਰਾਉਣਾ ਪੈ ਸਕਦਾ ਹੈ ਟਰਾਂਸਪਲਾਂਟ’

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ (Bikram Singh Majithia) ਵਾਰ-ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਦਾਅਵਾ ਕਰ ਰਹੇ ਹਨ। CM ਮਾਨ ਇਸ ਸਮੇਂ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਹਨ ਤੇ ਇਸ ਦੌਰਾਨ ਮਜੀਠੀਆ ਨੇ ਦੁਬਾਰਾ ਦਾਅਵਾ ਕੀਤਾ ਹੈ ਕਿ CM ਮਾਨ ਲੀਵਰ ਸਿਰੋਸਿਸ (Liver cirrhosis – ਜਿਗਰ ਦੀ ਬਿਮਾਰੀ ਦੀ ਆਖ਼ਰੀ ਸਟੇਜ) ਨਾਲ ਪੀੜਤ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ CM ਦਾ ਲਿਵਰ ਟਰਾਂਸਪਲਾਂਟ (Liver Transplant) ਵੀ ਕਰਾਉਣਾ ਪੈ ਸਕਦਾ ਹੈ।

ਮਜੀਠੀਆ ਨੇ ਕਿਹਾ ਹੈ ਕਿ CM ਭਗਵੰਤ ਮਾਨ (CM Bhagwant Mann) ਦੀ ਸਿਹਤ ਨਾਲ ਖਿਲਵਾੜ ਨਹੀ ਹੋਣਾ ਚਾਹੀਦਾ। ਉਹ ਸੰਵਧਾਨਿਕ ਅਹੁਦੇ ’ਤੇ ਜਨਤਾ ਦੇ ਨੁਮਾਇੰਦੇ ਹਨਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਪਾਰਦਰਸ਼ੀ ਰੱਖਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਫੋਰਟਿਸ ਹਸਪਤਾਲ ਨੂੰ ਮੁੱਖ ਮੰਤਰੀ ਦਾ ਹੈਲਥ ਬੁਲਿਟਿਨ (Heath Bulletin) ਜਾਰੀ ਕਰਨਾ ਚਾਹੀਦਾ ਹੈ।

ਬਿਕਰਮ ਮਜੀਠੀਆ ਨੇ ਆਪਣੀ ਪਹਿਲੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗੰਭੀਰ ਜਿਗਰ ਦੀ ਬਿਮਾਰੀ, ਫੇਫੜਿਆਂ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਦਰਅਸਲ ਅੱਜ ਸਵੇਰੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੀ ਮੁੱਖ ਮੰਤਰੀ ਦਫ਼ਤਰ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ।