ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਮਰ ਸਿੰਘ ਮਜੀਠੀਆ ਨੇ ਇਕ ਵਾਰ ਇਰ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਸਵਾਲ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਵਿਚ ਗ੍ਰਨੇਡ ਹਮਲੇ ਨੂੰ ਹੋਇਆ ਹੈ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ’ਮੁਸਤੈਦੀ’ ਵੇਖ ਲਓ। ਉਹ ਇਸ ਗੱਲ ਦਾ ਖੰਡਨ ਕਰ ਰਹੇ ਹੈ ਕਿ ਗ੍ਰਨੇਡ ਹਮਲਾ ਹੋਇਆ। ਹਮਲੇ ਕਾਰਣ ਥਾਣੇ ਦੇ ਆਲੇ ਦੁਆਲੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਵੀ ਇਕ ਬੱਬਰ ਖਾਲਸਾ ਨੇ ਲਈ ਹੈ। ਇਹ ਪਿਛਲੇ ਸਮੇਂ ਵਿਚ ਪੁਲਿਸ ਥਾਣਿਆਂ ’ਤੇ ਹੋਇਆ ਸਤਵਾਂ ਹਮਲਾ ਹੈ। ਇਸ ਤੋਂ ਪਹਿਲਾਂ ਮਜੀਠਾ ਪੁਲਿਸ ਥਾਣੇ, ਅਜਨਾਲਾ ਪੁਲਿਸ ਥਾਣੇ ਵਿਚ ਵੀ ਹਮਲੇ ਹੋ ਚੁੱਕੇ ਹਨ। ਕਿੰਨੀ ਕੁ ਵਾਰ ਭੁੱਲਰ ਸਾਬ ਇਹ ਆਖਣਗੇ ਕਿ ਮੋਟਰ ਸਾਈਕਲ ਦਾ ਟਾਇਰ ਫਟਿਆ ਹੈ ? ਭੁੱਲਰ ਸਾਬ ਹਰ ਹਮਲੇ ਦਾ ਖੰਡਨ ਕਰਨਾ ਤੇ ਆਪਣੀ ’ਮੁਸਤੈਦੀ’ ਦੀ ਪਿੱਠ ਥਾਪੜਨੀ ਤੁਹਾਡੀ ਆਦਤ ਬਣ ਗਈ ਹੈ। ਪੰਜਾਬ ਨੂੰ ਇਹ ’ਮੁਸਤੈਦੀ’ ਬਹੁਤ ਮਹਿੰਗੀ ਪੈ ਰਹੀ ਹੈ। ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਭਗਵੰਤ ਮਾਨ ਸਾਬ ਜੀ ਹੋਰ ਕਿੰਨੀ ਦੇਰ ਤੱਕ ਸੁੱਤੇ ਰਹੋਗੇ ? ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਤੁਸੀਂ। ਕਾਨੂੰਨ ਵਿਵਸਥਾ ਮੁਕੰਮਲ ਢਹਿ ਢੇਰੀ ਹੋ ਗਈ ਹੈ। ਪੁਲਿਸ ਹੀ ਹੁਣ ਅਤਿਵਾਦੀ/ਗੈਂਗਸਟਰ ਹਮਲਿਆਂ ਦਾ ਸ਼ਿਕਾਰ ਹੋ ਰਹੀ ਹੈ। ਪੰਜਾਬ ਦਾ ਰੱਬ ਹੀ ਰਾਖਾ।
ਇਹ ਵੀ ਪੜ੍ਹੋ – ਲੋਕ ਸਭਾ ’ਚ ਪੇਸ਼ ਹੋਇਆ ‘ਇਕ ਦੇਸ਼ ਇਕ ਚੋਣ’ ਬਿੱਲ